ਇੰਗਲੈਂਡ ਦੇ ਖੇਤਾਂ ਚ ਕੁਝ ਘੰਟਿਆਂ ਲਈ ਲੱਗਦੀ ਕਾਰਬੂਟ ਸੇਲ ਮਾਰਕੀਟ ਚ ਲੱਗਦੀਆਂ ਨੇ ਖੂਬ ਰੌਣਕਾ

ਕੈਪਸਨ:- ਗੋਰਿਆਂ ਵੱਲੋਂ ਖੇਤਾਂ ਚ ਲਗਾਈ ਗਈ ਕਾਰਬੂਟ ਸੇਲ ਮਾਰਕੀਟ ਦਾ ਦ੍ਰਿਸ਼ ਅਤੇ ਇਸ ਮਾਰਕੀਟ ਚ ਖਰੀਦੋ ਫਰੋਖਤ ਕਰਦੇ ਹੋਏ ਲੋਕ। ਤਸਵੀਰਾਂ:- ਸੁਖਜਿੰਦਰ ਸਿੰਘ ਢੱਡੇ
*ਲੋਕ ਖਰੀਦਦਾਰੀ ਦੇ ਨਾਲ ਪਿਕਨਿਕ ਦਾ ਵੀ ਮਾਣਦੇ ਨੇ ਅਨੰਦ !
*ਗੋਰਿਆਂ ਵੱਲੋਂ ਪੁਰਾਤਨ ਬੇਸ਼ਕੀਮਤੀ ਵਸਤੂਆਂ ਵੇਚੀਆਂ ਜਾਂਦੀਆਂ ਹਨ ਕੌਡੀਆਂ ਦੇ ਭਾਅ
ਲੈਸਟਰ (ਇੰਗਲੈਂਡ),  (ਸਮਾਜ ਵੀਕਲੀ)   (ਸ਼ੁਖ਼ਜਿਦਰ ਸਿਘ ਢੱਡੇ)-ਇੰਗਲੈਂਡ ਚ ਮਿੰਨੀ ਭਾਰਤ ਵਜੋਂ ਜਾਣੇ ਜਾਂਦੇ ਸ਼ਹਿਰ ਲੈਸਟਰ ਦੇ ਬਾਹਰ ਵਾਰ ਕਰੋਫ਼ਿਟ ਪਿੰਡ ਨੇੜਲੇ ਇਲਾਕੇ ਦੇ ਹਰਿਆਵਲੇ ਖੇਤਾਂ ਦੇ ਆਸ ਪਾਸ ਮੌਜੂਦ ਖੁੱਲੇ ਰਮਣੀਕ ਮੈਦਾਨਾ ਚ ਹਰ ਐਤਵਾਰ ਆਰਜੀ ਤੌਰ ਤੇ ਕੁੱਝ ਘੰਟਿਆਂ ਲਈ ਸਜਾਈ ਜਾਂਦੀ ਕਾਰਬੂਟ ਮਾਰਕੀਟ ਚ ਖਰੀਦਦਾਰਾਂ ਅਤੇ ਹੋਰਨਾਂ ਸੈਲਾਨੀਆਂ ਦੀਆਂ ਰੌਣਕਾਂ ਵੇਖਣ ਵਾਲੀਆਂ ਹੁੰਦੀਆਂ ਹਨ| ਇੱਥੇ ਜ਼ਿਕਰ ਯੋਗ ਹੈ ਕਿ ਮੌਸਮ ਦੀ ਭਵਿੱਖਬਾਣੀ ਨੂੰ ਭਾਂਪ ਕੇ ਵਿਉਂਤੀ ਜਾਂਦੀ ਇਸ ਆਰਜੀ ਮਾਰਕੀਟ ਚ ਸਵੇਰੇ 5 ਵਜੇ ਤੋਂ ਬਾਅਦ ਦੁਪਹਿਰ ਤੀਕ ਖਰੀਦਦਾਰਾਂ ਦਾ ਆਉਣਾ ਜਾਣਾ ਲਗਾ ਰਹਿਦਾ ਹੈ। ਇੱਥੇ ਪੁੱਜਣ ਵਾਲੇ ਸੈਲਾਨੀ ਅਤੇ ਗਾਹਕ ਆਪੋ ਆਪਣੀ ਇੱਛਾ ਮੁਤਾਬਕ ਇਲੈਕਟਰੋਨਿਕ ਦੇ ਨਾਲ ਨਾਲ ਘਰੇਲੂ ਅਤੇ ਕਮਰਸ਼ੀਅਲ ਵਰਤੋਂ ਚ ਆਉਣ ਵਾਲਾ ਸਮਾਨ ਖਰੀਦਦੇ ਵੇਖੇ ਜਾ ਸਕਦੇ ਹਨ, ਦਿਲਚਸਪ ਪਹਿਲੂ ਇਹ ਹੈ ਕਿ ਇਸ ਕਾਰਬੂਟ ਮਾਰਕੀਟ ਚ ਬਹੁਤ ਸਾਰੀਆਂ ਚੀਜ਼ਾਂ ਦਾ ਮੁੱਲ ਬਾਜ਼ਾਰੀ ਮੁੱਲ ਨਾਲੋਂ ਕਿਤੇ ਸਸਤਾ ਹੋਣ ਦਾ ਅਨੁਮਾਨ ਲਗਾਇਆ ਜਾਂਦਾ ਹੈ। ਮਾਰਕੀਟ ਦੇ ਪ੍ਰਬੰਧਕਾਂ ਵੱਲੋਂ ਗਾਹਕਾਂ ਦੀ ਸਹੂਲਤ ਲਈ ਗੱਡੀਆਂ ਦੀ ਪਾਰਕਿੰਗ ਤੋਂ ਇਲਾਵਾ ਵਾਸ਼ਰੂਮ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਹਨ|।ਕਾਰਬੁੂਟ ਮਾਰਕੀਟ ਚ ਪੁੱਜਣ ਵਾਲੇ ਬਹੁ ਗਿਣਤੀ ਸੈਲਾਨੀਆਂ ਨੂੰ ਜਿੱਥੇ ਕਿ ਇੱਕੋ ਥਾਂ ਤੋਂ ਆਪਣਾ ਲੌੜੀਦਾ ਸਮਾਨ ਖਰੀਦਣ ਚ ਆਸਾਨੀ ਹੋ ਜਾਂਦੀ ਹੈ ਉੱਥੇ ਉਹ ਇਥੋਂ ਦੀਆਂ ਹਰੀਆਂ ਭਰੀਆਂ ਫਸਲਾਂ ਅਤੇ ਖੁੱਲੇ ਅਸਮਾਨ ਦੀ ਤਰੋ ਤਾਜ਼ਾ ਆਬੋ ਹਵਾ ਦਾ ਅਹਿਸਾਸ ਹੰਢਾਉਂਦਿਆਂ ਆਪਣੇ ਪਰਿਵਾਰਾਂ ਸਮੇਤ ਐਤਵਾਰ ਦੀ ਛੁੱਟੀ ਦਾ ਦੋਹਰਾ ਆਨੰਦ ਵੀ ਮਾਣਦੇ ਹਨ| ਇੱਥੇ ਇਹ ਵੀ ਦੱਸਣ ਯੋਗ ਹੈ ਕਿ ਇਸ ਕਾਰਬੁੂਟ ਮਾਰਕੀਟ ਵਿੱਚ ਲਗਾਈਆਂ ਜਾਂਦੀਆਂ ਆਰਜੀ ਦੁਕਾਨਾਂ ਤੋਂ ਚਾਹਵਾਨ ਗਾਹਕਾਂ ਨੂੰ ਜਿੱਥੇ ਕਿ ਨਵੀਂ ਤਕਨੀਕ ਦਾ ਨਵਾਂ ਸਮਾਨ ਮਿਲ ਜਾਂਦਾ ਹੈ ਉਥੇ ਪੁਰਾਤਨ ਸਮਾਨ ਵੀ ਆਸਾਨੀ ਨਾਲ ਮਿਲ ਜਾਂਦਾ ਹੈ|ਗੋਰਿਆਂ ਵੱਲੋਂ ਸਾਂਭਿਆ ਹੋਇਆ ਪੁਰਾਤਨ ਬੇਸ ਕੀਮਤੀ ਸਮਾਨ ਇੱਥੇ ਪਹਿਨੀਆਂ ਦੇ ਭਾਅ ਵੇਚਿਆ ਜਾਂਦਾ ਹੈ। ਗੋਰੇ ਲੋਕ ਇਸ ਕਾਰਬੁਟ ਮਾਰਕੀਟ ਨੂੰ ਨਾ ਕਿ ਇੱਕ ਕਮਾਈ ਦੇ ਸਾਧਨ ਵਜੋਂ ਵਰਤਦੇ ਹਨ ਬਲਕਿ ਮਨੋਰੰਜਨ ਤੌਰ ਤੇ ਛੁੱਟੀ ਦਾ ਆਨੰਦ ਬਣਨ ਲਈ ਗੋਰੇ ਲੋਕ ਆਪਣੇ ਕਾਰ ਬੂਟਾਂ ਅਤੇ ਕੇਬਲਾਂ ਤੇ ਪੁਰਾਤਨ ਅਤੇ ਨਵਾਂ ਸਮਾਨ ਸਜਾ ਕੇ ਉਸ ਨੂੰ ਪਹਿਨੀਆਂ ਦੇ ਭਾਅ ਵੇਚ ਕੇ ਆਪਣੀ ਸੌਕ ਪੂਰਤੀ ਕਰਦੇ ਹਨ। ਖਾਸ ਕਰਕੇ ਇਹ  ਕਾਰ ਬੂਟ ਮਾਰਕੀਟ ਗਰਮੀਆਂ ਦੇ ਮੌਸਮ ਵਿੱਚ ਹੀ ਲਗਾਈ ਜਾਂਦੀ ਹੈ ਮੌਸਮ ਖਰਾਬ ਹੋਣ ਅਤੇ ਮੀਂਹ ਪੈਣ ਦੀ ਸੂਰਤ ਵਿੱਚ ਇਹ ਕਾਰਬਟ ਮਾਰਕੀਟ ਅਣਮਿੱਥੇ ਸਮੇ ਲਈ ਰੱਧ ਵੀ ਕਰ ਦਿੱਤੀ ਜਾਂਦੀ ਹੈ , ਇੰਗਲੈਂਡ ਚ ਹਫਤੇ ਦੇ ਛੇ ਦਿਨ ਲਗਾਤਾਰ ਕੰਮ ਕਰਨ ਤੋਂ ਬਾਅਦ ਐਤਵਾਰ ਨੂੰ ਹੁੰਦੀ ਇੱਕ ਛੁੱਟੀ ਦਾ ਆਨੰਦ ਮਾਨਣ ਲਈ ਤੇ ਆਪਣੇ ਆਪ ਨੂੰ ਤਰੋਤਾਜਾ ਤੇ ਸਕੂਨ ਦੇਣ ਲਈ ਲੋਕ ਹਜ਼ਾਰਾਂ ਦੀ ਗਿਣਤੀ ਚ ਇਸ ਕਾਰਬੂਟ ਸੇਲ ਮਾਰਕੀਟ ਵਿੱਚ ਪੁੱਜਦੇ ਹਨ ਅਤੇ ਜਿੱਥੇ ਕਾਰਬੂਟ ਵਿੱਚ ਖਰੀਦਦਾਰੀ ਕਰਦੇ ਨੇ ਉੱਥੇ ਪਿਕਨਿਕ ਵਜੋਂ ਵੀ ਇਸ ਕਾਰਬੂਟ ਸੇਲ ਮਾਰਕੀਟ ਦਾ ਆਨੰਦ ਮਾਨਦੇ ਹਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਪੰਜਾਬੀ ਦਾ “ਕਰਿਆਨਾ” ਸ਼ਬਦ ਕਿਵੇਂ ਬਣਿਆ?
Next articleਬਾਪੂ ਮੇਜਰ ਸਿੰਘ ਆਹਲੀ ਕਲਾਂ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਰਾਜਸੀ, ਧਾਰਮਿਕ ਤੇ ਸਮਾਜਿਕ ਆਗੂਆਂ ਕੀਤੀ ਸ਼ਿਰਕਤ