ਮਾਸਟਰ ਸੰਜੀਵ ਧਰਮਾਣੀ ਦੀਆਂ ਲਿਖਤਾਂ ਦਾ ਬਣਿਆ ਨਵਾਂ ਵਿਲੱਖਣ ਰਿਕਾਰਡ

sanjeev dharmani

(ਸਮਾਜ ਵੀਕਲੀ)– ਇਲਾਕੇ ਦੇ ਪ੍ਰਸਿੱਧ ਲੇਖਕ ਮਾਸਟਰ ਸੰਜੀਵ ਧਰਮਾਣੀ ਅੱਜ ਕਿਸੇ ਪਹਿਚਾਣ ਦੇ ਮੁਥਾਜ ਨਹੀਂ। ਆਪਣੀਆਂ ਵੱਖ – ਵੱਖ ਵਿਸ਼ਿਆਂ ‘ਤੇ ਨਿਰੰਤਰ ਲਿਖੀਆਂ ਜਾ ਰਹੀਆਂ ਅਤੇ ਦੇਸ਼ਾਂ – ਵਿਦੇਸ਼ਾਂ ਵਿੱਚ ਪ੍ਰਕਾਸ਼ਿਤ ਹੋ ਰਹੀਆਂ ਰਚਨਾਵਾਂ ਕਰਕੇ ਅਖ਼ਬਾਰਾਂ , ਰਸਾਲਿਆਂ ਅਤੇ ਸੋਸ਼ਲ – ਮੀਡੀਆ ਵਿੱਚ ” ਮਾਸਟਰ ਸੰਜੀਵ ਧਰਮਾਣੀ – ਸ੍ਰੀ ਅਨੰਦਪੁਰ ਸਾਹਿਬ ” ਬਤੌਰ ਪੰਜਾਬੀ ਲੇਖਕ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੇ ਆਏ ਹਨ। ਮਾਸਟਰ ਸੰਜੀਵ ਧਰਮਾਣੀ ਨੇ ਸਾਲ 2021ਦੇ ਦੌਰਾਨ ਆਪਣੀਆਂ ਲਿਖਤ ਰਚਨਾਵਾਂ ਦਾ ਇੱਕ ਨਵਾਂ ਵਿਲੱਖਣ ਰਿਕਾਰਡ ਬਣਾਇਆ ਹੈ। ਸਾਲ 2021 ਦੇ ਦੌਰਾਨ ਉਹਨਾਂ ਦੀਆਂ ਵੱਖ – ਵੱਖ ਵਿਸ਼ਿਆਂ ਨਾਲ ਸੰਬੰਧਿਤ ਲਗਭੱਗ ਇੱਕ ਹਜ਼ਾਰ ਤੋਂ ਵੱਧ ਰਚਨਾਵਾਂ ਦੇਸ਼ਾਂ – ਵਿਦੇਸ਼ਾਂ ਦੀਆਂ ਅਖ਼ਬਾਰਾਂ ਤੇ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋਈਆਂ।

ਇਸ ਦੌਰਾਨ ਉਨ੍ਹਾਂ ਦੀਆਂ ਰਚਨਾਵਾਂ ਲਗਾਤਾਰ ਅਠਾਹਠ ( 68 )ਦਿਨ ਬਿਨਾਂ ਕਿਸੇ ਨਾਗੇ /ਅੰਤਰਾਲ ਤੋਂ ਪ੍ਰਕਾਸ਼ਿਤ ਹੋਈਆਂ ਅਤੇ ਇਨ੍ਹਾਂ ਅਠਾਹਠ ( 68 ) ਦਿਨਾਂ ਦੌਰਾਨ ਉਨ੍ਹਾਂ ਦੀਆਂ ਤਿੰਨ ਸੌ ( 300) ਦੇ ਲਗਭੱਗ ਰਚਨਾਵਾਂ ਪ੍ਰਕਾਸ਼ਿਤ ਹੋਈਆਂ ; ਜੋ ਕਿ ਆਪਣੇ ਆਪ ਵਿੱਚ ਇੱਕ ਨਵਾਂ ਵਿਲੱਖਣ ਰਿਕਾਰਡ ਬਣਿਆ। ਮਾਸਟਰ ਸੰਜੀਵ ਧਰਮਾਣੀ ਦੁਆਰਾ ਮਾਤ – ਭਾਸ਼ਾ ਪੰਜਾਬੀ ਸੰਬੰਧੀ ਲਿਖੀਆਂ ਰਚਨਾਵਾਂ ਦਾ ਲਗਾਤਾਰ ਤੇ ਬਹੁ – ਗਿਣਤੀ ‘ਚ ਪ੍ਰਕਾਸ਼ਿਤ ਹੋਣ ਦਾ ਇਹ ਵਿਲੱਖਣ ਰਿਕਾਰਡ ” ਇੰਡੀਆ ਬੁੱਕ ਆਫ਼ ਰਿਕਾਰਡਜ਼ ” ਅਤੇ ” ਏਸ਼ੀਆ ਬੁੱਕ ਆੱਫ ਰਿਕਾਰਡਜ਼ ” ਪ੍ਰਸਤਾਵਿਤ ਕੀਤਾ ਗਿਆ। ਦੱਸਣਯੋਗ ਹੈ ਕਿ ਮਾਸਟਰ ਸੰਜੀਵ ਧਰਮਾਣੀ ਪਿਛਲੇ ਲਗਭਗ ਦਸ – ਗਿਆਰਾਂ ਸਾਲਾਂ ਤੋਂ ਮਾਤ – ਭਾਸ਼ਾ ਪੰਜਾਬੀ ਵਿੱਚ ਆਪਣੀਆਂ ਵੱਖ – ਵੱਖ ਵਿਸ਼ਿਆਂ ਸੰਬੰਧੀ ਰਚਨਾਵਾਂ ਲਿਖਦੇ ਆ ਰਹੇ ਹਨ ਅਤੇ ਕਈ ਪੁਸਤਕਾਂ ਵੀ ਪ੍ਰਕਾਸ਼ਿਤ ਕਰ ਚੁੱਕੇ ਹਨ। ਮਾਤ – ਭਾਸ਼ਾ ਪੰਜਾਬੀ ਵਿੱਚ ਇਨ੍ਹਾਂ ਦੀਆਂ ਰਚਨਾਵਾਂ ਲਗਾਤਾਰ ਹਰ ਰੋਜ਼ ਦੇਸ਼ਾਂ – ਵਿਦੇਸ਼ਾਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਆ ਰਹੀਆਂ ਹਨ। ਪ੍ਰਮਾਤਮਾ ਕਰੇ ! ਉਹ ਇਸੇ ਤਰ੍ਹਾਂ ਮਾਤ – ਭਾਸ਼ਾ ਪੰਜਾਬੀ ਦੀ ਤਨ – ਮਨ – ਧਨ ਨਾਲ ਨਿਰੰਤਰ ਸੇਵਾ ਕਰਦੇ ਰਹਿਣ ਅਤੇ ਪਾਠਕਾਂ ਨੂੰ ਨਵੀਂ – ਨਰੋਈ ਸੋਚ / ਗਿਆਨ ਨਾਲ ਰੂ – ਬ – ਰੂ ਕਰਵਾਉਂਦੇ ਰਹਿਣ। ਇਸ ਸੰਬੰਧੀ ਜਦੋਂ ਮਾਸਟਰ ਸੰਜੀਵ ਧਰਮਾਣੀ ਸ੍ਰੀ ਅਨੰਦਪੁਰ ਸਾਹਿਬ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਸਾਹਿਤ ਨਾਲ ਜੁੜਨ ਅਤੇ ਸਾਹਿਤ ਲਿਖਣ ਸੰਬੰਧੀ ਬਹੁਤ ਵੱਡੀ ਇੱਕ ਰਾਜ਼ ਦੀ ਗੱਲ ਦੱਸੀ ਕਿ ਸਾਨੂੰ ਸਭ ਨੂੰ ਅਤੇ ਖ਼ਾਸ ਤੌਰ ‘ਤੇ ਅੱਜ ਦੇ ਵਿਦਿਆਰਥੀ ਵਰਗ ਅਤੇ ਨੌਜਵਾਨ ਵਰਗ ਨੂੰ ਵੱਧ ਤੋਂ ਵੱਧ ਸਾਹਿਤਕ ਰਚਨਾਵਾਂ ਤੇ ਚੰਗੀਆਂ ਪੁਸਤਕਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ , ਪ੍ਰੇਰਕ – ਪ੍ਰਸੰਗ , ਜੀਵਨੀਆਂ ਅਤੇ ਸਫ਼ਰਨਾਮਿਆਂ ਨੂੰ ਵੀ ਪੜ੍ਹਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਅਨੁਸਾਰ ਸਾਡੇ ਘਰਾਂ ਵਿੱਚ ਚੰਗੀਆਂ ਪੁਸਤਕਾਂ , ਚੰਗੇ ਸਾਹਿਤ ਅਤੇ ਰਸਾਲਿਆਂ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ।

ਉਨ੍ਹਾਂ ਨੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੀ ਜ਼ਿੰਦਗੀ ਨਾਲ ਜੁੜਿਆ ਇੱਕ ਸੰਦੇਸ਼ ਦੇਣਾ ਵੀ ਜ਼ਰੂਰੀ ਸਮਝਿਆ ਕਿ ਉਹ ਖ਼ੁਦ ( ਮਾਸਟਰ ਸੰਜੀਵ ਧਰਮਾਣੀ ) ਕੇਵਲ ਚੰਗੇ ਸਾਹਿਤ ਨਾਲ ਜੁੜ ਕੇ ਹੀ ‘ ਮਜ਼ਦੂਰ ਤੋਂ ਮਾਸਟਰ ‘ ਤੱਕ ਦਾ ਸਫ਼ਰ ਤੈਅ ਕੀਤਾ ਅਤੇ ਜ਼ਿੰਦਗੀ ਵਿੱਚ ਵੱਡੀ ਤਬਦੀਲੀ ਮਹਿਸੂਸ ਕੀਤੀ। ਆਪਣੀਆਂ ਲਿਖਤ ਰਚਨਾਵਾਂ ਨੂੰ ਮਾਸਟਰ ਸੰਜੀਵ ਧਰਮਾਣੀ ਨੇ ਪ੍ਰਮਾਤਮਾ ਦੀ ਕਿਰਪਾ ਤੇ ਉਸਦਾ ਭਾਣਾ ਦੱਸਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਆਪਣੇ ਪਰਿਵਾਰ , ਆਪਣੀ ਧਰਮ ਪਤਨੀ ਮੈਡਮ ਰਜਨੀ ਧਰਮਾਣੀ ਅਤੇ ਆਪਣੇ ਸਕੂਲ ਸਟਾਫ ( ਮੁੱਖ ਅਧਿਆਪਕਾ ਸਤਿਕਾਰਯੋਗ ਅਮਨਪ੍ਰੀਤ ਕੌਰ ਜੀ ਅਤੇ ਸਟੇਟ ਅਵਾਰਡੀ ਅਧਿਆਪਕ ਪਰਮਜੀਤ ਕੁਮਾਰ ਜੀ ) ਦਾ ਵੀ ਧੰਨਵਾਦ ਕੀਤਾ , ਜਿਨ੍ਹਾਂ ਦੀ ਯੋਗ ਪ੍ਰੇਰਨਾ , ਹੱਲਾਸ਼ੇਰੀ ਅਤੇ ਅਸ਼ੀਰਵਾਦ ਸਦਕਾ ਉਹਨਾਂ ਦੇ ਅੰਦਰ ਹੋਰ ਚੰਗਾ ਸਾਹਿਤ ਲਿਖਣ ਦਾ ਜਜ਼ਬਾ ਪੈਦਾ ਹੋਇਆ। ਇਹ ਵੀ ਦੱਸਣਯੋਗ ਹੈ ਕਿ ਮਾਸਟਰ ਸੰਜੀਵ ਧਰਮਾਣੀ ਜੋ ਕਿ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਵਿਖੇ ਬਤੌਰ ਅਧਿਆਪਕ ਕਾਰਜਰਤ ਹਨ , ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀ ਵੀ ਸਾਹਿਤ ਪੜ੍ਹਨ ਅਤੇ ਲਿਖਣ ਵੱਲ ਪ੍ਰੇਰਿਤ ਹੋ ਰਹੇ ਹਨ। ਸੱਚਮੁੱਚ ! ਅੱਜ ਜ਼ਰੂਰਤ ਹੈ ਸਾਹਿਤ ਨਾਲ ਜੁੜਨ , ਉਸ ਨੂੰ ਪੜ੍ਹਨ ਅਤੇ ਸਾਹਿਤ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣ ਦੀ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਬੂਲਪੁਰ ਦੀ 105 ਸਾਲਾ ਮਾਤਾ ਪੂਰਨ ਕੌਰ ਧੰਜੂ ਨੇ ਜ਼ਿਲੇ ਦੀ ਸਭ ਤੋਂ ਵੱਡੀ ਉਮਰ ਦੀ ਵੋਟਰ ਹੋਣ ਦਾ ਮਾਣ ਹਾਸਲ ਕੀਤਾ
Next articlePutin announces military operation in Ukraine