ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸੁਲਤਾਨਪੁਰ ਲੋਧੀ ਦੀ ਪੁਲਸ ਨੇ ਮੁਹਾਲੀ ਨਿਵਾਸੀ ਸ਼ੀਸ਼ਪਾਲ ਪੁੱਤਰ ਰਾਮ ਕੁਮਾਰ ਵਿਰੁੱਧ ਹੁਸੈਨਪੁਰ ਦੇ ਨਿਵਾਸੀ ਨਵਜੋਤ ਸਿੰਘ ਪੁੱਤਰ ਜਸਵੀਰ ਸਿੰਘ ਨਾਲ ਜਾਅਲੀ ਫੇਸਬੁੱਕ ਆਈਡੀ ਬਣਾ ਕੇ 383300 ਰੁਪਏ ਹੜੱਪਣ ਦੇ ਮਾਮਲੇ ਵਿਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ਸ੍ਰ ਜਸਪਾਲ ਸਿੰਘ ਨੇ ਦੱਸਿਆ ਕਿ ਨਵਜੋਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਹੁਸੈਨਪੁਰ ਥਾਣਾ ਸੁਲਤਾਨਪੁਰ ਲੋਧੀ ਨੇ ਆਪਣੇ ਬਿਆਨਾਂ ਨੇ ਦੋਸ਼ ਲਾਇਆ ਹੈ ਕਿ ਦਸੰਬਰ 2021 ਵਿੱਚ ਉਸ ਦੀ ਫੇਸਬੁੱਕ ਆਈ ਡੀ ਤੇ ਨਵਜੋਤ ਚੰਦੀ ਤੇ ਜਸ਼ਨਪ੍ਰੀਤ ਕੌਰ ਨਾਮੀ ਫੇਸਬੁੱਕ ਆਈਡੀ ਤੋਂ ਫਰੈਂਡ ਰਿਕਵੈਸਟ ਆਈ ਮੈਂ ਉਸਦੀ ਫਰੈਂਡ ਰੁਕਵੈਸਟ ਸਵੀਕਾਰ ਕਰਦਿਆਂ ਉਸ ਨਾਲ ਚੈਟ ਸ਼ੁਰੂ ਕਰ ਦਿੱਤੀ।
ਇਸ ਤਰ੍ਹਾਂ ਕਾਫੀ ਸਮਾਂ ਆਪਸੀ ਗੱਲਬਾਤ ਹੁੰਦੀ ਰਹੀ। ਉਸਨੇ ਆਪਣਾ ਇੰਡੀਅਨ ਓਵਰਸੀਜ਼ ਬੈਂਕ ਨਾਂ ਦਾ ਖਾਤਾ ਭੇਜਿਆ ਤੇ ਬਠਿੰਡਾ ਜਾਣ ਲਈ 2000 ਦੀ ਮੰਗ ਕੀਤੀ। ਮੈਂ ਉਸ ਨੂੰ ਉਕਤ ਪੈਸੇ ਤਾਂ ਦਿੱਤੇ ਇਸ ਤਰਾਂ ਕਰਦਿਆਂ ਉਸ ਨੇ 3833000ਰੁਪਏ ਮੰਗਵਾ ਲਏ। ਇਸ ਤਰ੍ਹਾਂ ਪਤਾ ਲਗਾ ਕੇ ਉਸ ਨਾਲ ਧੋਖਾ ਹੋਇਆ ਹੈ ਤਾਂ ਉਸ ਨੇ ਪੁਲਿਸ ਕੋਲ ਪਹੁੰਚ ਕੀਤੀ । ਪੁਲਸ ਵੱਲੋਂ ਕੀਤੀ ਜਾਂਚ ਤੋਂ ਬਾਅਦ ਸਾਬਤ ਹੋਇਆ ਕਿ ਜਸ਼ਨਪ੍ਰੀਤ ਕੌਰ ਨਾਂ ਦੀ ਫੇਸਬੁੱਕ ਆਈ ਡੀ ਨੂੰ ਸ਼ੀਸ਼ ਨਾਲ ਪੁੱਤਰ ਰਾਮ ਕੁਮਾਰ ਐੱਸ ਏ ਐੱਸ ਨਗਰ ਮੋਹਾਲੀ ਚਲਾ ਰਿਹਾ ਸੀ। ਦੋ ਕੁੜੀ ਬਣ ਲੋਕਾਂ ਨੂੰ ਠੱਗਦਾ ਸੀ। ਪੁਲਿਸ ਨੇ ਨਵਜੋਤ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਹੁਸੈਨਪੁਰ ਦੇ ਬਿਆਨਾਂ ਤੇ ਸ਼ੀਸ਼ਪਾਲ ਪੁੱਤਰ ਰਾਮ ਕੁਮਾਰ ਨਿਵਾਸੀ ਐੱਸ ਏ ਐੱਸ ਨਗਰ (ਮੋਹਾਲੀ) ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ।