ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੈਕਚਰ ਕਰਵਾਇਆ

ਕਪੂਰਥਲਾ (ਸਮਾਜ ਵੀਕਲੀ)  (ਕੌੜਾ)- ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਲੜਕੀਆਂ ਫੱਤੂਢੀਗਾ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਲੈਕਚਰ ਕਰਵਾਇਆ ਗਿਆ । ਇਸ ਮੌਕੇ ਕਾਲਜ ਦੇ ਹਿਸਟਰੀ ਵਿਭਾਗ ਦੇ ਪ੍ਰੋਫੈਸਰ ਅਮਨਪ੍ਰੀਤ ਕੌਰ ਨੇ ਵਿਦਿਆਰਥਣਾਂ ਨੂੰ ਸ਼ਹੀਦ ਭਗਤ ਸਿੰਘ ਦੇ ਜੀਵਨ ਬਾਰੇ ਜਾਣੂ ਕਰਵਾਇਆ । ਉਨ੍ਹਾਂ ਨੇ ਭਗਤ ਸਿੰਘ ਦੇ ਜੀਵਨ ਸਫ਼ਰ ਦੇ ਅਹਿਮ ਪੜਾਵਾਂ ਅਤੇ ਘਟਨਾਵਾਂ ਇਤਿਹਾਸਕ ਤੱਥਾਂ ਦੇ ਹਵਾਲੇ ਨਾਲ ਵਿਚਾਰ ਦੇ ਕੇ ਕਿਹਾ ਕਿ ਉਹਨਾ ਦੇ ਜੀਵਨ ਦਾ ਪਹਿਲਾ ਪੜਾਅ ਰੂਸ ਅਤੇ ਅਰਾਜਕਤਾਵਾਦੀ ਇਨਕਲਾਬੀਆਂ ਤੋਂ ਪ੍ਰਭਾਵਿਤ ਜਦ ਕਿ ਦੂਜਾ ਪੜਾਅ ਦਾਰਸ਼ਨਿਕ ਅਤੇ ਚਿੰਤਕ ਵਾਲਾ ਸੀ। ਇਸ ਮੌਕੇ ਕਾਲਜ ਦੀ ਓ ਐੱਸ ਡੀ ਡਾਕਟਰ ਦਲਜੀਤ ਸਿੰਘ ਖਹਿਰਾ ਨੇ ਸ਼ਹੀਦਾਂ ਦੀਆਂ ਔਕੜਾਂ ਭਰੇ ਜੀਵਨ ਸੰਘਰਸ਼ ਨੂੰ ਚਿੱਤਰਦਿਆਂ ਕਿਹਾ ਕਿ ਪੰਜਾਬੀ ਮਾਨਸਿਕਤਾ ਹੀ ਅਜਿਹੀ ਹੈ। ਜਿਸ ਨੇ ਸਾਡੇ ਤੇ ਸਿੱਖ ਨਾਇਕਾਂ ਦੀ ਵਾਸਤਵਿਕਤਾ ਨਾਲੋਂ ਉਨ੍ਹਾਂ ਨਾਲ ਜੁੜੀਆਂ ਮਿੱਥਾਂ ਅਤੇ ਕਰਾਮਾਤਾਂ ਨੂੰ ਵੱਧ ਤਰਜੀਹ ਦਿੱਤੀ ਹੈ। ਉਹਨਾਂ ਭਗਤ ਸਿੰਘ ਦੀ ਲਾਸਾਨੀ ਸ਼ਹੀਦੀ ਨੂੰ ਨਮਨ ਕਰਦੇ ਹੋਏ ਕਿਹਾ ਕਿ ਸਾਨੂੰ ਬੁੱਤਪੂਜਕ ਬਣਨ ਦੀ ਭਾਵਨਾ ਦੇ ਫਲਸਫੇ ਦੀ ਕਨਸੋਅ ਦੇਣ ਵਾਲੇ ਅਸਲ ਇਤਿਹਾਸਕ ਸਰੋਤਾਂ ਨੂੰ ਗਹਿਰਾਈ ਨਾਲ ਘੋਖਣਾ ਚਾਹੀਦਾ ਹੈ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਹਾਜ਼ਰ ਸੀ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੈਲਫੇਅਰ ਐਂਡ ਕਲਚਰਲ ਸੁਸਾਇਟੀ ਆਰ ਸੀ ਐੱਫ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਂਟ
Next articleਈ ਟੀ ਟੀ ਤੋਂ ਪਦ ਉੱਨਤ ਹੋ ਕੇ ਬਤੌਰ ਹੈਡ ਟੀਚਰ ਬਣੇ ਗੁਰਜਿੰਦਰ ਸਿੰਘ ਨੇ ਅਹੁਦਾ ਸੰਭਾਲਿਆ