ਇੱਕ ਕੁੜੀ 

ਮਨਪ੍ਰੀਤ ਕੌਰ

(ਸਮਾਜ ਵੀਕਲੀ)

ਪੈਰ ਭਾਵੇਂ ਨੰਗੇ , ਸਿਰਾ ਤੇ ਚੁੰਨੀ ਏ
ਸ਼ਰਮ,ਸੰਗ,ਸਾਦਗੀ, ਪੱਲੇ ਨਾਲ਼ ਬੰਨੀ ਏ,,
ਰਾਹ ਜਾਂਦਾ ਵਡੇਰਾ ਮਿਲੇ, ਸਿਰ ਝੁਕ ਜਾਂਦਾ ਏ
ਘਰ ਬਾਬਲ ਉੱਚਾ ਬੋਲੇ ਸਾਹ ਸੁੱਕ ਜਾਂਦਾ ਏ,,
ਇਹ ਕੁੜੀਆਂ ਕੁਆਰੀਆਂ ਕਿਸਮਤ ਮਾਰੀਆ ਨੇ
ਰੀਝਾਂ ਦਾ ਗਲਾ ਘੋਟ, ਮਾਪਿਆਂ ਕੋਲੋਂ ਹਾਰੀਆ ਨੇ ,,
ਪਿਓ ਦੀ ਪੱਗ, ਵੀਰ ਦੀ ਇੱਜ਼ਤ ਸਾਂਭੀ ਏ
ਮਾਂ ਦਾ ਹਰ ਬੋਲ ਪੁਗਾ, ਵਾਂਗ ਕੁਦਰਤ ਜਾਪੀ ਏ,,
ਸਭਨਾਂ ਨੂੰ ਸੰਭਾਲ ਦੀ, ਖੁਦ ਨੂੰ ਭੁੱਲੀ ਏ
ਘਰ ਜੌੜ ਲੈਂਦੀ, ਹੋਵੇ ਮਹਿਲ ਮੁਨਾਰੇ ਜਾਂ ਕੁੱਲੀ ਏ,,
ਹੌਂਸਲਾ ਅੰਬਰੋਂ ਪਾਰ, ਹਰ ਜੰਗ ਜਿੱਤ ਜਾਂਦੀ ਏ
ਨਾਜ਼ੁਕ ਜਹੀ ਆਪਣਿਆਂ ਦੇ ਉੱਚੇ ਬੋਲ ਤੋਂ ਡਰ ਜਾਂਦੀ ਏ,,
ਧੀ, ਭੈਣ, ਪਤਨੀ, ਮਾਂ ਹਰ ਕਿਰਦਾਰ ਨਿਭਾਵੇ
ਇੱਕ ਔਰਤ ਹੀ ਏ, ਜੋਂ ਸਾਰੀ  ਸ਼ਿਰਸ਼ਟੀ ਸਜਾਵੇ ,,
ਮਨਪ੍ਰੀਤ ਕੌਰ 
ਮਾਨਸਾ, ਪੰਜਾਬ

ਸਮਾਜਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੱਖਿਆ ਮੰਤਰੀ ਦਾ ਵਾਅਦਾ ਯਾਦ ਕਰਵਾਉਣ ਲਈ 16 ਜੁਲਾਈ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਰੈਲੀ ਕਰਨਗੇ ਕੰਪਿਊਟਰ ਅਧਿਆਪਕ : ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ।
Next articleਨਣਦਾਂ