(ਸਮਾਜ ਵੀਕਲੀ)
ਚੰਗੀ ਅੱਜ ਦਿਹਾੜੀ ਲੱਗ ਜੇ
ਲੈ ਆਵਾਂ ਕਿਤਾਬਾਂ ਧੀਆਂ ਲਈ,
ਦਾਜ ਬਣਾਉਂਦਾ ਕੁੱਬਾ ਹੋਇਆ
ਸਦੀਆਂ ਤੋਂ ਮੈਂ ਧੀਆਂ ਲਈ,
ਮੁੜ੍ਹਕੇ ਵਿੱਚ ਡੁਬੋਇਆ ਤਨ ਨੂੰ,
ਜੁੜਿਆ ਨਾ ਸੁੱਖ ਧੀਆਂ ਲਈ ,
ਮਨ ਕਰਦਾ ਇਸ ਬਸਤੀ ਅੰਦਰ,
ਮਹਿਲ ਬਣਾ ਦਿਆ ਧੀਆਂ ਲਈ ,
ਦੇਸ਼, ਲੁਟੇਰੇ ਲੁੱਟ ਕੇ ਲੈ ਗਏ,
ਕੀ ਬਚਿਆ ਏ ਧੀਆਂ ਲਈ।
ਕੁਲਦੀਪ ਸਾਹਿਲ
9417990040
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly