ਲੋਕਾਂ ਨੂੰ ਸਾਹਿਤ ਨਾਲ ਜੋੜ ਕੇ ਦਿਮਾਗੀ ਤੌਰ ਤੇ ਚੇਤਨ ਕਰਨਾ ਮੁੱਖ ਉਦੇਸ਼ – ਪੈਂਥਰ / ਜੱਸਲ
ਕਪੂਰਥਲਾ ,(ਕੌੜਾ)- ਦਲਿਤ ਸਾਹਿਤ ਸੈਂਟਰ, ਰੇਲ ਕੋਚ ਫੈਕਟਰੀ, ਕਪੂਰਥਲਾ ਵੱਲੋਂ ਮਹਾਨ ਕ੍ਰਾਂਤੀਕਾਰੀ, ਸ਼੍ਰੋਮਣੀ ਸੰਤ ਸ਼੍ਰੀ ਗੁਰੂ ਰਵਿਦਾਸ ਜੀ ਦੇ 645ਵੇਂ ਗੁਰਪੁਰਬ ਨੂੰ ਸਮਰਪਿਤ ਮਿਸ਼ਨਰੀ ਕਿਤਾਬਾਂ ਦਾ ਬੁੱਕ ਸਟਾਲ ਲਗਾਇਆ ਗਿਆ । ਜਿਸ ਦਾ ਪ੍ਰਬੰਧ ਸਮਾਜ ਸੇਵਕ ਧਰਮ ਪਾਲ ਪੈਂਥਰ, ਕ੍ਰਿਸ਼ਨ ਲਾਲ ਜੱਸਲ, ਨਿਰਵੈਰ ਸਿੰਘ ਆਦਿ ਨੇ ਸਾਂਝੇ ਤੌਰ ਤੇ ਕੀਤਾ । ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਪੂਰੀ ਦੁਨੀਆਂ ਵਿਚ ਗੁਰੂ ਰਵੀਦਾਸ ਜੀ ਦੇ ਪੈਰੋਕਾਰਾਂ ਵਲੋਂ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਅਤੇ ਦਲਿਤ ਸਾਹਿਤ ਸੈਂਟਰ ਵਲੋਂ ਵੀ ਗੁਰਪੁਰਬ ਦੇ ਸ਼ੁਭ ਮੌਕੇ ਤੇ ਕਿਤਾਬਾਂ ਦਾ ਲੰਗਰ ਲਗਾਇਆ ਗਿਆ । ਇਸ ਮੌਕੇ ਤੇ ਪੈਂਥਰ, ਜੱਸਲ ਅਤੇ ਨਿਰਵੈਰ ਆਦਿ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸਾਹਿਤ ਸੈਂਟਰ ਵਲੋਂ ਮਿਸ਼ਨਰੀ ਕਿਤਾਬਾਂ ਦਾ ਸਟਾਲ ਲਗਾਇਆ ਜਾਂਦਾ ਹੈ ਜੋ ਕਿ ਬਿਨਾ ਕਿਸੇ ਲਾਭ ਤੋਂ ਵੇਚੀਆਂ ਜਾਂਦੀਆਂ ਹਨ ਜਿਸ ਦਾ ਮਕਸਦ ਲੋਕਾਂ ਨੂੰ ਸਾਹਿਤ ਨਾਲ ਜੋੜ ਕੇ ਦਿਮਾਗੀ ਤੌਰ ਤੇ ਚੇਤਨ ਕਰਨਾ ਹੈ । ਮੋਬਾਇਲ ਦੇ ਯੁਗ ਵਿਚ ਪਾਠਕ ਕਿਤਾਬਾਂ ਤੋਂ ਬੇਮੁਖ ਹੋ ਰਹੇ ਹਨ ਜਿਸ ਨਾਲ ਸਮਾਜ ਵਿਚ ਨੈਤਿਕ ਗਿਰਾਵਟ ਆ ਰਹੀ ਹੈ । ਇਤਿਹਾਸ ਗਵਾਹ ਹੈ ਕਿ ਅੱਜ ਤਕ ਜਿੰਨੇ ਵੀ ਮਹਾਨ ਵਿਦਵਾਨਾਂ ਬਣੇ ਹਨ ਇਹ ਕਿਤਾਬਾਂ ਦੀ ਹੀ ਦੇਣ ਹੈ । ਬੁੱਕ ਸਟਾਲ ਤੋਂ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੂੰ ਗੁਰੂ ਰਵਿਦਾਸ ਅਤੇ ਮਿਸ਼ਨਰੀ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਤੇ ਸੰਤੋਖ ਰਾਮ ਜਨਾਗਲ, ਨਿਰਮਲ ਸਿੰਘ, ਧਰਮਵੀਰ, ਗੁਰਬਖਸ਼ ਸਲੋਹ, ਅਸ਼ੋਕ ਭਾਰਤੀ, ਸੁਭਾਸ਼ ਪਾਸਵਾਨ, ਕਸ਼ਮੀਰ ਸਿੰਘ, ਕੇ. ਐਸ. ਖੋਖਰ, ਕ੍ਰਿਸ਼ਨ ਸਿੰਘ ਅਮਰਜੀਤ ਸਿੰਘ ਮੱਲ, ਭਿੰਡਰ ਜੱਸੀ, ਸੋਹਨ ਬੈਠਾ, ਅਸ਼ੋਕ ਭਾਰਤੀ, ਭਰਥਰੀ ਕੁਮਾਰ, ਰੂਪ ਲਾਲ ਮੰਡਲ, ਮਾਸਟਰ ਦੇਸ ਰਾਜ, ਜਸਪਾਲ ਸਿੰਘ ਚੌਹਾਨ ਅਤੇ ਹੰਸ ਰਾਜ ਆਦਿ ਨੇ ਕਿਤਾਬਾਂ ਦਾ ਲੰਗਰ ਲਗਾਉਣ ਵਿਚ ਸਹਿਯੋਗ ਕੀਤਾ ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly