ਨਗਰ ਪੰਚਾਇਤ ਮਹਿਤਪੁਰ ਵਿਖੇ ਧਰਨਾ ਦਿੱਤਾ ਗਿਆ ਈ.ੳ ਦਾ ਪੁਤਲਾ ਫੂਕਿਆ ਗਿਆ 

  ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) -ਪਿਛਲੇ ਕਈ ਦਿਨਾਂ ਤੋਂ ਨਗਰ ਪੰਚਾਇਤ ਮਹਿਤਪੁਰ ਈ. ੳ ਸਾਹਿਬ  ਨੂੰ ਲਿਖਤੀ ਰੂਪ ਵਿੱਚ ਕੱਚੇ ਮਕਾਨਾਂ ਦੇ ਪੈਸੇ ਨਾ ਮਿਲਣ ਸਬੰਧੀ,ਵਾਰਡ ਵਿੱਚ ਪਏ ਢੇਰ ਸਬੰਧੀ,  ਫਿਰਨੀ ਛਡਾਉਂਣ ਸਬੰਧੀ , ਦਰਖਾਸਾਂ ਦਿੱਤੀਆਂ ਗਈਆਂ ਸੀ। ਜਿਨਾ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਜਦੋਂ ਵੀ ਈ.ੳ ਸਾਹਿਬ ਨੂੰ ਇਸ ਵਿਸ਼ੇ ਵਿਚ ਮਿਲਣ ਸਬੰਧੀ ਕੋਸ਼ਿਸ਼ ਕੀਤੀ ਗਈ ਤਾਂ ਸਾਨੂੰ ਮਿਲਣ ਦਾ ਸਮਾਂ ਨਹੀਂ ਦਿਤਾ। ਜਿਸ ਕਰਕੇ ਨਗਰ ਵਾਸੀਆਂ ਲੱਗਦਾ ਹੈ ਕਿ ਸਾਡੇ ਨਾਲ ਪੱਖ- ਪਾਤ ਕੀਤਾ ਜਾ ਰਿਹਾ ਹੈ। ਜਿਸ ਦੇ ਰੋਸ ਵਿਚ  ਨਗਰ ਨਿਵਾਸੀਆਂ ਵਲੋਂ ਅੱਜ ਡਾ: ਬੀ ਆਰ ਅੰਬੇਡਕਰ ਦਲਿਤ ਸੈਨਾ ਪੰਜਾਬ ਭੀਮ ਆਰਮੀ ਮਹਿਤਪੁਰ ਦੀ ਅਗਵਾਈ ਹੇਠ  ਨਗਰ ਪੰਚਾਇਤ ਮਹਿਤਪੁਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਨਗਰ ਪੰਚਾਇਤ ਮਹਿਤਪੁਰ ਵਿਚ ਈ.ੳ ਸਾਹਿਬ ਦੇ ਨਾ ਮਿਲਣ ਦੀ ਸੂਰਤ ਵਿੱਚ ਈ.ੳ ਸਾਹਿਬ ਦਾ ਪੁਤਲਾ ਫੂਕਿਆ ਗਿਆ । ਇਸ ਮੌਕੇ ਸ਼੍ਰੀ ਅਸ਼ਵਨੀ ਧਾਲੀਵਾਲ ਜੀ ਪੰਜਾਬ ਪ੍ਰਧਾਨ ਡਾ ਬੀ ਆਰ ਅੰਬੇਡਕਰ ਦਲਿਤ ਸੈਨਾ ਪੰਜਾਬ, ਦੀਪਾ ਪ੍ਰਧਾਨ ਭੀਮ ਆਰਮੀ ਮਹਿਤਪੁਰ, ਅਸ਼ਵਨੀ ਗਿੱਲ ਸਰਕਲ ਪ੍ਰਧਾਨ ਡਾ ਬੀ ਆਰ ਅੰਬੇਡਕਰ ਦਲਿਤ ਸੈਨਾ ਪੰਜਾਬ ਮਹਿਤਪੁਰ, ਮੰਗਤ ਰਾਮ ਸਾਬਕਾ ਸਰਪੰਚ, ਜਸਵੀਰ ਸਿੰਘ ਥਿੰਦ, ਨਿਰਮਲ ਸਿੰਘ ਥਿੰਦ, ਬੂਟਾ ਸਿੰਘ, ਜਸਵੀਰ ਸਿੰਘ,  ਚੰਦਨ ਚੌਹਾਨ, ਸੀਤਾ,ਦੇਸੀ, ਸਨੀ, ਚੰਨੀ, ਮਨੀ,ਭੁਪਿੰਦਰ ਸਿੰਘ ਆਦਿ ਹਾਜਰ ਸਨ। ਇਸ ਮੌਕੇ ਜਦੋਂ ਈ. ੳ ਸੁਖਦੇਵ ਸਿੰਘ ਰੰਧਾਵਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੀ ਜਗਰਾਓਂ ਹਾਊਸ ਦੀ ਮੀਟਿੰਗ ਦਾ ਸਮਾਂ ਪਹਿਲਾਂ ਹੀ ਨਿਸ਼ਚਿਤ ਸੀ। ਜਿਸ ਕਾਰਨ ਮੈਂ ਮਿਲ ਨਹੀਂ ਸਕਿਆ ਮੈਂ ਇਹਨਾਂ ਨੂੰ ਅਗਲੇ ਦਿਨ ਮਿਲਣ ਲਈ ਕਿਹਾ ਸੀ। ਉਹਨਾਂ ਕਿਹਾ ਕਿ ਇਹਨਾਂ ਦੀਆਂ ਜੋ ਵੀ ਮੰਗਾਂ ਹਨ ਉਸ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -348
Next articleਭਿਆਨਕ ਹੜ੍ਹਾਂ ਕਾਰਨ ਹੋਈ ਤਬਾਹੀ ਦੇ ਮੁਆਵਜ਼ੇ ਅਤੇ ਰਾਹਤ  ਲਈ ਮੁੱਖ ਮੰਤਰੀ ਦੇ ਨਾਮ ਸੌਂਪਿਆ ਮੰਗ ਪੱਤਰ