ਸੰਤ ਨਿਰੰਕਾਰੀ ਸਤਿਸੰਗ ਭਵਨ ਨਕੋਦਰ ਵਿਖੇ ਵਿਸ਼ਾਲ ਸਤਿਸੰਗ ਦਾ ਆਯੋਜਨ ਕੀਤਾ ਗਿਆ ।

ਨਕੋਦਰ ਨਕੋਦਰ ਮਹਿਤਪੁਰ  (ਹਰਜਿੰਦਰ ਪਾਲ ਛਾਬੜਾ) -ਸੰਤ ਨਿਰੰਕਾਰੀ ਸਤਿਸੰਗ ਭਵਨ ਨਕੋਦਰ ਵਿਖੇ ਸਤਿਕਾਰਯੋਗ ਭ.ਸ. ਐਸ ਐਲ ਗਰਗ ਜੀ ਕੇਂਦਰੀ ਪ੍ਰਚਾਰਕ ਸੰਤ ਨਿਰੰਕਾਰੀ ਮੰਡਲ ਦਿੱਲੀ ਨੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦਾ ਸੰਦੇਸ਼ ਦਿੰਦਿਆਂ ਫਰਮਾਇਆ  ਕਿ ਸ਼ਹਿਨਸ਼ਾਹ ਬਾਬਾ ਅਵਤਾਰ ਸਿੰਘ ਜੀ ਮਹਾਰਾਜ ਦੀ ਪਵਿੱਤਰ ਬਾਣੀ ਦਾ ਸ਼ਬਦ ਹੈ ਕਿ  ‘ਗੁਰਸਿੱਖ ਨੂੰ ਜਦ ਗੁਰਸਿੱਖ ਮਿਲਦਾ ਵੇਖ ਕੇ ਚਾਅ ਚੜ ਜਾਂਦੇ ਨੇ ‘ ਅਸੀਂ ਸਾਰੇ ਗੁਰਸਿੱਖ ਹਾਂ । ਜਦੋਂ ਅਸੀਂ ਸਾਰੇ ਇਕ ਦੂਸਰੇ ਨੂੰ ਮਿਲਦੇ ਹਾਂ ਤਾਂ ਸਾਨੂੰ ਇਸ ਗੱਲ ਤੇ ਸੋਚਣ ਦੀ ਲੋੜ ਹੈ ਕੇ ਸਾਨੂੰ ਵਾਕਿਆ ਹੀ ਚਾਅ ਚੜ ਜਾਂਦਾ ਹੈ, ਅਗਰ ਨਹੀਂ ਚੜਦਾ ਤਾਂ ਸਾਨੂੰ ਚਾਅ ਚੜਣਾ ਚਾਹੀਦਾ ਹੈ ਸਾਰੇ ਇਨਸਾਨ ਹੀ ਬਹੁਤ ਚੰਗੇ ਹਨ। ਸਤਿਗੁਰੂ ਨੂੰ ਸਿੱਖ ਪਿਆਰੇ ਆਪਣੇ ਪੁੱਤਰ ਧੀਆਂ ਤੋਂ ਸਤਿਗੁਰੂ ਨੂੰ ਸਿੱਖ ਪਿਆਰੇ ਕੁਲ ਦੁਨੀਆਂ ਦੇ ਜੀਆਂ ਤੋਂ, ਓਹਨਾਂ ਕਿਹਾ ਕਿ ਮੌਕੇ ਦੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਆਪਸੀ ਪਿਆਰ ਤੇ ਜੋਰ ਦਿੱਤਾ ਹੋਇਆ ਹੈ। ਅੰਤ ਵਿੱਚ ਨਕੋਦਰ ਬ੍ਰਾਂਚ ਦੇ ਸੰਯੋਜਕ ਮਹਾਤਮਾ ਭ.ਸ ਗੁਰਦਿਆਲ ਸਿੰਘ ਭਾਟੀਆ ਜੀ ਨੇ ਐੱਸ ਐਲ ਗਰਗ ਜੀ ਅਤੇ ਸਮੂਹ ਸਾਧ ਸੰਗਤ ਦਾ ਨਿੱਘਾ ਸਵਾਗਤ ਕਰਦੇ ਹੋਏ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleAnother Israeli soldier killed in combat in Gaza
Next articleਗਾਇਕ ਕਮਲ ਖਾਨ ਦਾ ਧਾਰਮਿਕ ਟਰੈਕ “ਗੁਰੂ ਦੇ ਲਾਲ” 16 ਨੂੰ ਹੋਵੇਗਾ ਰਿਲੀਜ਼ – ਸੱਤੀ ਖੋਖੇਵਾਲੀਆ