ਪਾਰਕ ਸੰਭਾਲ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਦਾ ਇੱਕ ਵਫਦ ਬੀਤੇ ਦਿਨ ਕਾਰਜ ਸਾਧਕ ਅਫਸਰ ਨਗਰ ਕੌਂਸਲ ਸੰਗਰੂਰ ਨੂੰ ਮਿਲਿਆ

ਪਾਰਕ ਸੰਭਾਲ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਦਾ ਇੱਕ ਵਫਦ ਬੀਤੇ ਦਿਨ ਕਾਰਜ ਸਾਧਕ ਅਫਸਰ ਨਗਰ ਕੌਂਸਲ ਸੰਗਰੂਰ ਨੂੰ ਮਿਲਿਆ ਉਸ ਨੂੰ ਪੂਨੀਆ ਕਲੋਨੀ, ਮੁਬਾਰਕ ਮਹਿਲ, ਖ਼ਲੀਫ਼ਾ ਬਾਗ਼ ਅਤੇ ਰਾਮ ਬਸਤੀ ਦੇ ਵਸਨੀਕਾਂ ਨੂੰ ਆ ਰਹੀਆਂ ਮੁਸਕਲਾਂ ਵਾਰੇ ਦੱਸਿਆ ਅਤੇ ਮੰਗ ਪੱਤਰ ਸੌਂਪਿਆ। ਵਫਦ ਨੇ ਦੱਸਿਆ ਕਿ ਇਹਨਾਂ ਕਲੋਨੀਆਂ ਦੇ ਵਾਸੀ ਧੂਰੀ ਰੋਡ ਸਥਿਤ ਓਵਰ ਬ੍ਰਿਜ ਹੇਠ ਬਣੇ ਪਾਰਕ ਵਿੱਚ ਅਤੇ ਇਸ ਦੇ ਨਾਲ ਬਣੀਆਂ ਸਲਿਪ ਰੋਡਜ ਤੇ ਪੂਨੀਆ ਕਲੋਨੀ ਵਿੱਚ ਸਵੇਰੇ ਸ਼ਾਮ ਸ਼ੈਰ ਕਰਨ ਲਈ ਆਉਂਦੇ ਹਨ। ਪਰ ਸਲਿਪ ਰੋਡਜ ਤੇ ਪ‌ਏ ਵੱਡੇ ਵੱਡੇ ਖੱਡਿਆਂ ਅਤੇ ਸਟਰੀਟ ਲਾਈਟਾਂ ਦੇ ਬੰਦ ਹੋਣ ਕਰਕੇ ਹਨੇਰੇ ਵਿਚ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਲਿਪ ਰੋਡਜ ਦੀ ਸਫਾਈ ਦਾ ਮਾੜਾ ਹਾਲ ਹੈ। ਉਹਨਾਂ ਮੰਗ ਕੀਤੀ ਕਿ ਸਲਿਪ ਰੋਡਜ ਉਪਰ ਪ੍ਰੀਮਿਕਸ ਪਾਈ ਜਾਵੇ ਅਤੇ ਸੜਕਾਂ ਦੀ ਸਫਾਈ ਅਤੇ ਸਟਰੀਟ ਲਾਈਟਾਂ ਦੀ ਮੁਰੰਮਤ ਕੀਤੀ ਜਾਵੇ। ਉਹਨਾਂ ਦੱਸਿਆ ਕਿ ਸੜਕ ਦੇ ਬਣਾਉਣ ਦੀ ਮਨਜ਼ੂਰੀ ਪ੍ਰਾਪਤ ਹੋ ਗਈ ਹੈ। ਅਗਲੇ ਹਫਤੇ ਟੈਂਡਰ ਮੰਗੇ ਜਾਣਗੇ ਅਤੇ ਅਗਲੇ ਦੋ ਮਹੀਨਿਆਂ ਵਿਚ ਪ੍ਰੀਮਿਕਸ ਪਾ ਦਿੱਤਾ ਜਾਵੇਗਾ । ਉਹਨਾਂ ਕਰਮਚਾਰੀਆਂ ਨੂੰ ਸੜਕਾਂ ਦੀ ਸਫਾਈ ਕਰਨ ਅਤੇ ਸਟਰੀਟ ਲਾਈਟਾਂ ਦੀ ਮੁਰੰਮਤ ਕਰਨ ਦੇ ਹੁਕਮ ਵੀ ਜਾਰੀ ਕਰ ਦਿੱਤੇ। ਵਫਦ ਵਿੱਚ ਸਰਵ ਸਿਰੀ ਮਨਧੀਰ ਸਿੰਘ, ਬਲਦੇਵ ਸਿੰਘ, ਗੁਰਜੰਟ ਸਿੰਘ ਅਤੇ ਸਵਰਨਜੀਤ ਸਿੰਘ ਸ਼ਾਮਲ ਸਨ।
ਜਾਰੀ ਕਰਤਾ –
ਸਵਰਨਜੀਤ ਸਿੰਘ
9417666166

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧਾਰਮਿਕ ਸਥਾਨਾਂ ਦੇ ਚੋਰਾਂ ਦੀ ਇਮਾਨਦਾਰੀ
Next article ਏਹੁ ਹਮਾਰਾ ਜੀਵਣਾ ਹੈ -473