ਸ਼੍ਰੀਨਗਰ— ਜੰਮੂ-ਕਸ਼ਮੀਰ ਪੁਲਸ ਦੇ ਕਾਊਂਟਰ ਇੰਟੈਲੀਜੈਂਸ ਕਸ਼ਮੀਰ (ਸੀ.ਆਈ.ਕੇ.) ਵਿੰਗ ਨੇ ਅਨੰਤਨਾਗ ਦੀ ਜ਼ਿਲਾ ਜੇਲ ਮੱਟਨ ਅਤੇ ਕੁਲਗਾਮ ਜ਼ਿਲੇ ਦੇ ਸੋਨੀਗਾਮ ਅਤੇ ਚਵਲਗਾਮ ‘ਚ ਚਾਰ ਥਾਵਾਂ ‘ਤੇ ਛਾਪੇਮਾਰੀ ਕੀਤੀ। ਸੀਆਈਕੇ ਨੇ ਕਿਸੇ ਗ੍ਰਿਫਤਾਰੀ ਜਾਂ ਨਜ਼ਰਬੰਦੀ ਦੀ ਪੁਸ਼ਟੀ ਨਹੀਂ ਕੀਤੀ, ਪਰ ਇਹ ਕਿਹਾ ਕਿ ਇਸ ਨੇ ਕੁਝ ਸੈਲਫੋਨ ਅਤੇ ਟੈਬਲੇਟ ਦੇ ਨਾਲ-ਨਾਲ ਕੁਝ ਹੋਰ ਡਿਜੀਟਲ ਉਪਕਰਣ ਜ਼ਬਤ ਕੀਤੇ ਹਨ।
ਜਾਣਕਾਰੀ ਅਨੁਸਾਰ ਸੀਆਈਕੇ ਨੂੰ ਪਤਾ ਲੱਗਾ ਕਿ ਮੱਟਨ ਸਥਿਤ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਕੁਝ ਅਤਿਵਾਦੀਆਂ ਦੇ ਓਵਰ ਗਰਾਊਂਡ ਵਰਕਰ ਵੱਖ-ਵੱਖ ਮਾਧਿਅਮਾਂ ਰਾਹੀਂ ਨਾ ਸਿਰਫ਼ ਘਾਟੀ ਦੇ ਅੰਦਰ ਸਗੋਂ ਸਰਹੱਦ ਪਾਰ ਬੈਠੇ ਦਹਿਸ਼ਤਗਰਦਾਂ ਨਾਲ ਸੰਪਰਕ ਵਿੱਚ ਹਨ। ਇਹ ਜੇਲ੍ਹ ਵਿੱਚ ਬੰਦ ਤੱਤ ਘਾਟੀ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਅਤੇ ਅੱਤਵਾਦੀ ਸੰਗਠਨਾਂ ਨੂੰ ਭਰਤੀ ਕਰਨ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ, ਸਾਰੇ ਲੋੜੀਂਦੇ ਸਬੂਤ ਇਕੱਠੇ ਕਰਨ ਤੋਂ ਬਾਅਦ, ਸੀਆਈਕੇ ਨੇ ਅਦਾਲਤ ਦੀ ਇਜਾਜ਼ਤ ਨਾਲ ਮੱਟਨ ਜੇਲ੍ਹ ਅਤੇ ਸੋਨੀਗਾਮ ਅਤੇ ਚਾਵਲਗਾਮ ਵਿੱਚ ਛਾਪੇਮਾਰੀ ਕੀਤੀ। ਸੀਆਈਕੇ ਦੀ ਟੀਮ ਨੇ ਜੇਲ੍ਹ ਵਿੱਚ ਬੈਰਕਾਂ ਦੀ ਤਲਾਸ਼ੀ ਲਈ। ਉਥੇ ਕੈਦ ਕੁਝ ਅੱਤਵਾਦੀਆਂ ਅਤੇ ਓਵਰਗਰਾਊਂਡ ਵਰਕਰਾਂ ਤੋਂ ਵੀ ਪੁੱਛਗਿੱਛ ਕੀਤੀ ਗਈ।
ਸੋਨੀਗਾਮ ਅਤੇ ਚਵਲਗਾਮ ਵਿੱਚ ਸੀਆਈਕੇ ਨੇ ਅਤਿਵਾਦੀਆਂ ਦੇ ਤਿੰਨ ਪੁਰਾਣੇ ਓਵਰਗਰਾਊਂਡ ਵਰਕਰਾਂ ਦੇ ਘਰਾਂ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਪੁਲੀਸ ਨੇ ਸਬੰਧਤ ਵਿਅਕਤੀਆਂ ਤੋਂ ਪੁੱਛਗਿੱਛ ਵੀ ਕੀਤੀ। ਪੁਲਸ ਬੁਲਾਰੇ ਨੇ ਦੱਸਿਆ ਕਿ ਕੁਝ ਡਿਜੀਟਲ ਡਿਵਾਈਸ, ਸੈਲਫੋਨ ਅਤੇ ਟੈਬਲੇਟ ਬਰਾਮਦ ਕੀਤੇ ਗਏ ਹਨ ਅਤੇ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਸੀਆਈਕੇ ਅਤੇ ਰਾਜ ਜਾਂਚ ਏਜੰਸੀ ਨੇ ਸ੍ਰੀਨਗਰ ਕੇਂਦਰੀ ਜੇਲ੍ਹ ਦੀ ਤਲਾਸ਼ੀ ਵੀ ਲਈ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly