(ਸਮਾਜ ਵੀਕਲੀ)
ੳ! ਊੜਾ ਉੱਠ ਓਏ ਬੰਦਿਆਂ ਤੂੰ,
ਆਲਸ ਦਾ ਕਰ ਤਿਆਗ ਭਾਈ।
ਢੇਰੀ ਢਾਹਿਆਂ ਕੁੱਝ ਨਈਂ ਬਣਦਾ,
ਕਰ ਹਿੰਮਤ ਜਗ੍ਹਾ ਲੈ ਭਾਗ ਭਾਈ।
ਮਿਹਨਤ ਕੀਤੀ ਰੰਗ ਹੈ ਲਿਆਉਂਦੀ,
ਬਦਲ ਜਾਂਦੈ ਜ਼ਿੰਦਗੀ ਦਾ ਰਾਗ ਭਾਈ।
‘ਅਟਵਾਲ’ ਸਮਾਂ ਨਾ ਬੀਤ ਜਾਏ ਕਿਤੇ,
ਮਾਰ ਕੇ ਹੰਭਲਾ ਹੁਣ ਤੂੰ ਜਾਗ ਭਾਈ।
ਕਰਨੈਲ ਅਟਵਾਲ
ਸੰ:- 75082-75052