(ਸਮਾਜ ਵੀਕਲੀ)
ਗੁਰੂਆ ਪੀਰਾਂ ਫ਼ਕੀਰਾਂ ਦਾ
ਮੈਂ ਪੰਜਾਬ ਹਾਂ ! ਮੈਂ ਪੰਜਾਬ ਹਾਂ !
ਕਈ ਵਾਰੀ ਉਜੜਿਆਂ ਤੇ ਵੱਸਿਆ,
ਕਈ ਵਾਰੀ ਰੋਇਆ ਦੇ ਹੱਸਿਆ,
ਵਾਰਿਸ, ਬੁਲੇ, ਦਮੋਦਰ ਦੀ
ਸਦੀਆਂ ਪੁਰਾਣੀ ਕਿਤਾਬ ਹਾਂ।
ਮੈਂ ਪੰਜਾਬ ਹਾਂ । ਮੈਂ ਪੰਜਾਬ ਹਾਂ ।
ਮੇਰੀ ਮਿੱਟੀ ਵਿੱਚ ਬੁਲੰਦੀਆਂ
ਫ਼ਿਤਰਤ ‘ਚ ਅਮਨ ਪਸੰਦੀਆਂ
ਕਈ ਵਾਰੀ ਜ਼ਖ਼ਮੀ ਹੋ ਗਿਆ
ਹਰ ਕੋਈ ਦੇਖ ਕੇ ਰੋ ਪਿਆ।
ਮੈਨੂੰ ਆਪਣਿਆ ਹੀ ਲੁਟਿਆ
ਅਤੇ ਕੁਟਿਆ ਬੇਹਿਸਾਬ ਹਾਂ।
ਪੰਜ ਦਰਿਆਵਾਂ ਦਾ ਆਬ ਹਾਂ।
ਮੈਂ ਪੰਜਾਬ ਹਾਂ ! ਮੈਂ ਪੰਜਾਬ ਹਾਂ !
ਕੁਲਦੀਪ ਸਾਹਿਲ
9417990040
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly