ਕਪੂਰਥਲਾ (ਕੌੜਾ)- ਆਦਮੀ ਪਾਰਟੀ ਪੰਜਾਬ ਦੇ ਸੂਝਵਾਨ ਵੋਟਰਾਂ ਦੇ ਸਹਿਯੋਗ ਨਾਲ ਅੱਸੀ ਸੀਟਾਂ ਲੈ ਕੇ ਆਪਣਾ ਬਹੁਮਤ ਕਾਇਮ ਕਰੇਗੀ । ਮੁੱਖ ਮੰਤਰੀ ਕੇਜਰੀਵਾਲ ਪੰਜਾਬ ਵਿੱਚ ਆਪ ਦੀ ਸਰਕਾਰ ਬਣਾ ਕੇ ਸੂਬਾ ਵਾਸੀਆਂ ਨੂੰ ਵੱਡੀਆਂ ਸਹੂਲਤਾਂ ਦੇਣਗੇ। ਇਹ ਸ਼ਬਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਰਜਨਾ ਐਵਾਰਡੀ ਸੱਜਣ ਸਿੰਘ ਨੇ ਤਲਵੰਡੀ ਚੌਧਰੀਆਂ ਵਿਖੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਜਸਵੰਤ ਸਿੰਘ ਮੋਮੀ ਸਾਬਕਾ ਪੰਚ, ਰਾਜਵੰਤ ਸਿੰਘ, ਹੈਪੀ ਸਹਿਗਲ ਦਵਿੰਦਰ ਸਹਿਗਲ, ਜਸਪਾਲ ਸਿੰਘ ਬਿੱਲਾ ,ਨਰੇਸ਼ ਮਹਿਤਾ ,ਮਦਨ ਬਚਿੱਤਰ ਸਿੰਘ ,ਮਹਿੰਦਰ ਸਿੰਘ, ਗੁਰਪ੍ਰੀਤ ਸਿੰਘ, ਬਲਵੀਰ ਸਿੰਘ ਨੰਡਾ , ਰਣਜੀਤ ਸਿੰਘ, ਕੁਲਜੀਤ ਸਿੰਘ, ਰਣਜੀਤ ਸਿੰਘ ਖਿੰਡਾ, ਨਵਦੀਪ ਸਿੰਘ ਖਿੰਡਾ ਤੇ 15 ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ । ਜਿਸ ਨਾਲ ਕਾਂਗਰਸ ਪਾਰਟੀ ਨੂੰ ਤਲਵੰਡੀ ਚੌਧਰੀਆਂ ਵਿੱਚ ਵੱਡਾ ਝਟਕਾ ਲੱਗਾ । ਅਰਜਨਾ ਐਵਾਰਡੀ ਸੱਜਣ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਿਛਲੇ ਦਸ ਸਾਲ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਭਾਜਪਾ ਨੇ ਸੂਬੇ ਦੇ ਲੋਕਾਂ ਨੂੰ ਦੋਵੇਂ ਹੱਥੀਂ ਲੁੱਟਿਆ ਤੇ ਕੁੱਟਿਆ ਹੈ । 2017 ਵਿੱਚ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੋਟਰਾਂ ਨੂੰ ਝੂਠੇ ਲਾਰੇ ਤੇ ਸਹੁੰ ਖਾ ਕੇ ਪੰਜਾਬ ਦੀ ਭਲਾਈ ਦੀਆਂ ਦੁਹਾਈਆਂ ਪਾਈਆਂ ਤੇ ਵੋਟਰਾਂ ਨੂੰ ਸਬਜ਼ਬਾਗ ਦਿਖਾ ਕੇ ਵੋਟਾਂ ਲੈ ਲਈਆਂ। ਪਰ ਸੱਤਾ ਸੰਭਾਲਦਿਆਂ ਕੈਪਟਨ ਸਾਹਿਬ ਸਾਰੇ ਕੀਤੇ ਵਾਅਦੇ ਭੁੱਲ ਗਏ । ਮਹਾਰਾਜਿਆਂ ਵਾਲੀ ਜ਼ਿੰਦਗੀ ਜਿਊਣੀ ਸ਼ੁਰੂ ਕਰ ਦਿੱਤੀ ।ਪੌਣੇ ਪੰਜ ਸਾਲ ਆਰਾਮ ਨਾਲ ਗੂੜ੍ਹੀ ਨੀਂਦ ਸੁੱਤੇ ਰਹੇ । ਪਿਛਲੇ ਚਾਰ ਮਹੀਨੇ ਸੂਬੇ ਦੇ ਸੂਝਵਾਨ ਵੋਟਰਾਂ ਦਾ ਧਿਆਨ ਪਾਸੇ ਕਰਕੇ ਦੂਜੀ ਵਾਰ ਸੂਬੇ ਵਿੱਚ ਕਾਂਗਰਸ ਸਰਕਾਰ ਬਣਾਉਣ ਲਈ ਕਾਂਗਰਸ ਹਾਈਕਮਾਨ ਨੇ ਚਰਨਜੀਤ ਸਿੰਘ ਚੰਨੀ ਨੂੰ ਮੰਤਰੀ ਬਣਾ ਦਿੱਤਾ ਹੈ। ਜਿਸ ਨੇ ਪੰਜਾਬੀਆਂ ਦਾ ਘਾਣ ਕੀਤਾ। ਰੋਜ਼ ਹੀ ਨਵੇਂ ਐਲਾਨ ਕੀਤੇ ਪਰ ਪੂਰਾ ਇੱਕ ਵੀ ਨਾ ਹੋਇਆ।
ਸੱਜਣ ਸਿੰਘ ਨੇ ਕਿਹਾ ਕਿ ਇਸ ਵਾਰ ਲੋਕ ਕਾਂਗਰਸ ਅਕਾਲੀ ਅਤੇ ਭਾਜਪਾ ਪਾਰਟੀਆਂ ਦੇ ਝੂਠੇ ਲਾਰੇ ਚ ਨਹੀਂ ਆਉਣਗੇ। ਪੰਜਾਬ ਵਾਸੀ ਤੀਸਰਾ ਬਦਲ ਚਾਹੁੰਦੇ ਹਨ । ਜੋ ਆਮ ਆਦਮੀ ਪਾਰਟੀ ਹੈ ।
ਇਸ ਮੌਕੇ ਸੇਵਾਮੁਕਤ ਐਸ ਐਚ ਓ ਸੁਦੇਸ਼ ਕੁਮਾਰ ਸ਼ਰਮਾ, ਡਾ ਬਲਵਿੰਦਰ ਸਿੰਘ , ਪ੍ਰਦੀਪਪਾਲ ਥਿੰਦ , ਬਲਜੀਤ ਸਿੰਘ ਬਾਜਵਾ, ਮੱਘਰ ਸਿੰਘ ,ਜਸਵੰਤ ਸਿੰਘ ,ਮੇਜਰ ਸਿੰਘ ਤੇ ਜਸਵੰਤ ਕੰਵਲ ਸਿੰਘ ਆਦਿ ਹਾਜ਼ਰ ਸਨ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly