(ਸਮਾਜ ਵੀਕਲੀ)
ਬਚਪਨ ਵਰਗੀ ਸਵੇਰ ਗਈ
ਦੁਪਿਹਰ ਵਰਗੀ ਜਵਾਨੀ ਗਈ,
ਹੁਣ ਸ਼ਾਮ ਪਈ ਤੇ ਧੁੱਪ ਗਈ
ਢਲੀਆਂ ਤਰਕਾਲਾਂ ਵੀ ਹੁਣ
ਲੱਗਣ ਪਿਆਰੀਆਂ ,
ਵਾਟਾਂ ਨੇ ਏਹ ਦੁਖਿਆਰੀਆਂ,
ਮੰਜਲਾਂ ਨੇ ਬੜੀਆਂ ਭਾਰੀਆਂ,
ਰੋ ਰੋ ਕੇ ਹੁਣ ਜੀ ਖਾਏਂ ਕਿਉਂ ?
ਘਬਰਾਏਂ ਕਿਉਂ ? ਚਿਚਲਾਏਂ ਕਿਉਂ ?
ਫਸ ਗਏ ਤੇ ਫਿਰ ਕੀ ਫਟਕਣਾ ?
ਜੇਰਾ ਵੀ ਕਰ, ਜੇਰੇ ਵਾਲਿਆਂ !
ਔਹ ਵੇਖ, ਸੂਰਜ ਢਲ ਗਿਆ,
ਢਲੀਆਂ ਤਰਕਾਲਾਂ ਵੀ ਹੁਣ
ਲੱਗਣ ਪਿਆਰੀਆਂ
ਵਾਟਾਂ ਨੇ ਏਹ ਦੁਖਿਆਰੀਆਂ,
ਮੰਜਲਾਂ ਨੇ ਬੜੀਆਂ ਭਾਰੀਆਂ।
ਕੁਲਦੀਪ ਸਾਹਿਲ
9417990040
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly