ਮਹਿਲਾਵਾਂ ਨੂੰ ਉਹਨਾਂ ਹੱਕਾਂ ਤੇ ਮੁਢਲੀਆਂ ਲੋੜਾਂ ਪ੍ਰਤੀ ਜਾਗਰੂਕ ਕਰਨਾ ਹੀ ਸਾਡਾ ਅਹਿਮ ਟੀਚਾ – ਰਾਜਿੰਦਰ ਕੌਰ ਰਾਜ
ਕਪੂਰਥਲਾ, (ਕੌੜਾ)- ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਹਰ ਇੱਕ ਰਾਜਨੀਤਿਕ ਪਾਰਟੀ ਸਰਗਰਮ ਦਿਖਾਈ ਦੇ ਰਹੀ ਹੈ। ਜਿਸ ਨੂੰ ਲੈ ਕੇ ਸੂਬੇ ਦੇ ਭਰ ਦੇ ਵਿੱਚ ਮੀਟਿੰਗਾਂ ਦਾ ਦੌਰ ਜਾਰੀ ਹੈ ਅਤੇ ਇਹਨਾਂ ਮੀਟਿੰਗਾਂ ਦੇ ਵਿੱਚ ਮਹਿਲਾਵਾਂ ਵੀ ਕਿਤੇ ਘੱਟ ਦਿਖਾਈ ਨਹੀਂ ਦੇ ਰਹੀਆਂ ਹਨ। ਇਸੇ ਤਰ੍ਹਾਂ ਰੇਲਕੋ ਚ ਫੈਕਟਰੀ ਵਿਖੇ ਮਹਿਲਾਵਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਜਿਸ ਵਿੱਚ ਖਾਸ ਤੌਰ ਤੇ ਆਮ ਆਦਮੀ ਪਾਰਟੀ ਮਹਿਲਾ ਵਿੰਗ ਤੋਂ ਜ਼ਿਲ੍ਹਾ ਸਕੱਤਰ ਰਾਜਿੰਦਰ ਕੌਰ ਰਾਜ ਨੇ ਖਾਸ ਤੌਰ ਤੇ ਸ਼ਿਰਕਤ ਕੀਤੀ।
ਮੀਟਿੰਗ ਨੂੰ ਖਾਸ ਤੌਰ ਤੇ ਸੰਬੋਧਨ ਕਰਦਿਆਂ ਕਪੂਰਥਲਾ ਤੋਂ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਜ਼ਿਲ੍ਹਾ ਸਕੱਤਰ ਰਾਜਿੰਦਰ ਕੌਰ ਰਾਜ ਨੇ ਕਿਹਾ ਕਿ ਇਹਨਾਂ ਮੀਟਿੰਗਾਂ ਦਾ ਅਸਲ ਮਕਸਦ ਸਿਰਫ ਚੋਣਾਂ ਤੱਕ ਹੀ ਸੀਮਿਤ ਰਹਿਣਾ ਨਹੀਂ ਹੈ ਬਲਕਿ ਹਰ ਵਰਗ ਦੀ ਮਹਿਲਾ ਨੂੰ ਉਸਦੇ ਹੱਕਾਂ ਤੇ ਮੁਢਲੀਆਂ ਲੋੜਾਂ ਪ੍ਰਤੀ ਜਾਗਰੂਕ ਕਰਨਾ ਹੈ। ਜੌ ਕਿ ਅਜੋਕੇ ਸਮੇਂ ਦੇ ਵਿੱਚ ਬੇਹੱਦ ਜਰੂਰੀ ਹੈ।
ਰਾਜਿੰਦਰ ਕੌਰ ਰਾਜ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸ਼ੁਰੂ ਤੋਂ ਹੀ ਲੋਕਾਂ ਨੂੰ ਲੁੱਟਦੀਆਂ ਤੇ ਕੁੱਟਦੀਆਂ ਆਈਆਂ ਹਨ ਅਤੇ ਕਦੇ ਵੀ ਔਰਤਾਂ ਨੂੰ ਸਮਾਜ ਵਿੱਚ ਰਹਿੰਦਿਆਂ ਉਹਨਾਂ ਸਰਕਾਰਾਂ ਵੱਲੋਂ ਕੋਈ ਸੁੱਖ ਸਹੂਲਤ ਪ੍ਰਦਾਨ ਨਹੀਂ ਕੀਤੀ ਗਈ ਪਰ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਵਿੱਚ ਬਣੀ ਹੈ ਤਾਂ ਉਸ ਵੇਲੇ ਤੋਂ ਔਰਤਾਂ ਦੀ ਸਹੂਲਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਜੌ ਵਾਅਦੇ ਕੀਤੇ ਗਏ ਸੀ ਉਹ ਵਾਅਦਿਆਂ ਨੂੰ ਨੇਪਰੇ ਚਾੜ੍ਹੇ ਜਾਣ ਵਿੱਚ ਹਰ ਕਦਮ ਤੇ ਸਫ਼ਲ ਦਿਖਾਈ ਦੇ ਰਹੀ ਹੈ।ਰਾਜਿੰਦਰ ਕੌਰ ਰਾਜ ਨੇ ਕਿਹਾ ਕਿ ਆਗਾਮੀ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਦੀ ਜਿੱਤ ਵਿੱਚ ਮਹਿਲਾਵਾਂ ਆਪਣਾ ਅਹਿਮ ਯੋਗਦਾਨ ਪਾਉਣਗੀਆਂ।
ਇਸ ਦੌਰਾਨ ਆਮ ਆਦਮੀ ਪਾਰਟੀ ਕਪੂਰਥਲਾ ਮਹਿਲਾ ਵਿੰਗ ਦੀ ਜ਼ਿਲ੍ਹਾ ਸਕੱਤਰ ਰਾਜਿੰਦਰ ਕੌਰ ਰਾਜ, ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਕੌਰ,ਵਾਈਸ ਪ੍ਰਧਾਨ ਅਮਰਜੀਤ ਕੌਰ,ਹਲਕਾ ਕੋਆਰਡੀਨੇਟਰ ਗੁਰਵਿੰਦਰ ਕੌਰ ,ਹਲਕਾ ਕੋਆਰਡੀਨੇਟਰ ਬਲਜੀਤ ਕੌਰ , ਜੁਆਇੰਟ ਸਕੱਤਰ ਹਰਜਿੰਦਰ ਕੌਰ, ਸਤਿੰਦਰ ਕੌਰ, ਉਰਮਿਲਾ ਜੀ ਤੇ ਹਲਕੇ ਦੀਆ ਹੋਰ ਮਹਿਲਾਵਾਂ ਵਿਸ਼ੇਸ਼ ਤੌਰ ਤੇ ਮੌਜੂਦ ਰਹੀਆਂ ਅਤੇ ਇਸ ਮੌਕੇ ਇਹਨਾਂ ਮਹਿਲਾਵਾਂ ਨੂੰ ਫੁੱਲਾਂ ਦੇ ਹਰ ਪਾ ਕੇ ਸਨਮਾਨਿਤ ਵੀ ਕੀਤਾ ਗਿਆ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly


