ਇੱਕ ਸਾਲ ਦਾ ਸਮਾਂ ਬੀਤ ਜਾਣ ਤੇ ਬਾਅਦ ਵੀ ਲੈਂਡ ਟਰਾਂਸਫਰ ਫਾਈਲ ਨੂੰ ਪੂਰਾ ਨਹੀਂ ਕੀਤਾ ਗਿਆ – ਸੁਖਚੈਨ ਸਿੰਘ ਬੱਧਣ
ਕਪੂਰਥਲਾ, 7 ਅਕਤੂਬਰ ( ਕੌੜਾ )– ਵੱਖ ਵੱਖ ਅਧਿਆਪਕ ਜਥੇਬੰਦੀਆਂ ਦਾ ਇੱਕ ਵਫਦ ਸਥਾਨਕ ਪ੍ਰਸ਼ਾਸਨਿਕ ਭਵਨ ਵਿਖੇ ਜੀ ਟੀ ਯੂ ਦੇ ਜਿਲ੍ਹਾ ਪ੍ਰਧਾਨ ਅਤੇ ਹੈਡ ਟੀਚਰ ਸੁਖਚੈਨ ਸਿੰਘ ਬੱਧਣ ਦੀ ਅਗਵਾਈ ਹੇਠ ਜਿਲਾ ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨੂੰ ਮਿਲਿਆ।
ਵੱਖ ਵੱਖ ਅਧਿਆਪਕ ਜਥੇਬੰਦੀਆਂ ਜਿਹਨਾਂ ਵਿਚ ਗੌਰਮਿੰਟ ਟੀਚਰ ਯੂਨੀਅਨ ਕਪੂਰਥਲਾ ਦੇ ਆਗੂ ਬਲਜੀਤ ਸਿੰਘ ਬੱਬਾ, ਈ ਟੀ ਟੀ ਟੀਚਰ ਯੂਨੀਅਨ ਪੰਜਾਬ ਦੇ ਆਗੂ ਰਸ਼ਪਾਲ ਸਿੰਘ ਵੜੈਚ , ਅਧਿਆਪਕ ਦਲ ਜਿਲਾ ਕਪੂਰਥਲਾ ਦੇ ਪ੍ਰਧਾਨ ਸੁਖਦਿਆਲ ਸਿੰਘ ਝੰਡ , ਮਾਸਟਰ ਕੇਡਰ ਯੂਨੀਅਨ ਦੇ ਨਰੇਸ਼ ਕੋਹਲੀ ਅਤੇ ਡੀ ਟੀ ਐਫ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਅਲੂਵਾਲ, ਅਧਿਆਪਕ ਆਗੂ ਸੁਖਦੇਵ ਸਿੰਘ , ਜਗਜੀਤ ਸਿੰਘ, ਪਰਮਜੀਤ ਲਾਲ, ਅਸ਼ਵਨੀ ਕੁਮਾਰ, ਹਰਦੇਵ ਸਿੰਘ, ਕੁਲਦੀਪ ਠਾਕੁਰ, ਸੁਖਵਿੰਦਰ ਸ਼ੰਮੀ ,ਸੁਖਨਿੰਦਰ ਸਿੰਘ, ਕੁਲਦੀਪ ਸਿੰਘ, ਸੀ ਆਈ ਟੀ ਬਰਿੰਦਰ ਸਿੰਘ, ਰਾਮ ਸਿੰਘ, ਜੋਗਿੰਦਰ ਸਿੰਘ ਅਮਾਨੀਪੁਰ, ਗੁਰਪ੍ਰੀਤ ਮੰਗੂਪੁਰ, ਪਰਦੀਪ ਟੋਨੀ, ਹਰੀ ਸਿੰਘ ਇੰਦਰਜੀਤ ਸਿੰਘ, ਰਮੇਸ਼ ਕੁਮਾਰ ਲਾਧੂਕੇ ,ਬਲਵਿੰਦਰ ਸਿੰਘ , ਗੁਰਮੇਜ ਸਿੰਘ ਤੇ ਕਮਲਜੀਤ ਸਿੰਘ ਆਦਿ ਦੀ ਹਾਜ਼ਰੀ ਦੌਰਾਨ ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨੈਲ ਸਿੰਘ ਨੂੰ ਲਿਖ਼ਤੀ ਮੰਗ ਪੱਤਰ ਸੌਂਪਦੇ ਹੋਏ ਜੀ ਟੀ ਯੂ ਦੇ ਜਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਣ ਨੇ ਦੱਸਿਆ ਕਿ
ਸਰਕਾਰੀ ਐਲੀਮੈਂਟਰੀ ਸਕੂਲ ਫੌਜੀ ਕਲੋਨੀ ਫੌਜੀ ਕਲੋਨੀ ਨੂੰ ਦਾਨੀ ਸੱਜਣ ਪਰਮਜੀਤ ਸਿੰਘ ਨਿੱਝਰ ਵੱਲੋਂ ਆਪਣੇ ਬੇਟੇ ਸਵ : ਜੁਝਾਰ ਸਿੰਘ ਦੀ ਯਾਦ ਵਿੱਚ ਸਕੂਲ ਨੂੰ ਨਵੀਂ ਥਾਂ ਦੇਣ ਦੇ ਨਾਲ ਨਾਲ ਸਕੂਲ ਦੀ ਸਮੁੱਚੀ ਬਿਲਡਿੰਗ ਬਣਾ ਕੇ ਦਿੱਤੀ। ਸਕੂਲ ਦੀ ਨਵੀਂ ਇਮਾਰਤ ਵਿੱਚ ਆਧੁਨਿਕ ਸਹੂਲਤਾਂ ਦਿੱਤੀਆਂ ਗਈਆਂ ਅਤੇ ਸਕੂਲ ਵਿੱਚ ਬੱਚਿਆਂ ਦੇ ਖੇਡਣ ਲਈ ਝੂਲੇ ਲਗਾਏ ਗਏ ਤੇ ਲੱਖਾਂ ਰੁਪਏ ਖਰਚ ਕੀਤੇ ਗਏ ਤੇ ਬਿਲਡਿੰਗ ਮੁਕੰਮਲ ਤਿਆਰ ਹੋਣ ਉਪਰੰਤ ਇਹ ਜਗ੍ਹਾ ਤੇ ਸਕੂਲ ਦੀ ਨਵੀਂ ਬਣੀ ਇਮਾਰਤ ਗ੍ਰਾਮ ਪੰਚਾਇਤ ਫੌਜੀ ਕਲੋਨੀ ਨੂੰ ਦਿੱਤੀ ਗਈ ਅਤੇ ਪੰਚਾਇਤ ਅਫਸਰ ਨੂੰ ਜ਼ਿਲਾ ਸਿੱਖਿਆ ਅਫਸਰ (ਐਲੀਮੈਂਟਰੀ) ਕਪੂਰਥਲਾ ਅਤੇ ਗ੍ਰਾਮ ਪੰਚਾਇਤ ਫੌਜੀ ਕਲੋਨੀ ਅਪੀਲ ਕਰਨ ਤੇ ਮਾਨਯੋਗ ਡੀ ਸੀ ਸਾਹਿਬ ਨੇ ਜਗ੍ਹਾ ਤਬਦੀਲ ਕਰਨ ਲਈ ਪੱਤਰ ਭੇਜਿਆ । ਪਰ ਇੱਕ ਸਾਲ ਦਾ ਸਮਾਂ ਬੀਤ ਜਾਣ ਤੇ ਬਾਅਦ ਵੀ ਅਜੇ ਤੱਕ ਉਸ ਫਾਈਲ ਨੂੰ ਪੂਰਾ ਨਹੀਂ ਕੀਤਾ ਗਿਆ। ਸਕੂਲ ਦੇ ਟੀਚਰ ਅਤੇ ਗ੍ਰਾਮ ਪੰਚਾਇਤ ਨੂੰ ਵਾਰ-ਵਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਉਤੇ ਹਾਜ਼ਰ ਸਮੁੱਚੀਆਂ ਅਧਿਆਪਕ ਜਥੇਬੰਦੀਆਂ ਨੇ ਰੋਸ ਜਾਹਿਰ ਕਰਦਿਆਂ ਡੀ ਸੀ ਸਾਹਿਬ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਪੰਚਾਇਤ ਅਫਸਰ ਤੋਂ ਸਕੂਲ ਨੂੰ ਲੈਂਡ ਟਰਾਂਸਫਰ ਕਰਵਾਈ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly