ਕਪੂਰਥਲਾ, (ਕੌੜਾ)– ਕਿਸਾਨ ਯੂਨੀਅਨ ਚੜੂਨੀ ਕਪੂਰਥਲਾ ਇਕਾਈ ਦੇ ਅਹੁਦੇਦਾਰਾਂ ਦੀ ਇੱਕ ਜ਼ਰੂਰੀ ਮੀਟਿੰਗ ਜ਼ਿਲਾ ਪ੍ਰਧਾਨ ਸਤਨਾਮ ਸਿੰਘ ਖੈੜਾ ਦੀ ਪ੍ਰਧਾਨਗੀ ਹੇਠ ਪਿੰਡ ਖੈੜਾ ਦੋਨਾਂ ਵਿਖੇ ਹੋਈ। ਜਿਸ ਵਿੱਚ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਮੰਗ ਪੱਤਰ ਦੇਣ ਸਬੰਧੀ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਉਹਨਾਂ ਨੇ ਮੰਗ ਕਰਦਿਆਂ ਕਿਹਾ ਕਿ ਹੜ੍ਹ ਪੀੜਿਤ ਜੇਕਰ ਕਿਸੇ ਕਿਸਾਨ ਦਾ ਜਮੀਨ ਵਿੱਚ ਲੱਗਾ ਬੋਰ ਖ਼ਰਾਬ ਹੋ ਜਾਵੇ ਤਾਂ ਉਸਨੂੰ ਤਿੰਨ ਲੱਖ ਦਾ ਮੁਆਵਜਾ ਦਿੱਤਾ ਜਾਵੇ। ਜੇਕਰ ਕਿਸੇ ਦਾ ਜਾਨੀ ਨੁਕਸਾਨ ਹੋਵੇ , ਤਾਂ ਉਸਨੂੰ ਸਰਕਾਰੀ ਨੌਕਰੀ ਤੇ ਪੰਜ ਲੱਖ ਦਾ ਮੁਆਵਜਾ ਦਿੱਤਾ ਜਾਵੇ। ਜੇਕਰ ਕਿਸੇ ਦੁਕਾਨਦਾਰ ਦੀ ਦੁਕਾਨ ਢਹਿ ਜਾਵੇ, ਤਾਂ ਉਸ ਦੀ ਗਿਰਦਾਵਰੀ ਕਰਾ ਕੇ ਮੁਆਵਜਾ ਦਿੱਤਾ ਜਾਵੇ। ਕੱਟੇ ਗਏ ਨੀਲੇ ਕਾਰਡ ਲੋੜਵੰਦ ਪਰਿਵਾਰਾਂ ਦੇ ਦੁਆਰਾ ਬਣਾਏ ਜਾਣ। ਇਸ ਮੌਕੇ ਸਰਕਲ ਪ੍ਰਧਾਨ ਬਲਵਿੰਦਰ ਸਿੰਘ ਕਮੇਟੀ ਮੈਂਬਰ ਥਿੱਗਲੀ ਨੰਬਰਦਾਰ ਜਸਵੰਤ ਸਿੰਘ ਭਾਣੋ ਰੰਗਾਂ, ਜਗਤਾਰ ਸਿੰਘ ,ਸ਼ਾਮਲਾਲ ਕਾਹਲਵਾਂ, ਫ਼ਕੀਰ ਸਿੰਘ ਭਾਣੋਲਗਾ ,ਮੈਂਬਰ ਜਗਤਾਰ ਸਿੰਘ ਭਾਣੋਲਗਾ , ਸ਼ਾਮ ਲਾਲ ਕਾਹਲਵਾਂ, ਮੈਂਬਰ ਕੁਲਦੀਪ ਸਿੰਘ ਬੱਲਗਣ , ਨੰਬਰਦਾਰ ਨਿਰਮਲ ਸਿੰਘ ਜਿਲ਼ਾ ਮੀਡੀਆ ਇੰਚਾਰਜ਼ ਪਿੰਡ ਕਾਹਲਵਾਂ ਹਾਜ਼ਰ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly