ਅਦਨ (ਯਮਨ)— ਪੂਰਬੀ ਯਮਨ ਦੇ ਤੱਟ ‘ਤੇ ਅਰਬ ਸਾਗਰ ‘ਚ ਪ੍ਰਵਾਸੀਆਂ ਨਾਲ ਭਰੀ ਇਕ ਕਿਸ਼ਤੀ ਪਲਟ ਗਈ, ਜਿਸ ਕਾਰਨ ਕੁੱਲ 41 ਅਫਰੀਕੀ ਪ੍ਰਵਾਸੀਆਂ ਦੀ ਮੌਤ ਹੋ ਗਈ। ਇਕ ਸਰਕਾਰੀ ਅਧਿਕਾਰੀ ਨੇ ਚੀਨ ਦੀ ਸਮਾਚਾਰ ਏਜੰਸੀ ਸ਼ਿਨਹੂਆ ਨੂੰ ਇਹ ਜਾਣਕਾਰੀ ਦਿੱਤੀ। ਸ਼ਬਵਾ ਸੂਬੇ ਵਿੱਚ ਯਮਨ ਦੇ ਸਿਹਤ ਮੰਤਰਾਲੇ ਦੇ ਡਾਇਰੈਕਟਰ ਜਨਰਲ ਅਲੀ ਅਲ-ਧੀਬ ਨੇ ਕਿਹਾ ਕਿ 200 ਤੋਂ ਵੱਧ ਅਫ਼ਰੀਕੀ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਸ਼ਬਵਾ ਦੇ ਤੱਟ ‘ਤੇ ਪਲਟ ਗਈ। ਉਸਨੇ ਕਿਹਾ ਕਿ ਸ਼ਬਵਾ ਦੇ ਸਿਹਤ ਦਫਤਰ ਅਤੇ ਅੰਤਰਰਾਸ਼ਟਰੀ ਪ੍ਰਵਾਸ ਸੰਗਠਨ ਦੀਆਂ ਖੋਜ ਅਤੇ ਬਚਾਅ ਟੀਮਾਂ ਦੱਖਣ-ਪੂਰਬੀ ਸ਼ਬਵਾ ਦੇ ਰਾਧਮ ਜ਼ਿਲ੍ਹੇ ਦੇ ਬੀਚਾਂ ਤੋਂ ਲਾਸ਼ਾਂ ਨੂੰ ਬਰਾਮਦ ਕਰਨ ਲਈ ਅਣਥੱਕ ਕੰਮ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 41 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly