ਖੋਜੇਵਾਲਾ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸਮਾਰੋਹ ਆਯੋਜਿਤ

ਕੈਪਸ਼ਨ-ਬੀ ਜੇ ਪੀ ਦੇ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਨੂੰ ਗੁਰੂ ਦੀ ਬਖਸ਼ਿਸ਼ ਸਿਰੋਪਾਉ ਦੇ ਕੇ ਸਨਮਾਨਿਤ ਕਰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ

ਸ੍ਰੀ ਗੁਰੂ ਰਵਿਦਾਸ ਜੀ ਦੁਆਰਾ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ- ਰਣਜੀਤ ਸਿੰਘ ਖੋਜੇਵਾਲ

(ਸਮਾਜ ਵੀਕਲੀ)-ਕਪੂਰਥਲਾ ,(ਕੌੜਾ )-ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਤੇ ਪਿੰਡ ਖੋਜੇਵਾਲ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਦੌਰਾਨ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ।ਉਪਰੰਤ ਧਾਰਮਿਕ ਦੀਵਾਨ ਸਜਾਏ ਗਏ । ਇਸ ਦੌਰਾਨ ਵਿਸ਼ੇਸ਼ ਤੌਰ ਤੇ ਹਲਕਾ ਕਪੂਰਥਲਾ ਤੋਂ ਭਾਜਪਾ ਦੇ ਉਮੀਦਵਾਰ ਜਥੇਦਾਰ ਰਣਜੀਤ ਸਿੰਘ ਖੋਜੇਵਾਲਾ ਵਿਸ਼ੇਸ਼ ਤੌਰ ਤੇ ਨਤਮਸਤਕ ਹੋਏ । ਨਤਮਸਤਕ ਹੋਣ ਉਪਰੰਤ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਸ੍ਰੀ ਗੁਰੂ ਰਵਿਦਾਸ ਜੀ ਦੁਆਰਾ ਦਿਖਾਏ ਮਾਰਗ ਤੇ ਚੱਲਣਾ ਚਾਹੀਦਾ ਹੈ । ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਹਮੇਸ਼ਾਂ ਹੀ ਜਾਤੀ ਬੰਧਨਾਂ ਵਿੱਚੋਂ ਸਮਾਜ ਨੂੰ ਨਿਕਲਣ ਦਾ ਸੰਦੇਸ਼ ਦਿੱਤਾ। ਸਾਨੂੰ ਵੀ ਉਸੇ ਸੰਦੇਸ਼ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਹਮੇਸ਼ਾ ਹਰ ਸੰਭਵ ਕੋਸਿਸ਼ ਕਰਨੀ ਚਾਹੀਦੀ ਹੈ । ਉਨ੍ਹਾਂ ਨੇ ਇਸ ਦੌਰਾਨ ਰਵਿਦਾਸ ਭਾਈਚਾਰੇ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਗਟ ਦਿਵਸ ਦੀਆਂ ਵਧਾਈਆਂ ਦਿੱਤੀਆਂ ।ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਮੇਜ ਸਿੰਮੀ,ਗੁਰਮੀਤ ਲਾਲ, ਮਨੋਹਰ ਸਿੰਘ ,ਪਲਵਿੰਦਰ ਪਾਲ ,ਮੁਲਖ ਰਾਜ, ਹੁਸਨ ਲਾਲ, ਰਾਜ ਕੁਮਾਰ ਵੱਲੋਂ ਬੀ ਜੇ ਪੀ ਦੇ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਨੂੰ ਗੁਰੂ ਦੀ ਬਖਸ਼ਿਸ਼ ਸਿਰੋਪਾਉ ਦੇ ਕੇ ਸਨਮਾਨ ਕੀਤਾ ਗਿਆ । ਇਸ ਮੌਕੇ ਤੇ
ਪ੍ਰਧਾਨ ਗੁਰਮੇਜ ਸਿੰਮੀ, ਗੁਰਮੀਤ ਲਾਲ ,ਮਨੋਹਰ ਸਿੰਘ, ਪਲਵਿੰਦਰ ਪਾਲ ,ਮੁਲਖ ਰਾਜ, ਹੁਸਨ ਲਾਲ ,ਰਾਜ ਕੁਮਾਰ ਆਦਿ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਕਰੇਨ ’ਤੇ ਰੂਸੀ ਹਮਲੇ ਦਾ ਖ਼ਤਰਾ ਬਰਕਰਾਰ, ਅਮਰੀਕਾ ਢੁਕਵਾਂ ਜੁਆਬ ਦੇਣ ਲਈ ਤਿਆਰ: ਬਾਇਡਨ
Next articleਜੰਗਲ ਵਿਚ ਵੋਟਾਂ