ਅਧਿਆਪਕਾਂ ਦਾ ਵਫਦ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਮਿਲਿਆ

ਪੁਰਾਣੀ ਪੈਨਸ਼ਨ ਸਕੀਮ ਸਮੇਤ ਅਹਿਮ ਮੰਗਾਂ ਸੰਬੰਧੀ ਵਫਦ ਨੇ ਦਿੱਤਾ ਮੰਗ ਪੱਤਰ

ਕਪੂਰਥਲਾ (ਕੌੜਾ)-ਈ ਟੀ ਟੀ ਅਧਿਆਪਕ ਯੂਨੀਅਨ , ਐਲੀਮੈਂਟਰੀ ਟੀਚਰ ਯੂਨੀਅਨ ਤੇ ਮਾਸਟਰ ਕੇਡਰ ਯੂਨੀਅਨ ਵੱਲੋਂ ਨਵਜੋਤ ਸਿੰਘ ਸਿੱਧੂ ਕਾਂਗਰਸ ਪ੍ਰਧਾਨ ਦੀ ਸੁਲਤਾਨਪੁਰ ਲੋਧੀ ਫੇਰੀ ਦਾ ਘਿਰਾਓ ਦੇ ਦਿੱਤੇ ਪ੍ਰੋਗਰਾਮ ਉਪਰੰਤ ਪ੍ਰਸ਼ਾਸ਼ਨ ਨੇ ਜਥੇਬੰਦੀਆਂ ਦੀ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਰਿਹਾਇਸ਼ ਤੇ ਨਵਜੋਤ ਸਿੱਧੂ ਨਾਲ ਮੀਟਿੰਗ ਕਰਵਾਈ । ਇਸ ੳਪਰੰਤ ਜਥੇਬੰਦੀਆਂ ਦਾ ਇੱਕ ਵਫ਼ਦ ਈ ਟੀ ਟੀ ਯੂਨੀਅਨ ਦੇ ਸੂਬਾ ਕਾਰਜਕਾਰੀ ਪ੍ਰਧਾਨ ਰਛਪਾਲ ਸਿੰਘ ਵੜੈਚ ਦੀ ਅਗਵਾਈ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਮਿਲਿਆ । ਅਧਿਆਪਕਾਂ ਦੇ ਇਸ ਵਫਦ ਵਿੱਚ ਰਛਪਾਲ ਸਿੰਘ ਵੜੈਚ ਈ ਟੀ ਟੀ ਯੂਨੀਅਨ ਦੇ ਸੂਬਾ ਕਾਰਜਕਾਰੀ ਪ੍ਰਧਾਨ ,ਐਲੀ. ਟੀਚਰ ਯੂਨੀਅਨ ਦੇ ਵਿੱਤ ਸਕੱਤਰ ਰਵੀ ਵਾਹੀ,
ਦਲਜੀਤ ਸਿੰਘ ਸੈਣੀ ਸਟੇਟ ਕਮੇਟੀ ਮੈਂਬਰ ਈ ਟੀ ਯੂਨੀਅਨ, ਇੰਦਰਜੀਤ ਸਿੰਘ ਬਿਧੀਪੁਰ ਜਨਰਲ ਸਕੱਤਰ ਈ ਟੀ ਟੀ ਯੂਨੀਅਨ,ਨਰੇਸ਼ ਕੋਹਲੀ ਆਗੂ ਮਾਸਟਰ ਕੇਡਰ ਯੂਨੀਅਨ,ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਅਧਿਆਪਕਾਂ ਦੇ ਵਫਦ ਨੇ ਪੰਜਾਬ ਪ੍ਰਦੇਸ਼ ਦੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ
ਪੁਰਾਣੀ ਪੈਨਸ਼ਨ ਬਹਾਲੀ ,ਬਾਰਡਰ ਏਰੀਏ ਵਿੱਚ ਕੰਮ ਕਰ ਰਹੇ ਮੁਲਾਜਮਾਂ ਦਾ ਬਾਰਡਰ ਏਰੀਆ ਭੱਤਾ ਖਤਮ ਕਰਨਾ , ਸਿੱਧੀ ਭਰਤੀ ਰਾਹੀਂ ਨਿਯੁਕਤ ਕੀਤੇ ਮੁਲਾਜਮਾਂ ਦੀ ਤਨਖਾਹ ਪਰਖ ਕਾਲ ਸਮੇਂ ਦੌਰਾਨ ਪੰਜਵੇਂ ਤਨਖਾਹ ਕਮਿਸ਼ਨ ਵਾਲੀ ਦੇਣ ਅਤੇ ਪਰਖ ਕਾਲ ਪੂਰਾ ਹੋਣ ਤੇ ਕੋਈ ਬਕਾਇਆ ਨਾ ਦੇਣ ਸੰਬੰਧੀ ਮੰਗਾਂ ਤੋਂ ਜਾਣੂ ਕਰਵਾਉਂਦੇ ਹੋਏ ਇੱਕ ਮੰਗ ਪੱਤਰ ਸੌਂਪਿਆ ਗਿਆ। ਅਧਿਆਪਕਾਂ ਦੇ ਵਫਦ ਵੱਲੋਂ ਕਾਂਗਰਸ ਰਾਜਾਂ ਵਾਲੀ ਸਰਕਾਰ ਵਿੱਚ ਉਹਨਾਂ ਦੇ ਸੂਬਾ ਪ੍ਰਧਾਨਾਂ ਤੇ ਮੁੱਖ ਮੰਤਰੀਆਂ ਵੱਲੋਂ ਪੁਰਾਣੀ ਪੈਨਸ਼ਨ ਦੇ ਐਲਾਨ ਕੀਤੇ ਜਾ ਰਹੇ ਹਨ ਦੇ ਸਵਾਲ ਦਿੱਤੀ ਜਵਾਬ ਵਿੱਚ ਪੰਜਾਬ ਪ੍ਰਦੇਸ਼ ਦੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਧਿਆਪਕਾਂ ਦੇ ਵਫਦ ਨੂੰ ਵਿਸ਼ਵਾਸ ਦਿਵਾਇਆ ਕਿ ਅਧਿਆਪਕਾਂ ਸਮੇਤ ਸਾਰੇ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਸਰਕਾਰ ਪੂਰੀ ਤਰ੍ਹਾਂ ਸੰਜੀਦਾ ਹੈ। ਉਹਨਾਂ ਕਿਹਾ ਕਿ
ਸਰਕਾਰ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦਾ ਐਲਾਨ ਜਲਦ ਕਰੇਗੀ।ਇਸ ਦੇ ਨਾਲ ਹੀ ਉਹਨਾਂ ਨੇ ਬਾਕੀ ਮੰਗਾਂ ਸੰਬੰਧੀ ਮੰਗ ਪੱਤਰ ਵਫਦ ਤੋਂ ਲੈ ਕੇ ਉਹਨਾਂ ਨੂੰ ਵੀ ਜਲਦ ਪੂਰਾ ਕਰਨ ਦਾ ਭਰੋਸਾ ਦਿਵਾਇਆ। ਇਸ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਅਧਿਆਪਕ ਨਿਰਮਲ ਕੁਟੀਆ ਕੋਲ ਇਕੱਠੇ ਹੋਏ ਸਨ ਜਿਨਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਸਪੱਸ਼ਟ ਐਲਾਨ ਕੀਤਾ ਸੀ ਕਿ ਜੇਕਰ ਪ੍ਰਸ਼ਾਸ਼ਨ ਮੰਗਾਂ ਸਬੰਧੀ ਮੀਟਿੰਗ ਨਹੀਂ ਕਰਾਉਂਦਾ ਤਾਂ ਰੈਲੀ ਵਿੱਚ ਜਾ ਕੇ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਈ. ਟੀ.ਟੀ.ਅਧਿਆਪਕ ਯੂਨੀਅਨ ਗੁਰਮੇਜ ਸਿੰਘ, ਜਸਪਾਲ ਸਿੰਘ ਲੋਹੀਆਂ, ਅਵਤਾਰ ਸਿੰਘ,ਸ਼ਿੰਦਰ ਸਿੰਘ, ਸੁਖਦੇਵ ਸਿੰਘ, ਦਵਿੰਦਰ ਸਿੰਘ, ਮਨਜਿੰਦਰ ਸਿੰਘ, ਜਸਵਿੰਦਰ ਸਿੰਘ, ਹਰਜਿੰਦਰ ਸਿੰਘ, ਤਾਸ਼ਪੁਰ,ਰਜਿੰਦਰ ਸਿੰਘ ਸੇਚਾਂ,ਕੁਲਬੀਰ ਸਿੰਘ, ਕੁਲਦੀਪ ਸਿੰਘ ਸੀ ਐੱਚ ਟੀ,ਸੁਰਜੀਤ ਸਿੰਘ ਹੈਬਤਪੁਰ,ਮਨਦੀਪ ਕੁਮਾਰ ਸੁਲਤਾਨਪੁਰ ਲੋਧੀ,ਗੁਰਦੇਵ ਸਿੰਘ ਰਾਮਪੁਰ ਜਗੀਰ, ਸਪਨਾ,ਪ੍ਰਦੀਪ ਕੌਰ,ਸੁਖਿਵੰਦਰ ਸਿੰਘ, ਰੇਸ਼ਮ ਸਿੰਘ, ਤੇਜਿੰਦਰ ਸਿੰਘ, ਬਰਿੰਦਰ ਸਿੰਘ, ਪਰਮਜੀਤ ਫਗਵਾੜਾ ਆਦਿ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਾਨਕ ਨਾਮ ਲੇਵਾ
Next articleਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਵਲੋਂ ਡੋਪ ਟੈਸਟ ਨੂੰ ਲੈਕੇ ਵਿਚਾਰਾਂ ਹੋਈਆਂ – ਚੱਠਾ।