HOME ਵੈਨਕੂਵਰ ਵਿੱਚ ਇਕ ਦਿਨਾ ਆਤਿਸ਼ਬਾਜ਼ੀ ਸਮਾਗਮ ਲਈ 2 ਮਿਲੀਅਨ ਡਾਲਰ ਦੀ ਮਨਜ਼ੂਰੀ

ਵੈਨਕੂਵਰ ਵਿੱਚ ਇਕ ਦਿਨਾ ਆਤਿਸ਼ਬਾਜ਼ੀ ਸਮਾਗਮ ਲਈ 2 ਮਿਲੀਅਨ ਡਾਲਰ ਦੀ ਮਨਜ਼ੂਰੀ

ਕੈਪਸ਼ਨ: ਵੈਨਕੂਵਰ ਵਿੱਚ ਪਿਛਲੇ ਸਾਲਾਂ ਦੌਰਾਨ ਹੋਈ ਆਤਿਸ਼ਬਾਜ਼ੀ ਦੌਰਾਨ ਆਸਮਾਨ ਵਿੱਚ ਛੁੱਟਦੇ ਰੰਗ-ਬਿਰੰਗੇ ਪਟਾਕੇ।

ਵੈਨਕੂਵਰ,  (ਸਮਾਜ ਵੀਕਲੀ)   (ਮਲਕੀਤ ਸਿੰਘ) – ਵੈਨਕੂਵਰ ਸਿਟੀ ਕੌਂਸਲ ਨੇ ਗਰਮੀਆ ਦੌਰਾਨ ਇਕ ਦਿਨਾ ਮੁਫ਼ਤ ਆਤਿਸ਼ਬਾਜ਼ੀ ਸਮਾਗਮ ਕਰਵਾਉਣ ਲਈ ਸ਼ਹਿਰੀ ਫੰਡਾਂ ਵਿਚੋਂ 2 ਮਿਲੀਅਨ ਡਾਲਰ ਖਰਚ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਫ਼ੈਸਲਾ ਮੇਅਰ ਕੇਨ ਸਿਮ ਦੀ ਪੇਸ਼ਕਸ਼ ‘ਤੇ ਲਿਆ ਗਿਆ, ਜਿਸ ਤੋਂ ਬਾਅਦ ਕੌਂਸਲਰਾਂ ਨੇ ਵੋਟਿੰਗ ਰਾਹੀਂ ਇਸ ਨੂੰ ਮਨਜ਼ੂਰੀ ਦਿੱਤੀ। ਇਹ ਸਮਾਗਮ ਅਗਸਤ ਮਹੀਨੇ ਵਿੱਚ ਕਰਵਾਇਆ ਜਾਵੇਗਾ ਅਤੇ ਆਮ ਲੋਕਾਂ ਲਈ ਪੂਰੀ ਤਰ੍ਹਾਂ ਮੁਫ਼ਤ ਹੋਵੇਗਾ। ਗੌਰਤਲਬ ਹੈ ਕਿ ਲੰਮੇ ਸਮੇਂ ਤੋਂ ਚੱਲ ਰਹੀ “ਸੈਲੀਬ੍ਰੇਸ਼ਨ ਆਫ਼ ਲਾਈਟ” ਆਤਿਸ਼ਬਾਜ਼ੀ ਲੜੀ ਨੂੰ ਸਰਕਾਰ ਵੱਲੋਂ ਪੂਰੀ ਫੰਡਿੰਗ ਨਾ ਮਿਲਣ ਕਾਰਨ ਰੱਦ ਕਰਨਾ ਪਿਆ ਸੀ। ਇਸ ਤੋਂ ਬਾਅਦ ਸ਼ਹਿਰ ਵਾਸੀਆਂ ਲਈ ਮਨੋਰੰਜਨ ਦੇ ਵਿਕਲਪ ਤੌਰ ‘ਤੇ ਇਹ ਨਵਾਂ ਸਮਾਗਮ ਯੋਜਨਾ ਬੱਧ ਕੀਤਾ ਗਿਆ ਹੈ। ਸ਼ਹਿਰੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਸਮਾਗਮ ਸਥਾਨਕ ਵਪਾਰ, ਸੈਰ-ਸਪਾਟੇ ਅਤੇ ਭਾਈਚਾਰਕ ਸਰਗਰਮੀਆਂ ਨੂੰ ਉਤਸ਼ਾਹਿਤ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ। ਹਾਲਾਂਕਿ, ਕੁਝ ਕੌਂਸਲਰਾਂ ਅਤੇ ਨਾਗਰਿਕਾਂ ਵੱਲੋਂ ਵੱਡੀ ਰਕਮ ਖਰਚ ਕਰਨ ‘ਤੇ ਸਵਾਲ ਵੀ ਉਠਾਏ ਗਏ ਹਨ। ਮੇਅਰ ਕੇਨ ਸਿਮ ਨੇ ਕਿਹਾ ਕਿ ਇਹ ਸਮਾਗਮ ਸ਼ਹਿਰ ਦੀ ਰੌਣਕ ਵਧਾਉਣ ਅਤੇ ਲੋਕਾਂ ਨੂੰ ਇਕੱਠਾ ਕਰਨ ਲਈ ਇੱਕ ਮਹੱਤਵਪੂਰਨ ਕਦਮ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਨਵਾਂਸ਼ਹਿਰ ਤੋਂ ਬਸਪਾ ਵਿਧਾਇਕ ਡਾ ਨਛੱਤਰ ਪਾਲ ਨੂੰ ਸਦਮਾ, ਛੋਟੇ ਭਰਾ ਦਾ ਦਿਹਾਂਤ
Next articleਚੰਦਰਵੀਰ ਗੋਲਡੀ ਦੀ ਅੰਤਿਮ ਅਰਦਾਸ ਕੱਲ੍ਹ