ਰੇਲ ਰਾਹੀਂ ਕਿਸਾਨਾਂ ਦਾ ਜਥਾ ਹੋਇਆ ਦਿੱਲੀ ਨੂੰ ਰਵਾਨਾ

ਕਪੂਰਥਲਾ ,(ਸਮਾਜ ਵੀਕਲੀ) (ਕੌੜਾ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਕਪੂਰਥਲਾ ਦੇ ਪਿਛਲੀ ਦਿਨੀਂ ਵਿਸ਼ਾਲ ਕਾਫਲੇ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਏ ਸਨ।ਜੋ ਇਸ ਸਮੇਂ ਦਿੱਲੀ ਮੋਰਚੇ ਵਿੱਚ ਆਪਣੀ ਵਾਰੀ ਮੁਤਾਬਕ ਮੋਰਚੇ ਵਿੱਚ ਹਾਜ਼ਰ ਹਨ।ਇਸੇ ਤਰ੍ਹਾਂ ਅੱਜ ਇੱਕ ਹੋਰ ਕਾਫ਼ਲਾ ਸੁਲਤਾਨਪੁਰ ਲੋਧੀ ਤੋਂ ਟ੍ਰੇਨ ਰਾਹੀਂ ਜ਼ਿਲ੍ਹਾ ਪੈ੍ਸ ਸਕੱਤਰ ਵਿੱਕੀ ਜੈਨਪੁਰੀ, ਅਤੇ ਜੋਨ ਮੀਰੀ ਪੀਰੀ ਗੁਰਸਰ ਦੇ ਸਕੱਤਰ ਦਿੱਲਪੀ੍ਤ ਸਿੰਘ ਟੋਡਰਵਾਲ ਦੀ ਅਗਵਾਈ ਹੇਠ ਦਿੱਲੀ ਨੂੰ ਰਵਾਨਾ ਹੋਇਆ।ਇਸ ਸਮੇਂ ਜ਼ਿਲ੍ਹਾ ਪੈ੍ਸ ਸਕੱਤਰ ਵਿੱਕੀ ਜੈਨਪੁਰੀ ਨੇ ਦੱਸਿਆ ਕਿ ਵਾਰੀ ਮੁਤਾਬਕ ਉਹ ਮੋਰਚੇ ਵਿੱਚ ਆਪਣੇ ਪੂਰੇ ਦਿਨ ਲਗਾ ਕੇ ਹੀ ਪੰਜਾਬ ਵਾਪਸ ਆਉਣਗੇ। ਉਨ੍ਹਾਂ ਦੱਸਿਆ ਕਿ ਝੋਨੇ ਦਾ ਸੀਜ਼ਨ ਜ਼ੋਰਾਂ ਤੇ ਹੋਣ ਕਾਰਨ ਕਿਸਾਨਾਂ ਨੂੰ ਦਿੱਲੀ ਮੋਰਚੇ ਵਿੱਚ ਸ਼ਾਮਿਲ ਹੋਣ ਲਈ ਮੁਸ਼ਕਲਾ ਤਾਂ ਆ ਰਹੀਆਂ ਹਨ।ਪਰ ਫਿਰ ਵੀ ਲੋਕਾਂ ਦੇ ਹੋਂਸਲੇ ਬੁਲੰਦ ਹਨ।

ਇਸ ਸਮੇਂ ਜੋਨ ਮੀਰੀ ਪੀਰੀ ਗੁਰਸਰ ਸਾਹਿਬ ਦੇ ਸਕੱਤਰ ਦਿੱਲਪ੍ਰੀਤ ਸਿੰਘ ਟੋਡਰਵਾਲ ਨੇ ਦੱਸਿਆ ਕਿ 18 ਦੇ ਰੇਲ ਰੋਕੋ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਉਪਰੰਤ ਅਗਲੇ ਦਿਨ ਹੀ ਜ਼ਿਲ੍ਹਾ ਸਕੱਤਰ ਸੁੱਖਪ੍ਰੀਤ ਸਿੰਘ ਪੱਸਣ ਕਦੀਮ ਅਤੇ ਅਮਰ ਸਿੰਘ ਛੰਨਾਂ ਸ਼ੇਰ ਸਿੰਘ ਦੀ ਅਗਵਾਈ ਹੇਠ ਵਿਸ਼ਾਲ ਕਾਫਲਾ ਦਿੱਲੀ ਨੂੰ ਰਵਾਨਾ ਹੋਵੇਗਾ। ਜਿਸ ਵਿੱਚ ਬੀਬੀਆਂ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੀਆਂ।ਇਸ ਸਮੇਂ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦਿੱਲੀ ਮੋਰਚੇ ਨੂੰ  ਪਹਿਲ ਦੇ ਆਧਾਰ ਤੇ ਰੱਖਿਆ ਜਾਵੇ।ਇਸ ਸਮੇਂ ਗੁਰਭੇਜ ਸਿੰਘ ਤੋਤੀ,ਬੋਹੜ ਸਿੰਘ ਹਜ਼ਾਰਾਂ, ਜੋਗਿੰਦਰ ਸਿੰਘ ਤੋਤੀ, ਸੁਖਚੈਨ ਸਿੰਘ ਪੱਸਣ ਕਦੀਮ, ਸ਼ੇਰ ਸਿੰਘ ਭੈਣੀ ਹੁਸੇ ਖਾਂ, ਜੋਗਿੰਦਰ ਸਿੰਘ ਭੈਣੀ ਹੁਸੇ ਖਾਂ, ਨਸ਼ੀਬ ਰਾਏ ਭੈਣੀ ਹੁਸੇ ਖਾਂ ਆਦਿ ਹਾਜ਼ਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਪਾਂਵਾਲੀ ਦੋਹਰਾ ਕ਼ਤਲ ਕਾਂਡ ; ਘਰ ਦੇ ਕਾਤਲ ਜੀਆਂ ਉੱਤੇ ਹੋ ਸਕੇਗੀ ਕਾਰਵਾਈ?
Next articleਸੰਤ ਕਰਤਾਰ ਸਿੰਘ ਤੇ ਸੰਤ ਤਰਲੋਚਨ ਸਿੰਘ ਦੀ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ ਗਈ