ਔਰਤਾਂ ਦੀ ਮੌਜੂਦਾ ਸਥਿਤੀ ,ਸੰਭਾਵਨਾ ਤੇ ਚੁਣੌਤੀਆਂ ਵਿਸੇ਼ ਤੇ ਵਿਚਾਰ ਚਰਚਾ ਕਰਵਾਈ ਗਈ

ਕਪੂਰਥਲਾ,  (ਕੌੜਾ)- ਸ਼ਹੀਦ ਭਗਤ ਸਿੰਘ ਵਿਚਾਰ ਮੰਚ (ਮਹਿਲਾ ਵਿੰਗ) ਰੇਲ ਕੋਚ ਫੈਕਟਰੀ ਕਪੂਰਥਲਾ ਵੱਲੋਂ ਸਥਾਨਕ ਵਰਕਰ ਕਲੱਬ ਵਿੱਚ  ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਵਿਚਾਰ ਚਰਚਾ ਔਰਤਾਂ ਦੀ ਮੌਜੂਦਾ ਸਥਿਤੀ ,ਸੰਭਾਵਨਾ ਤੇ ਚੁਣੌਤੀਆਂ ਕਰਵਾਈ ਗਈ। ਪ੍ਰੋਗਰਾਮ ਦੀ ਆਗਾਜ ਨਿੱਕੇ ਬੱਚਿਆਂ ਦੀ ਕੋਰੀਓਗਰਾਫੀ ਤੇ ਗੀਤਾ ਰਾਹੀ ਕਰਵਾਈ ਗਈ।
ਪ੍ਰੋਫੈਸਰ ਭੁਪਿੰਦਰ ਕੌਰ ਮੁਖੀ ਪੰਜਾਬੀ ਵਿਭਾਗ ਹਿੰਦੂ ਕੰਨਿਆ ਕਾਲਜ ਕਪੂਰਥਲਾ ਨੇ ਕਿਹਾ ਕਿ ਸਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ ।ਗੋਰਖ ਨਾਥ ਦੇ ਸਮੇਂ ਵੀ ਬਾਲ ਵਿਆਹ ਦੀ ਭੈੜੀ ਕੂਪ੍ਰਥਾ ਚਾਲੂ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤਾਂ ਨੂੰ ਸਨਮਾਨ ਦੇਣ ਦੀ ਗੱਲ ਕਹੀ
                   
ਮੁੱਖ ਬੁਲਾਰੇ ਦੇ ਤੌਰ ਤੇ ਨਵਜੋਤ ਢਿੱਲੋ (ਦਾ ਨਵਜੋਤ ਢਿੱਲੋ ਵਾਲ’ )ਦੀ ਚਰਚਿਤ ਸ਼ਖਸੀਅਤ ਰੇਡ ਐਫ ਐਮ ਦੇ ਸਾਬਕਾ ਨਿਊਜ਼ ਡਾਇਰੈਕਟਰ ਤੇ ਸਮਾਜਿਕ ਸਰੋਕਾਰਾਂ ਅਤੇ ਔਰਤ ਹੱਕਾਂ ਦੀ ਬੁਲੰਦ ਆਵਾਜ਼ ਨੇ  ਦਰਸ਼ਕਾਂ ਨੂੰ ਸੰਬੋਧਿਤ ਹੁੰਦੇ ਆਖਿਆ ਕਿ ਔਰਤਾਂ ਲਈ ਵਿਸ਼ੇਸ਼  ਦਿਨਾਂ ਦੀ ਅਹਿਮੀਅਤ ਤਾਂ ਹੈ, ਪਰ ਸਾਲ ਦੇ ਸਾਰੇ ਦਿਨ ਸਾਂਝੇ ਤੌਰ ਤੇ ਔਰਤਾਂ ਮਰਦਾਂ ਲਈ ਖਾਸ ਹੋ ਸਕਦੇ ਹਨ । ਕਿਉਂਕਿ ਬਹੁਤ ਸਾਰੇ ਆਦਮੀ ਵੀ ਔਰਤਾਂ ਦੇ ਹੱਕਾਂ ਦੇ ਮਦਈ ਹਨ।
 ਪੀੜੀ ਦਰ ਪੀੜੀ  ਚੱਲੀ ਆ ਰਹੀ ਰਿਵਾਇਤ ਅਨੁਸਾਰ ਕੁੜੀਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਕਿ ਕੁੜੀਆਂ ਚਿੜੀਆਂ ਹੁੰਦੀਆਂ ਹਨ ,ਬੇਗਾਨਾ ਧਨ ਹੁੰਦੀਆਂ ਹਨ, ਉੱਚਾ ਹੱਸਣਾ ਅਤੇ ਬੋਲਣ ਤੇ ਪਾਬੰਦੀਆਂ ਲਾਈਆਂ ਜਾਂਦੀਆਂ ਹਨ, ਸਮਝੌਤਾਵਾਦੀ ਹੋਣ ਦੀ ਸਿੱਖਿਆ ਦਿੱਤੀ ਜਾਂਦੀ ਹੈ ,ਜਿਹੜੀ ਕਿ ਅਸੀਂ ਮੁੰਡਿਆਂ ਨੂੰ ਨਹੀਂ ਸਮਝਾ ਰਹੇ ਹਾਂ। ਇੰਟਰਨੈਸ਼ਨਲ ਔਰਤ ਦਿਵਸ ਦੀ ਥੀਮ ਹੈ ਕਿ ਕੁੜੀਆਂ ਤੇ ਮੁੰਡਿਆਂ ਨੂੰ ਬਰਾਬਰੀ ਤੇ ਰੱਖਣਾ ਚਾਹੀਦਾ ਹੈ।
ਉਹਨਾਂ ਨਾਲ ਇਹ ਵੀ ਕਿਹਾ ਕਿ ਹਰ ਯੁੱਗ ਵਿੱਚ ਮਾਵਾਂ ਧੀਆਂ ਨੂੰ ਕੁੱਛ ਜਰੂਰ ਕਹਿੰਦੀਆਂ ਹਨ ।ਪਰ ਮਾਵਾਂ ਵੀ ਧੀਆਂ ਦੀ ਗੱਲ ਜਰੂਰ ਸੁਣਦੀਆਂ ਹਨ। ਸਾਨੂੰ ਇਹ ਕਈ ਵਾਰ ਭੁਲੇਖਾ ਹੁੰਦਾ ਹੈ ਕਿ ਪੜ੍ਹੇ ਲਿਖੇ ਲੋਕਾਂ ਦੇ ਘਰਾਂ ਵਿੱਚ ਸਭ ਸੁੱਖ- ਸ਼ਾਂਤੀ ਹੁੰਦੀ ਹੈ ਪਰ ਪੜੇ ਲਿਖੇ ਲੋਕ ਭੁਲੇਖਾ  ਸਿਰਜਣ ਦੇ ਮਾਹਰ ਹੁੰਦੇ ਹਨ । ਸਾਡੀ ਕਹਿਣੀ  ਤੇ ਕਰਨੀ ਇੱਕ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿਉਂਕਿ ਬੱਚੇ ਸਾਡੇ ਵਿਵਹਾਰ ਅਤੇ ਕਿਰਦਾਰ ਤੋਂ ਬਹੁਤ ਕੁਝ ਸਿੱਖਦੇ ਹਨ। ਸਾਨੂੰ ਘਰਾਂ ਵਿੱਚ ਕਾਮਯਾਬ ਔਰਤਾਂ ਦੀਆਂ ਕਹਾਣੀਆਂ ਵੀ ਬੱਚਿਆਂ ਦੇ ਨਾਲ ਬੈਠ ਕੇ ਜਰੂਰ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ। ਸਾਨੂੰ ਇਹ ਮੁਹਾਵਰਾ ਵੀ ਜਰੂਰ ਬਦਲਣਾ ਚਾਹੀਦਾ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੈ।
ਵਿਚਾਰ ਚਰਚਾ ਵਿੱਚ ਸਟੇਜ ਸੈਕਟਰੀ ਦੀ ਭੂਮਿਕਾ  ਪਰਮਿੰਦਰ ਮੋਗਾ ਜੀ ਨੇ ਬਾਖੂਬੀ ਨਿਭਾਈ।
 ਗੁਰਮੀਤ ਕੌਰ ਨੇ ਆਏ ਮਹਿਮਾਨਾ , ਦਰਸ਼ਕਾਂ, ਡੈਲੀਗੇਟਾਂ ਤੇ ਹਮਦਰਦਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਮੰਚ ਇਕ ਚੰਗਾ ਰਹਿਣ ਯੋਗ ਸਮਾਜ ਬਣਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਉਸਾਰੂ ਵਿਚਾਰ ਚਰਚਾ, ਸੈਮੀਨਾਰ ਕਰਵਾਉਦਾ ਆ ਰਿਹਾ ਹੈ ਤੇ ਅੱਗੇ ਤੋਂ ਵੀ ਆਪਣਾ ਬਣਦਾ ਯੋਗਦਾਨ ਪਾਉਂਦਾ ਰਹੇਗਾ । ਪ੍ਰੋਗਰਾਮ ਵਿੱਚ ਵੱਡੀ ਗਿਣਤੀ ਔਰਤ ਦਰਸ਼ਕਾਂ ਦੀ ਹੀ ਸੀ। ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਵੀਨਾ ਰਾਣੀ, ਆਸ਼ਾ ਰਾਣੀ, ਦਰਸ਼ਨਾ ਰਾਣੀ, ਦਲਜੀਤ ਕੌਰ, ਪਰਮਜੀਤ ਕੌਰ, ਮੋਨਕਾ ਰਾਣੀ ,ਕਾਨਤਾ ਰਾਣੀ, ਰਿਸੁ, ਸਮਰਪ੍ਰੀਤ , ਇੰਦਰਜੀਤ ਕੌਰ ,ਕੁਲਜੀਤ ਕੌਰ ,ਰਜਨੀ ਬਾਲਾ, ਰੇਨੂ ਬਾਲਾ, ਸਵੈਤਾ, ਗਗਨਦੀਪ ਕੌਰ, ਮਨਪ੍ਰੀਤ, ਬੱਬੂ ,ਅਮਨ ਆਦਿ ਤੋਂ ਇਲਾਵਾ ਵੀ ਯੋਗਦਾਨ ਪਾ ਰਹੀਆਂ ਸਨ।
ਹਾਜ਼ਰੀਨ ਸਰੋਤਿਆਂ ਵਿੱਚ ਰੇਲ ਕੋਚ ਫੈਕਟਰੀ ਇਮਪਲਾਈ ਯੂਨੀਅਨ, ਆਈ ਆਰ ਟੀ ਐਸ ਐਸੋਸੀਏਸ਼ਨ,ਓ ਬੀ ਸੀ, ਐਸੋਸੀਏਸ਼ਨ, ਐਸ,ਸੀ /ਐਸ ਟੀ ਐਸੋਸੀਏਸ਼ਨ, ਡਾਕਟਰ ਬੀ ਆਰ ਅੰਬੇਦਕਰ ਸੋਸਾਇਟੀ, ਅਨ ਰਿਜਰਵਡ ਇਮਪਲਾਈਜ ਐਸੋਸੀਏਸ਼ਨ ਦੇ ਨਾਲ ਦਰਸ਼ਕ  ਸ਼ਾਮਲ ਸਨ । ਪ੍ਰੋਗਰਾਮ ਨੂੰ ਸਫਲ ਕਰਨ ਲਈ ਭੈਣਾਂ ਦੇ ਨਾਲ ਮੰਚ ਦੇ ਪ੍ਰਧਾਨ ਧਰਮਪਾਲ, ਸੈਕਟਰੀ ਚੰਦਰ ਭਾਨ,ਨੌਜਵਾਨ ਸਾਥੀ ਭਰਤ ਰਾਜ , ਕੈਸ਼ੀਅਰ ਤਰਸੇਮ ਸਿੰਘ, ਜਸਵੰਤ ਮੋਗਾ , ਰਾਮ ਦਾਸ, ਅਮਰੀਕ ਸਿੰਘ ,ਤਰਸੇਮ ਗੋਗੀ ,ਅਸ਼ਵਨੀ ਕੁਮਾਰ, ਅਵਤਾਰ ਸਿੰਘ, ਰੋਬਨਪ੍ਰੀਤ, ਸਾਕੇਤ, ਪੰਕਜ, ਜਸਵੰਤ ਸਿੰਘ, ਸਰਬਜੀਤ ਟਾਂਡਾ, ਸੁਨੀਲ, ਪ੍ਰਦੀਪ ਕੁਮਾਰ, ਕੁਲਦੀਪ ਕੁਮਾਰ, ਸਨੀਲ ਕੱਸਿਅਪ, ਪਰਵੀਨ, ਗੁਰਜਿੰਦਰ ਸਿੰਘ, ਬੂਟਾ ਰਾਮ, ਗੁਰਪ੍ਰੀਤ ਸਿੰਘ ਤੇ ਪਰਜਾਪਤੀ ਜੀ ਤੋ ਇਲਾਵਾ ਵੀ ਹੋਰ ਵੀ ਸਾਥੀ ਯੋਗਦਾਨ ਪਾ ਰਹੇ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧਰਮ ਪਾਲ ਪੈਂਥਰ  ਸਮਾਜ ਦੇ ਮਹਾਨ ਕ੍ਰਾਂਤੀਕਾਰੀ ਕਵੀ, ਆਜ਼ਾਦੀ ਘੁਲਾਟੀਏ ਚਰਨ ਦਾਸ ਨਿਧੜਕ ਐਵਾਰਡ ਨਾਲ ਸਨਮਾਨਿਤ
Next articleਸਿਆਣੇ ਹੋਣਾ