ਬਹੁਜਨ ਸਮਾਜ ਦੇ ਮਿਸ਼ਨਰੀ ਲੇਖਕ ਆਰ ਕੇ ਪਾਲ ਨਾਲ ਰੂ-ਬ-ਰੂ ਸਮਾਗਮ ਕਰਵਾਇਆ ਗਿਆ

ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਬਾਬਾ ਸਾਹਿਬ ਡਾ: ਬੀ. ਆਰ. ਅੰਬੇਡਕਰ ਸੁਸਾਇਟੀ ਰਜਿ. ਰੇਲ ਕੋਚ ਫੈਕਟਰੀ, ਕਪੂਰਥਲਾ ਦੀ ਤਰਫੋਂ ਬਹੁਜਨ ਸਮਾਜ ਦੇ ਮਿਸ਼ਨਰੀ ਲੇਖਕ ਆਰ ਕੇ ਪਾਲ ਨਾਲ ਰੂ-ਬ-ਰੂ ਸਮਾਗਮ ਕਰਵਾਇਆ ਗਿਆ ਅਤੇ ਉਨ੍ਹਾਂ ਦੀ ਨਵੀਂ ਹਿੰਦੀ ਪੁਸਤਕ ਸੱਤਿਆ ਦੀ ਖੋਜ ‘ਤੇ ਵਿਚਾਰ ਚਰਚਾ ਕੀਤੀ ਗਈ । ਜਿਸ ਦੀ ਪ੍ਰਧਾਨਗੀ, ਸਿਰਜਣਾ ਕੇਂਦਰ ਕਪਰੂਥਲਾ ਦੇ ਪ੍ਰਧਾਨ ਡਾ. ਆਸਾ ਸਿੰਘ ਘੁੰਮਣ, ਡਾ.ਪਰਮਜੀਤ ਸਿੰਘ ਮਾਨਸਾ, ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ, ਚਿੰਤਕ ਨਿਰਵੈਰ ਸਿੰਘ, ਲੇਖਕ ਆਰ ਕੇ ਪਾਲ, ਆਈ.ਆਰ.ਟੀ.ਐਸ.ਏ ਦੇ ਪ੍ਰਧਾਨ ਦਰਸ਼ਨ ਲਾਲ, ਡਿਪਟੀ ਸੀਐਮਈ ਕਿਸ਼ਨ ਸਿੰਘ ਡਿਪਟੀ ਸੀਐਮਈ ਗੋਪਾਲ ਬਾਤਿਸ਼ ਅਤੇ ਬਾਮਸੇਫ ਦੇ ਰਾਸ਼ਟਰੀ ਪ੍ਰਧਾਨ ਅਤਰਵੀਰ ਸਿੰਘ ਆਦਿ ਨੇ ਸਾਂਝੇ ਤੌਰ ‘ਤੇ ਕੀਤੀ|

ਸਟੇਜ ਸੰਚਾਲਨ ਦੀ ਭੂਮਿਕਾ ਸੁਸਾਇਟੀ ਦੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੇ ਲੇਖਕ ਆਰ ਕੇ ਪਾਲ ਦੇ ਜੀਵਨ, ਸਾਹਿਤਕ ਸਫਰ ਅਤੇ ਉਨ੍ਹਾਂ ਦੀ ਨਵੀਂ ਪੁਸਤਕ ਸੱਤਿਆ ਦੀ ਖੋਜ ਸਬੰਧੀ ਕਿਹਾ ਕਿ ਇਹ ਕਿਤਾਬ ਬਹੁਜਨ ਸਮਾਜ ਦੀ ਝੋਲੀ ਵਿੱਚ ਪਾ ਕੇ ਨਵੀਂ ਚੇਤਨਾ ਜਗਾਉਣ ਦਾ ਕੰਮ ਕਰੇਗੀ। ਪ੍ਰਧਾਨ ਆਸਾ ਸਿੰਘ ਘੁੰਮਣ ਨੇ ਲੇਖਿਕ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਪੂਰੀ ਦੁਨੀਆਂ ਇੰਟਰਨੈੱਟ ਵਿਚ ਮਸਤ ਹੈ ਅਜਿਹੇ ਦੌਰ ਵਿੱਚ ਕਿਤਾਬ ਪ੍ਰਕਾਸ਼ਿਤ ਕਰਵਾ ਕੇ ਸਾਹਿਤ ਦੀ ਝੋਲੀ ਵਿਚ ਪਾਉਣਾ ਬਹੁਤ ਔਖਾ ਕਾਰਜ ਹੈ। ਬੇਸ਼ੱਕ ਅੱਜ ਦੇ ਦੌਰ ਵਿੱਚ ਪਾਠਕਾਂ ਦੀ ਗਿਣਤੀ ਘੱਟਦੀ ਜਾ ਰਹੀ ਹੈ ਪਰ ਫਿਰ ਵੀ ਸੰਘਰਸ਼ਸ਼ੀਲ ਲੇਖਕ ਸਮਾਜ ਨੂੰ ਅਗਾਂਹਵਧੂ ਸਾਹਿਤ ਦੇ ਮਾਧਿਅਮ ਨਾਲ ਲੋਕਾਂ ਨੂੰ ਜਗਾਉਣ ਦਾ ਉਪਰਲਾ ਕਰ ਰਹੇ ਹਨ। ਡਾਕਟਰ ਪਰਮਜੀਤ ਸਿੰਘ ਮਾਨਸਾ ਨੇ ਕਿਹਾ ਕਿ ਸੁਸਾਇਟੀ ਜਿੱਥੇ ਇਲਾਕੇ ਵਿੱਚ ਸਮਾਜਸੇਵੀ ਕਾਰਜਾਂ ਵਿਚ ਬਹੁਤ ਵੱਡੇ ਉਪਰਾਲੇ ਕਰ ਰਹੀ ਹੈ ਉੱਥੇ ਨਵੇਂ ਲੇਖਕਾ ਦੀਆਂ ਕਿਤਾਬਾਂ ਉਤੇ ਵਿਚਾਰ ਚਰਚਾ ਕਰਕੇ ਉਤਸਾਹਿਤ ਕਰਨਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।

ਇਸ ਤੋਂ ਇਲਾਵਾ ਬਾਮਸੇਫ ਦੇ ਪ੍ਰਧਾਨ ਅਤਰਵੀਰ ਸਿੰਘ, ਸਾਬਕਾ ਜੋਨਲ ਪ੍ਰਧਾਨ ਪੂਰਨ ਸਿੰਘ ਅਤੇ ਭਾਰਤੀਆ ਬੋਧ ਮਹਾਸਭਾ ਦੇ ਜਨਰਲ ਸਕੱਤਰ ਸੁਰੇਸ਼ ਚੰਦਰ ਬੋਧ ਨੇ ਕਿਹਾ ਆਰ ਕੇ ਪਾਲ ਨੇ ਰੇਲਵੇ ਦੀ ਸੇਵਾ ਦੌਰਾਨ ਪਿਛੜੇ ਵਰਗ ਦੇ ਕਰਮਚਾਰੀਆਂ ਨੂੰ ਇਕੱਠਾ ਕਰਕੇ ਓਬੀਸੀ ਐਸੋਸੀਏਸ਼ਨ ਦਾ ਗਠਨ ਕੀਤਾ ਅਤੇ ਸੇਵਾ ਮੁਕਤ ਹੋ ਕੇ ਦੋ ਕਿਤਾਬਾਂ ਬਹੁਜਨ ਸਮਾਜ ਦੀ ਝੋਲੀ ਵਿੱਚ ਪਾ ਕੇ ਸਾਹਿਤਕ ਪੱਖ ਨੂੰ ਮਜਬੂਤ ਕਰਨ ਲਈ ਲਗਾਤਾਰ ਯਤਨ ਕਰ ਰਹੇ ਹਨ। ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਤੇ ਚੰਗਾ ਸਾਹਿਤ ਦੇਸ਼ ਅਤੇ ਸਮਾਜ ਨੂੰ ਤਰੱਕੀ ਵੱਲ ਅਤੇ ਮਾੜਾ ਸਾਹਿਤ ਸਮਾਜ ਨੂੰ ਪਤਨ ਵੱਲ ਲੈ ਜਾਂਦਾ ਹੈ। ਕਲਮ ਚੁੱਕਣਾ ਸਿਰ ‘ਤੇ ਕਫ਼ਨ ਬੰਨ੍ਹਣ ਦੇ ਬਰਾਬਰ ਹੈ ਕਿਉਂਕਿ ਲੋਕ ਪ੍ਰਗਤੀਸ਼ੀਲ ਸਾਹਿਤ ਨੂੰ ਸਵੀਕਾਰ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਆਰ ਕੇ ਪਾਲ ਨੇ ਹਮੇਸ਼ਾ ਹੀ ਤਰਕ ਨਾਲ ਆਪਣੀ ਗੱਲ ਲੋਕਾਂ ਦੀ ਕਚਹਿਰੀ ਵਿੱਚ ਰੱਖੀ। ਉਨ੍ਹਾਂ ਦਾ ਉਪਰਲਾ ਬਹੁਜਨ ਸਮਾਜ ਨੂੰ ਜਾਗ੍ਰਿਤ ਕਰਨ ਵਿੱਚ ਅਹਿਮ ਰੋਲ ਅਦਾ ਕਰੇਗਾ।

ਸਰੋਤਿਆਂ ਨਾਲ ਆਪਣੀ ਗੱਲਬਾਤ ਦੀ ਸਾਂਝ ਪਾਉਂਦਿਆਂ ਆਰ ਕੇ ਪਾਲ ਨੇ ਦੱਸਿਆ ਕਿ ਮੇਰਾ ਮਕਸਦ ਬਹੁਜਨ ਸਮਾਜ ਨੂੰ ਸਹੀ ਇਤਿਹਾਸ ਦੀ ਜਾਣਕਾਰੀ ਮਹੁੱਈਆ ਕਰਵਾਉਣਾ ਹੈ ਤਾਂਕਿ ਅੰਧ ਵਿਸ਼ਵਾਸ ਅਤੇ ਕਰਮਕਾਂਡ ਤੋਂ ਨਿਜਾਤ ਪਾ ਕੇ ਵਿਗਿਆਨਕ ਸੋਚ ਦੇ ਧਾਰਨੀ ਬਣ ਸਕਣ। ਉਨ੍ਹਾਂ ਨੇ ਬਾਬਾ ਸਾਹਿਬ ਡਾ.ਬੀ.ਆਰ.ਅੰਬੇਡਕਰ ਸੁਸਾਇਟੀ ਦਾ ਧੰਨਵਾਦ ਕਰਦੇ ਹੋਏ ਕਿ ਸੁਸਾਇਟੀ ਵੱਲੋਂ ਕੀਤਾ ਗਿਆ ਉਪਰਾਲਾ ਭਵਿੱਖ ਵਿੱਚ ਮੈਨੂੰ ਹੋਰ ਵਧੀਆ ਲਿਖਣ ਲਈ ਪ੍ਰੇਰਿਤ ਕਰਦਾ ਰਹੇਗਾ।

ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਨੇ ਸਮਾਗਮ ਵਿੱਚ ਸ਼ਾਮਿਲ ਸਰੋਤਿਆਂ ਅਤੇ ਲੇਖਕ ਆਰ ਕੇ ਪਾਲ ਦੀ ਨਵੀਂ ਪੁਸਤਕ ਸੱਤਿਆ ਦੀ ਖੋਜ ਲਈ ਵਧਾਈ ਅਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਸੁਸਾਇਟੀ ਜਿੱਥੇ ਇਲਾਕੇ ਵਿੱਚ ਸਮਾਜ ਸੇਵਾ ਦੀ ਗਤੀਵਿਧੀਆਂ ਕਰਕੇ ਜਾਣੀ ਜਾਂਦੀ ਹੈ ਉੱਥੇ ਸਮਾਜ ਨੂੰ ਬੌਧਿਕ ਪੱਧਰ ਤੇ ਮਜਬੂਤ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਂਦੇ ਹਨ। ਸੁਸਾਇਟੀ ਵਲੋਂ ਆਰ ਕੇ ਪਾਲ ਨੂੰ ਮਿਸ਼ਨਰੀ ਕਿਤਾਬਾਂ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਸਮਾਗਮ ਨੂੰ ਸਫਲ ਬਣਾਉਣ ਲਈ ਸੰਤੋਖ ਰਾਮ ਜਨਾਗਲ, ਨਿਰਮਲ ਸਿੰਘ, ਪੂਰਨ ਚੰਦ ਬੋਧ , ਧਰਮਵੀਰ, ਐਡਵੋਕੇਟ ਹਰਜੋਤ ਐਨ ਸਿੰਘ, ਬਲਦੇਵ ਰਾਜ, ਨਰਿੰਦਰ ਸਿੰਘ ਜੱਸੀ, ਪੂਰਨ ਸਿੰਘ, ਸੂਰਜ ਕੁਮਾਰ, ਬਦਰੀ ਪ੍ਰਸਾਦ, ਪਰਮਜੀਤ ਪਾਲ, ਸੁਭਾਸ਼ ਪਾਸਵਾਨ, ਐਸ ਕੇ ਭਾਰਤੀ, ਮੈਡਮ ਪਰਮਜੀਤ ਕੌਰ ਅਤੇ ਆਰ ਕੇ ਪੂਨੀਆ ਆਦਿ ਨੇ ਮਹੱਤਵਪੂਰਣ ਭੂਮਿਕਾ ਨਿਭਾਈ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਹੋਦਿਆ ਟੂਰਨਾਮੈਂਟ ‘ਚ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
Next articleਪਿੰਡ ਵਾਸੀਆਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਕੇਂਦਰ ਸਰਕਾਰ ਅੱਗੇ ਰੱਖਿਆ ਜਾਵੇਗਾ – ਰਣਜੀਤ ਸਿੰਘ ਖੋਜੇਵਾਲ