ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਨਿਪੁੰਨ ਭਾਰਤ ਪ੍ਰੋਜੈਕਟ ਤਹਿਤ ਸਿੱਖਿਆ ਬਲਾਕ ਮਸੀਤਾਂ ਦੇ ਤੀਜੇ ਗਰੁੱਪ ਦਾ ਅੰਤਿਮ ਇਕ ਰੋਜ਼ਾ ਅਧਿਆਪਕਾਂ ਦਾ ਸੈਮੀਨਾਰ ਬਲਾਕ ਸਿੱਖਿਆ ਅਧਿਕਾਰੀ ਭੁਪਿੰਦਰ ਸਿੰਘ ਦੀ ਅਗਵਾਈ ਤੇ ਬੀ ਐਮ ਟੀ ਹਰਮਿੰਦਰ ਸਿੰਘ ਜੋਸਨ,ਬੀ ਐੱਮ ਟੀ ਰਾਜੂ ਜੈਨਪੁਰੀ ਦੀ ਦੇਖ ਰੇਖ ਹੇਠ ਸੰਪੰਨ ਹੋਇਆ। ਇਹ ਸੈਮੀਨਾਰ ਦੌਰਾਨ ਅੰਤਿਮ ਦਿਨ ਦੀ ਸਿਖਲਾਈ ਵਿੱਚ ਵੱਖ-ਵੱਖ ਸਕੂਲਾਂ ਦੇ 30 ਅਧਿਆਪਕਾਂ ਨੇ ਭਾਗ ਲਿਆ।ਸੈਮੀਨਾਰ ਦੌਰਾਨ ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਨਿਪੁੰਨ ਭਾਰਤ ਪ੍ਰੋਜੈਕਟ ਦੇ ਸੈਸ਼ਨ ਦੇ ਪਹਿਲੇ ਦੋ ਮਹੀਨੇ ਦੌਰਾਨ ਟੀਚੇ, ਉਸ ਦੇ ਹਫਤਾਵਾਰੀ ਸਿਲੇਬਸ, ਵਿਦਿਆਰਥੀਆਂ ਦੀ ਜਾਂਚ ਪੱਧਰ ਨੂੰ ਫਿਕਸ ਕਰਨਾ, ਟੀਚਿਆਂ ਦੀ ਪ੍ਰਾਪਤੀ ਵਿਸਤਾਰਪੂਰਵਕ ਬੀ ਐਮ ਟੀ ਹਰਮਿੰਦਰ ਸਿੰਘ ਜੋਸਨ ਨੇ ਵੱਖ ਵੱਖ ਸਲਾਇਡਾਂ ਨਾਲ ਅਧਿਆਪਕਾਂ ਨੂੰ ਸਿਖਲਾਈ ਦਿੱਤੀ ।
ਇਸ ਦੇ ਨਾਲ ਹੀ ਇਸ ਦੌਰਾਨ ਅਧਿਆਪਕਾਂ ਦੇ ਵੱਖ-ਵੱਖ ਸਵਾਲਾ ਦੇ ਜਵਾਬ ਰਾਜੂ ਜੈਨਪੁਰੀ ਦੁਆਰਾ ਬਾਖੂਬੀ ਢੰਗ ਨਾਲ ਦੇਣ ਦੇ ਨਾਲ ਨਾਲ ਵਿਦਿਆਰਥੀਆਂ ਦੇ ਰਿਪੋਰਟ ਕਾਰਡ ਭਰਨ ਸੰਬੰਧੀ ਵੀ ਅਧਿਆਪਕਾਂ ਨੂੰ ਵੱਖ ਵੱਖ ਸਲਾਇਡਾਂ ਦੁਆਰਾ ਸਿਖਲਾਈ ਦਿੱਤੀ ਗਈ।ਇਸ ਦੇ ਨਾਲ ਹੀ ਨਿਪੁੰਨ ਭਾਰਤ ਪ੍ਰੋਜੈਕਟ ਤਹਿਤ ਬਣਾਈ ਜ਼ਿਲ੍ਹਾ ਪੱਧਰੀ ਕਮੇਟੀ, ਬਲਾਕ ਪੱਧਰੀ ਕਮੇਟੀ ਦੀ ਬਣਤਰ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।ਇਸ ਮੌਕੇ ਤੇ ਕੁਲਦੀਪ ਸਿੰਘ ਸੀ ਐੱਚ ਟੀ, ਬਲਜੀਤ ਸਿੰਘ ਬੱਬਾ ਜ਼ਿਲ੍ਹਾ ਖੇਡ ਕੋਆਰਡੀਨੇਟਰ,ਹੈੱਡ ਟੀਚਰ ਅਜੈ ਸ਼ਰਮਾ,ਹੈਡ ਟੀਚਰ ਸੁਖਦੇਵ ਸਿੰਘ,ਹੈੱਡ ਟੀਚਰ ਜਸਪਾਲ ਸਿੰਘ ਤੋਤੀ,ਹੈੱਡ ਟੀਚਰ ਹਰਜਿੰਦਰ ਸਿੰਘ ਢੋਟ, ਹੈੱਡ ਟੀਚਰ ਰਜਿੰਦਰ ਸਿੰਘ,ਹੈੱਡ ਟੀਚਰ ਚਰਨਜੀਤ ਕੌਰ,ਮਨੋਜ ਕੁਮਾਰ,ਹੈੱਡ ਟੀਚਰ ਕੁਲਵਿੰਦਰ ਕੌਰ, ਕੰਵਲਪ੍ਰੀਤ ਸਿੰਘ ਕੌੜਾ, ਜਸਵਿੰਦਰ ਸਿੰਘ , ਲਖਵਿੰਦਰ ਸਿੰਘ, ਬਰਿੰਦਰ ਸਿੰਘ, ਸਰਬਜੀਤ ਸਿੰਘ, ਰਮਨਦੀਪ ਕੌਰ, ਮਨਿੰਦਰ ਕੌਰ, ਰਜਿੰਦਰ ਕੌਰ,ਮਨਰੂਪ ਕੌਰ, ਪ੍ਰਭਜੋਤ ਕੌਰ , ਵਰਿੰਦਰ ਸਿੰਘ, ਪਰਮਿੰਦਰ ਸਿੰਘ, ਹਰਵੇਲ ਸਿੰਘ, ਸੁਰਜੀਤ ਕੌਰ , ਅਮਨਪ੍ਰੀਤ ਕੌਰ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly