HOME ਗੀਤ-ਹਰਪ੍ਰੀਤ ਪੱਤੋ* *ਇੱਕ ਬਾਲਕ ਆਇਆ ਏ*

ਗੀਤ-ਹਰਪ੍ਰੀਤ ਪੱਤੋ* *ਇੱਕ ਬਾਲਕ ਆਇਆ ਏ*

 (ਸਮਾਜ ਵੀਕਲੀ) 

ਇੱਕ ਬਾਲਕ ਆਇਆ ਏ।
ਉਸ ਜੱਗ ਰੁਸ਼ਨਾਇਆ ਏ।

ਘਰ ਮਹਿਤੇ ਕਾਲੂ ਦੇ
ਲੋਕੀ ਦੇਣ ਵਧਾਈਆਂ ਜੀ।
ਸਭ ਰੱਬੀ ਰੂਹਾਂ ਸੀ,
ਘਰ ਚੱਲ ਕੇ ਆਈਆਂ ਸੀ।
ਅੱਜ ਨਨਕਾਣੇ ਦਾ
ਸੁੱਤਾ ਭਾਗ ਜਗਾਇਆ ਏ।
ਇੱਕ ਬਾਲਕ ਆਇਆ ਏ,,,,,

ਪੰਡਤ ਆਇਆ ਸੀ ,
ਨਾਲ ਜਨੇਊ ਲਿਆਇਆ ਸੀ।
ਮਨਾ ਕੀਤਾ ਬਾਲਕ ਨੇ ,
ਉਹ ਨਾ ਪਵਾਇਆ ਸੀ।
ਇਹ ਤਾਂ ਸੜ ਜਾਣਾ ਹੈ,
ਉਸ ਤਾਈਂ ਸਮਝਾਇਆ ਏ,
ਇੱਕ ਬਾਲਕ ਆਇਆ ਏ,,,,,,।

ਉਹ ਬਾਬਾ ਨਾਨਕ ਸੀ ,
ਜਿਸ ਸੱਚ ਉਪਦੇਸ਼ ਦਿੱਤਾ।
ਵਹਿਮਾਂ ਭਰਮਾਂ ਦਾ
ਜਿਸ ਕੱਟ ਕਲੇਸ਼ ਦਿੱਤਾ।
ਸਿੱਧ, ਨਾਥ, ਜੋਗੀ ਸਭ ਨੂੰ
ਪੈਰੀਂ ਪਾਇਆ ਏ।
ਇੱਕ ਬਾਲਕ ਆਇਆ ਏ,,,,,।

ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ
ਆਪਣੀ ਜੋਤ ਟਿਕਾ ਦਿੱਤੀ।
ਭਾਈ ਸ਼ਬਦ ਗੁਰੂ ਸਭ ਦਾ ,
ਇਹ ਗੱਲ ਪਕਾ ਦਿੱਤੀ।
ਅੱਜ ਸਿਜਦਾ ਕਰਦੇ ਨੇ,
‘ਪੱਤੋ’ ਸੱਚ ਸੁਣਾਇਆ ਏ।
ਇੱਕ ਬਾਲਕ ਆਇਆ ਏ।
ਉਸ ਜੱਗ ਰੁਸ਼ਨਾਇਆ ਏ।

ਪਿੰਡ ਪੱਤੋ ਹੀਰਾ ਸਿੰਘ( ਮੋਗਾ )
ਫੋਨ ਨੰਬਰ 94658-21417

Previous articleਗੁਰੂ ਨਾਨਕ ਦੇਵ ਜੀ ਸਿਰਫ਼ ਸਿੱਖ ਧਰਮ ਦੇ ਸਥਾਪਕ ਨਹੀਂ ਸਨ, ਸਗੋਂ ਉਹ ਸਾਰੀ ਮਨੁੱਖਤਾ ਲਈ ਇੱਕ ਜੀਵੰਤ ਰੋਸ਼ਨੀ ਸਨ
Next articleਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਵਿੱਚ ਭਿਆਨਕ ਹਾਦਸਾ: ਰੇਲਗੱਡੀ ਦੀ ਲਪੇਟ ਵਿੱਚ ਆਉਣ ਨਾਲ ਛੇ ਸ਼ਰਧਾਲੂਆਂ ਦੀ ਮੌਤ; ਸਾਰੇ ਗੰਗਾ ਵਿੱਚ ਇਸ਼ਨਾਨ ਕਰਨ ਜਾ ਰਹੇ ਸਨ