(ਸਮਾਜ ਵੀਕਲੀ)
ਰੱਬਾ ਰੱਬਾ ਮੀਂਹ ਹਟਾ,
ਸਾਡੇ ਦਾਣੇ ਝੋਲੀ ਪਾ,
ਬੱਦਲ ਜਾਂਦਾ ਅਜੇ ਵੀ ਘੂਰੀ,
ਰਹਿੰਦੀ ਏ ਅਜੇ ਕਿਸ਼ਤ ਅਧੂਰੀ,
ਧੀਆਂ ਵਾਂਗੂੰ ਪਾਲੀਆਂ ਫਸਲਾਂ
ਜਾਂਦਾ ਕਰੀ ਤਬਾਹ,
ਰੱਬਾ ਰੱਬਾ ਮੀਂਹ ਹਟਾ,
ਸਾਡੇ ਦਾਣੇ ਝੋਲੀ ਪਾ,
ਧੀ ਦਾ ਵਿਆਹ ਦੱਸ ਕਿੰਝ ਕਰਾਂਗਾ
ਅਗਲੀ ਕਿਸ਼ਤ ਮੈਂ ਕਿੰਝ ਭਰਾਂਗਾ ,
ਕੁੱਝ ਤੇ ਰੱਬਾ ਤਰਸ ਕਮਾ,
ਰੱਬਾ ਰੱਬਾ ਮੀਂਹ ਹਟਾ,
ਸਾਡੇ ਦਾਣੇ ਝੋਲੀ ਪਾ।
ਦੇਖ ਕੇ ਜਿਣਸਾਂ ਦਿਲ ਰੋਇਆਂ,
ਹਾਕਮ ਵਰਗਾਂ ਤੂੰ ਵੀ ਹੋਇਆ,
ਇਧਰ ਨਹੀਂ ਤੂੰ ਉਧਰ ਜਾ,
ਰੱਬਾ ਰੱਬਾ ਮੀਂਹ ਹਟਾ,
ਸਾਡੇ ਦਾਣੇ ਝੋਲੀ ਪਾ,
ਕੁਲਦੀਪ ਸਾਹਿਲ
9417990040
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly