ਚਿੜੀਆਂ ਦਾ ਚੰਬਾ

(ਸਮਾਜ ਵੀਕਲੀ)

ਚਿੜੀਆਂ ਦੇ ਖੰਭਾਂ ਜਿਹੀਆਂ
ਚੁੰਨੀਆਂ ਰੰਗਾ ਲਓ ਤੁਸੀਂ ,
ਨਾਲੇ ਰੰਗਾਲੋ ਫਿੱਕੇ ਚਾਅ ਨੀ,
ਸਾਵਣ ਮਹੀਨਾ ਥੋਡੇ ਲਈ
ਆਇਆ ਚੜ੍ਹਕੇ ,
ਟੁੱਟ ਗਏ ਨਗੀਨੇ ਜਿਹੇ ਭਾਅ ਨੀ।
ਚਿੜੀਆਂ ਦੇ ਖੰਭਾਂ ਜਿਹੀਆਂ
ਚੁੰਨੀਆਂ ਰੰਗਾ ਲਓ ਤੁਸੀਂ,
ਨਾਲੇ ਰੰਗਾ ਲਓ ਫਿੱਕੇ ਚਾਅ ਨੀ।

ਹਾਸਿਆ ਨੂੰ ਕਰ ਲਓ ਬੰਦ ਨੀ ਸੰਦੂਕੜੀ’ਚ
ਖੋਲ ਲਿਓ ਗਮਾਂ ਵਾਲੇ ਦੇਸ਼ ਨੀ,
ਇੱਕ ਦੋ ਛਣ ਛਣ ਕਰਦੀਆਂ ਪੱਖੀਆਂ ,
ਤੇ ਬੇਬੇ ਵਾਲੇ ਰੱਖ ਲਿਓ ਖੇਸ ਨੀ।
ਯਾਦਾਂ ਵਾਲੀ ਗੱਠੜੀ ਨੂੰ ਕੁੱਛੜ ‘ਚ ਲੈਕੇ,
ਤੁਸੀਂ ਪੈ ਜਾਇਓ ਆਪਣੇ ਰਾਹ ਨੀ।
ਚਿੜੀਆਂ ਦੇ ਖੰਭਾਂ ਜਿਹੀਆਂ
ਚੁੰਨੀਆਂ ਰੰਗਾ ਲਓ ਤੁਸੀਂ
ਨਾਲੇ ਰੰਗਾ ਲਓ ਫਿੱਕੇ ਚਾਅ ਨੀ।

ਗੁਰਵੀਰ ਅਤਫ਼

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁਦਰਤ ਪ੍ਰੇਮੀ
Next articleਬਿਰਹੋਂ