(ਸਮਾਜ ਵੀਕਲੀ)
ਇੱਕ ਸੋਹਣੀ ਜਿਹੀ ਸੂਰਤ ਨੇ, ਮਾਰ ਸੁੱਟਿਆ ਸੀ,
ਕੀ ਦੱਸਾਂ ਮੈਂ ਸੱਜਣਾਂ ਓਹਨੇ ਦਿਨ
ਦਿਹਾੜੇ ਲੁੱਟਿਆ ਸੀ।
ਇੱਕ ਸੋਹਣੀ….
ਕੋਈ ਸ਼ੱਕ ਨਹੀਂ ਕਿ ਓਹ ਉਮਰ ਦਰਾਜ਼ ਸੀ,
ਪਰ ਹਰ ਗੱਲ ਦਾ ਓਹਨੂੰ ਲਿਹਾਜ਼ ਸੀ।
ਨੂਰ ਏ ਚਸ਼ਮਾ ਇੱਕ ਓਹਦੇ ਚਿਹਰੇ ਤੇ ਫੁੱਟਿਆ ਸੀ।
ਇੱਕ ਸੋਹਣੀ….
ਅੱਖੀਆਂ ਵਿੱਚ ਓਹਦੇ ਚਮਕ ਕਹਿਰ ਦੀ।
ਢਲਦੀ ਜਵਾਨੀ ਜਿਵੇਂ ਰੂਪ
ਦੁਪਹਿਰ ਸੀ।
ਭਾਵੇਂ ਸੋਹਲ ਇੱਕ ਬੂਟਾ ਓਹਨੇ,
ਜੜ੍ਹਾਂ ਤੋਂ ਪੁੱਟਿਆ ਸੀ।
ਇੱਕ ਸੋਹਣੀ….
ਉਹਨੂੰ ਐਨਾ ਪਿਆਰ ਕਿਸੇ ਨਾ ਕੀਤਾ ਹੋਣਾ ਏ,
ਉਹ ਵਿੱਛੜ ਗਿਆ ਇਹੀਓ ਹੀ ਬੱਸ ਰੋਣਾ ਏ।
ਓਸ ਤੋਂ ਦੂਰ ਹੋ ਕੇ ਹਾਸਿਆਂ ਦਾ ਸੰਗ ਛੁੱਟਿਆ ਸੀ।
ਇੱਕ ਸੋਹਣੀ…..
ਮਨਜੀਤ ਕੌਰ ਧੀਮਾਨ,
ਸ਼ੇਰਪੁਰ, ਲੁਧਿਆਣਾ।
ਸੰ:9464633059
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly