ਸ਼ਰਧਾਲੂਆਂ ਨਾਲ ਭਰੀ ਬੱਸ ਡੂੰਘੀ ਖਾਈ ‘ਚ ਡਿੱਗੀ, 3 ਔਰਤਾਂ ਦੀ ਮੌਤ, 24 ਲੋਕ ਜ਼ਖਮੀ

ਉੱਤਰਾਖੰਡ— ਉੱਤਰਕਾਸ਼ੀ ‘ਚ ਇਕ ਵੱਡਾ ਬੱਸ ਹਾਦਸਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਉਤਰਾਖੰਡ ‘ਚ ਗੰਗੋਤਰੀ ਨੈਸ਼ਨਲ ਹਾਈਵੇ ‘ਤੇ ਗੰਗਨਾਨੀ ਨੇੜੇ ਬੱਸ ਬੇਕਾਬੂ ਹੋ ਕੇ ਖਾਈ ‘ਚ ਜਾ ਡਿੱਗੀ, ਜਿਸ ਕਾਰਨ 3 ਮਹਿਲਾ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 24 ਹੋਰ ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਇਸ ਹਾਦਸੇ ਦੀ ਸੂਚਨਾ ਦਿੱਤੀ। ਦੱਸ ਦੇਈਏ ਕਿ ਇਹ ਹਾਦਸਾ ਮੰਗਲਵਾਰ ਦੇਰ ਰਾਤ ਵਾਪਰਿਆ।ਪੁਲਿਸ ਨੇ ਦੱਸਿਆ ਕਿ ਗੰਗਨਾਨੀ ਤੋਂ 50 ਕਿਲੋਮੀਟਰ ਪਹਿਲਾਂ ਵਾਪਰੇ ਇਸ ਹਾਦਸੇ ਦੌਰਾਨ ਬੱਸ ਬੇਕਾਬੂ ਹੋ ਗਈ, ਕਰੈਸ਼ ਬੈਰੀਅਰ ਤੋੜ ਕੇ ਖਾਈ ਵਿੱਚ ਜਾ ਡਿੱਗੀ। ਪੁਲੀਸ ਅਨੁਸਾਰ ਬੱਸ ਖੱਡ ਵਿੱਚ ਡਿੱਗਦੇ ਹੀ ਦਰੱਖਤ ਦੇ ਸਹਾਰੇ ਫੱਸ ਗਈ, ਜਿਸ ਕਾਰਨ ਹਾਦਸੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਪੁਲਿਸ ਨੇ ਦੱਸਿਆ ਕਿ ਗੰਗੋਤਰੀ ਤੋਂ ਉੱਤਰਕਾਸ਼ੀ ਜਾ ਰਹੀ ਬੱਸ ਵਿੱਚ ਕੁੱਲ 27 ਸ਼ਰਧਾਲੂ ਸਵਾਰ ਸਨ।
ਹਾਦਸੇ ਦੀ ਸੂਚਨਾ ਮਿਲਦੇ ਹੀ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਅਤੇ ਜ਼ਖਮੀਆਂ ਨੂੰ ਬਾਹਰ ਕੱਢ ਕੇ ਸਿਹਤ ਕੇਂਦਰ ਭਟਵਾੜੀ ਅਤੇ ਉੱਤਰਕਾਸ਼ੀ ਜ਼ਿਲਾ ਹਸਪਤਾਲ ਭੇਜਿਆ ਗਿਆ। ਪੁਲਸ ਮੁਤਾਬਕ ਮ੍ਰਿਤਕਾਂ ਦੀ ਪਛਾਣ ਉਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲੇ ਦੇ ਰੁਦਰਪੁਰ ਨਿਵਾਸੀ ਦੀਪਾ ਤਿਵਾੜੀ ਅਤੇ ਹਲਦਵਾਨੀ ਨਿਵਾਸੀ ਨੀਮਾ ਟੇਡਾ ਅਤੇ ਮੀਨਾ ਰੇਕਵਾਲ ਦੇ ਰੂਪ ‘ਚ ਹੋਈ ਹੈ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਦਰਦਨਾਕ ਹਾਦਸਾ: ਰੇਤ ਨਾਲ ਭਰਿਆ ਟਰੱਕ ਝੁੱਗੀ ‘ਤੇ ਪਲਟਿਆ, ਇੱਕੋ ਪਰਿਵਾਰ ਦੇ 4 ਬੱਚਿਆਂ ਸਮੇਤ 8 ਦੀ ਮੌਤ
Next articleਜੰਮੂ-ਕਸ਼ਮੀਰ ‘ਚ ਅੱਤਵਾਦੀ ਹਮਲਾ, 1 ਅੱਤਵਾਦੀ ਹਲਾਕ; ਇਕ ਜਵਾਨ ਸ਼ਹੀਦ, 6 ਜ਼ਖਮੀ