(ਸਮਾਜ ਵੀਕਲੀ)
ਬੁੱਲਿਆਂ ਤੇਰੀ ਕਲਮ ਨੂੰ
ਝੁਕ ਝੁਕ ਕਰਾ ਸਲਾਮ
ਨਾ ਬਖ਼ਸ਼ਿਆ ਇਹਨੇ ਰਾਜਿਆਂ,
ਨਾ ਬਖਸ਼ੇ ਵੱਡੇ ਨਵਾਬ,
ਰੱਬ ਨੂੰ ਪੜਨੇ ਪਾ ਗਈ
ਨਾ ਮਿਲਿਆ ਕੋਈ ਜਵਾਬ
ਬੁੱਲਿਆਂ ਤੇਰੀ ਕਲਮ ਨੂੰ
ਝੁਕ ਝੁਕ ਕਰਾ ਸਲਾਮ,
ਕਦੇ ਲਿਖ ਗਈ ਗੱਲ ਫ਼ਕੀਰੀ ਦੀ
ਦੁਨੀਆਂ ਦੀ ਮੀਰੀ ਪੀਰੀ ਦੀ,
ਜ਼ਿੰਦਗੀ ਦਾ ਸੱਚ ਸਮੋਂ ਗਈ ਦਾ,
ਪੜਿਆ ਵਿੱਚ ਕਲਾਮ
ਬੁੱਲਿਆਂ ਤੇਰੀ ਕਲਮ ਨੂੰ
ਝੁਕ ਝੁਕ ਕਰਾ ਸਲਾਮ।
ਕੁਲਦੀਪ ਸਾਹਿਲ
9417990040