ਸ੍ਰੀਮਤੀ ਲਲਿਤ ਸਕਲਾਨੀ ਚੇਅਰਪਰਸਨ ਜਿਲ੍ਹਾਂ ਯੋਜਨਾ ਕਮੇਟੀ ਨੇ ਕੀਤਾ ਉਦਘਾਟਨ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਨਬਾਰਡ ਸਕੀਮ ਤਹਿਤ ਸ.ਐ.ਸ ਧਾਲੀਵਾਲ ਦੋਨਾਂ ਵਿਖੇ ਬੱਚਿਆਂ ਲਈ ਨਵੇਂ ਕਮਰੇ ਦੀ ਉਸਾਰੀ ਡੀ.ਈ.ਓ (ਐ.ਸਿੱ) ਸ. ਜਗਵਿੰਦਰ ਸਿੰਘ ਅਤੇ ਬੀ.ਪੀ.ਈ.ਓ ਕ-2 ਸ੍ਰੀ ਸੰਜੀਵ ਕੁਮਾਰ ਹਾਂਡਾ ਦੀ ਯੋਗ ਅਗਵਾਈ ਵਿੱਚ ਕਰਵਾਈ ਗਈ ਹੈ । ਨਵੇਂ ਵਿੱਦਿਅਕ ਸੈਸ਼ਨ ਦੇ ਮੌਕੇ ਤੇ ਅੱਜ ਇਹ ਕਮਰਾ ਬੱਚਿਆਂ ਨੂੰ ਸਮਰਪਿਤ ਕੀਤਾ ਗਿਆ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਹੈੱਡ ਟੀਚਰ ਸ. ਗੁਰਮੁੱਖ ਸਿੰਘ ਨੇ ਦੱਸਿਆ ਕਿ ਸ੍ਰੀਮਤੀ ਲਲਿਤ ਸਕਲਾਨੀ ਚੇਅਰਪਰਸਨ ਜਿਲ੍ਹਾਂ ਯੋਜਨਾ ਕਮੇਟੀ ਨੇ ਰਿਬਨ ਕੱਟ ਕੇ ਇਸ ਕਮਰੇ ਦਾ ਉਦਘਾਟਨ ਕੀਤਾ । ਇਸ ਮੌਕੇ ਸਕੂਲ ਵਿੱਚ ਇਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ । ਇਸ ਸਮਾਗਮ ਵਿੱਚ ਸ. ਸਰਦੂਲ ਸਿੰਘ ਸਰਪੰਚ ਧਾਲੀਵਾਲ ਦੋਨਾਂ , ਸ੍ਰੀਮਤੀ ਸੁਰਜੀਤ ਕੌਰ ਬਲਾਕ ਸੰਮਤੀ ਮੈਂਬਰ ਕਪੂਰਥਲਾ , ਸਮਾਰਟ ਸਕੂਲ ਸਹਾਇਕ ਕੋਆਡੀਨੇਟਰ ਸ . ਹਰਜੀਤ ਸਿੰਘ , ਜਿਲ੍ਹਾਂ ਖੇਡ ਕੋਆਡੀਨੇਟਰ ਸ੍ਰੀ ਲਕਸ਼ਦੀਪ ਸ਼ਰਮਾਂ, ਸੈਂਟਰ ਹੈੱਡ ਟੀਚਰ ਸ. ਬਲਬੀਰ ਸਿੰਘ , ਪਿੰਡ ਦੇ ਪਤਵੰਤੇ ਸ. ਭੁਪਿੰਦਰ ਸਿੰਘ , ਸ. ਰਣਜੀਤ ਸਿੰਘ ਰਾਣਾ , ਡਾ. ਰਾਜਵਿੰਦਰ ਸਿੰਘ , ਸ. ਜਗਜੀਤ ਸਿੰਘ , ਸ੍ਰੀ ਮਹੇਸ਼ ਕੁਮਾਰ , ਸ. ਸੁਰਜੀਤ ਸਿੰਘ , ਸ. ਮੰਗਾ ਸਿੰਘ ਪੰਚ, ਸ. ਅਮਰਜੀਤ ਸਿੰਘ , ਸ. ਹਰਦੇਵ ਸਿੰਘ ਆਦਿ ਹਾਜ਼ਰ ਸਨ । ਇਸ ਮੌਕੇ ਸ੍ਰੀ ਵਿਵੇਕ ਸ਼ਰਮਾਂ , ਸ੍ਰੀ ਪੰਕਜ ਮਰਵਾਹਾ ਅਤੇ ਸਕੂਲ ਦਾ ਸਟਾਫ਼ ਸ੍ਰੀਮਤੀ ਕਿਰਨ , ਸ੍ਰੀਮਤੀ ਜਸਵਿੰਦਰ ਕੌਰ , ਸ੍ਰੀਮਤੀ ਬਲਜੀਤ ਕੌਰ , ਸ੍ਰੀਮਤੀ ਮਨਪ੍ਰੀਤ , ਸ੍ਰੀਮਤੀ ਮੋਨਿਕਾ , ਸ੍ਰੀਮਤੀ ਹਰਪ੍ਰੀਤ ਕੌਰ , ਸ੍ਰੀ ਨਿਸ਼ਾਤ ਕੁਮਾਰ ਵੀ ਹਾਜ਼ਰ ਸਨ ।
ਇਸ ਮੌਕੇ ਸ੍ਰੀਮਤੀ ਲਲਿਤ ਸਕਲਾਨੀ ਚੇਅਰਪਰਸਨ ਜਿਲ੍ਹਾਂ ਯੋਜਨਾ ਕਮੇਟੀ ਨੇ ਬੱਚਿਆਂ ਤੇ ਹਾਜ਼ਰ ਮਹਿਮਾਨਾਂ ਨੂੰ ਸੰਬੋਧਨ ਕਰਦੇ ਹੋਏ ਮੁਬਾਰਕਬਾਦ ਦਿੱਤੀ ਅਤੇ ਹੈਡ ਟੀਚਰ ਸ. ਗੁਰਮੁੱਖ ਸਿੰਘ ਅਤੇ ਸਕੂਲ ਸਟਾਫ਼ ਦੀ ਸ਼ਲਾਘਾ ਕੀਤੀ ਜਿੰਨਾ ਵੱਲੋਂ ਮਿਲ ਕੇ ਵਿਕਾਸ ਦੇ ਸਾਰੇ ਕਾਰਜ ਸਕੂਲ ਵਿੱਚ ਨੇਪਰੇ ਚਾੜ੍ਹੇ ਜਾ ਰਹੇ ਹਨ । ਉਹਨਾਂ ਨਵਾਂ ਕਮਰਾ ਬੱਚਿਆਂ ਨੂੰ ਸਮਰਪਿਤ ਕਰਦੇ ਹੋਏ , ਉਮੀਦ ਕੀਤੀ ਕਿ ਸਕੂਲ ਸਟਾਫ਼ ਐਨਰੋਲਮੈਂਟ ਵਿੱਚ ਹੋਰ ਵਾਧਾ ਕਰੇਗਾ ਤੇ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕੇਗਾ । ਇਸ ਮੌਕੇ ਬੱਚਿਆਂ ਨੂੰ ਨਵੇਂ ਵਿੱਦਿਅਕ ਸੈਸ਼ਨ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਉਹਨਾਂ ਨੂੰ ਖ਼ੂਬ ਪੜ੍ਹਾਈ ਕਰਨ ਅਤੇ ਜ਼ਿੰਦਗੀ ਵਿੱਚ ਸਫਲ ਹੋਣ ਲਈ ਪ੍ਰੇਰਨਾ ਦਿੱਤੀ । ਇਸ ਮੌਕੇ ਸ੍ਰੀਮਤੀ ਸਕਲਾਨੀ ਨੇ ਪਿੰਡ ਦੀ ਪੰਚਾਇਤ ਅਤੇ ਪਿੰਡ ਦੇ ਪ੍ਰਵਾਸੀ ਭਾਰਤੀਆਂ ਵੱਲੋ ਸਕੂਲ ਦੇ ਵਿਕਾਸ ਵਿੱਚ ਮਿਲ ਰਹੇ ਸਹਿਯੋਗ ਦੀ ਵੀ ਸਲਾਘਾ ਕੀਤੀ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly