ਸ੍ਰੀ ਅਨੰਦਪੁਰ ਸਾਹਿਬ ਬਲਾਕ ਦੀ ਮਿਹਨਤੀ ਅਧਿਆਪਕ ਜੋੜੀ : ਸ੍ਰੀ ਜੋਗਾ ਸਿੰਘ ਜੀ ਤੇ ਸ੍ਰੀ ਅੰਮ੍ਰਿਤਪਾਲ ਸਿੰਘ ਦਿਓਲ

(ਸਮਾਜ ਵੀਕਲੀ)

” ਰੋਜ਼ ਸਿਤਾਰੋਂ ਕੋ ਨੁਮਾਇਸ਼ ਮੇਂ ਖਲਲ ਪੜ੍ਹਤਾ ਹੈ ,
ਚਾਂਦ ਪਾਗਲ ਹੈ ਅੰਧੇਰੇ ਮੇਂ ਨਿਕਲ ਪੜ੍ਹਤਾ ਹੈ। “

ਮਹਾਂਪੁਰਖ ਡਾਨ ਰਾਦਰ ਦਾ ਕਹਿਣਾ ਹੈ , ” ਜੇਕਰ ਲੰਬੀ ਯਾਤਰਾ ਆਰੰਭ ਕਰਨ ਤੋਂ ਪਹਿਲਾਂ ਹੀ ਔਕੜਾਂ ਦਾ ਪਤਾ ਲੱਗ ਜਾਵੇ ਤਾਂ ਬਹੁਤੇ ਯਾਤਰਾ ਆਰੰਭ ਹੀ ਨਾ ਕਰਨ। ” ਪਰ ਜਿਸ ਸਮਰਪਿਤ ਅਧਿਆਪਕ ਨੇ ਆਪਣੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦੇ ਲਈ ਔਕੜਾਂ ਤੋਂ ਨਹੀਂ ਘਬਰਾਉਂਦੇ ਹੋਏ ਉਨ੍ਹਾਂ ਦੇ ਭਵਿੱਖ ਨੂੰ ਰੁਸ਼ਨਾਉਣ ਦੇ ਲਈ ਲੰਮੇ ਪੈਂਡਿਆਂ ਦਾ ਸਫ਼ਰ ਆਰੰਭ ਕਰ ਦਿੱਤਾ ਹੋਵੇ , ਉਸ ਨੂੰ ਸਜਦਾ ਕਰਨਾ ਬਣਦਾ ਹੈ ਤੇ ਅਜਿਹੇ ਉਸਤਾਦ ਦੇ ਸ਼ਗਿਰਦ ਉਚੇਰੇ ਮੁਕਾਮ ‘ਤੇ ਪਹੁੰਚ ਕੇ ਬੁਲੰਦੀਆਂ ਨੂੰ ਛੂੰਹਦੇ ਹੀ ਹਨ।

ਸ੍ਰੀ ਅਨੰਦਪੁਰ ਸਾਹਿਬ ਬਲਾਕ ਦੀ ਅਜਿਹੀ ਮਿਹਨਤੀ , ਕਰਤੱਬਾਂ ਪ੍ਰਤੀ ਸੁਹਿਰਦ , ਵਿਦਿਆਰਥੀਆਂ ਪ੍ਰਤੀ ਸਮਰਪਿਤ ਤੇ ਆਪਣੇ ਕਰਮ ਨੂੰ ਹੀ ਰੱਬ ਦੀ ਪੂਜਾ ਸਮਝਣ ਵਾਲੀ ਅਧਿਆਪਕ ਜੋੜੀ ਹੈ : ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਗੂਵਾਲ ਦੇ ਸ੍ਰੀ ਜੋਗਾ ਸਿੰਘ ਜੀ ਅਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸਜਮੌਰ ਦੇ ਸ੍ਰੀ ਅੰਮ੍ਰਿਤਪਾਲ ਸਿੰਘ ਦਿਓਲ ਜੀ। ਇਨ੍ਹਾਂ ਦੋਵੇਂ ਅਧਿਆਪਕਾ ਨੇ ਹਮੇਸ਼ਾ ਆਪਣੇ ਵਿਦਿਆਰਥੀਆਂ ਦੀ ਭਲਾਈ ਅਤੇ ਹਰ ਮੁਕਾਬਲੇ ਵਿੱਚ ਭਾਗੀਦਾਰੀ ਲਈ ਤਨ – ਮਨ – ਧਨ ਸਮਰਪਿਤ ਕੀਤਾ।ਇਨ੍ਹਾਂ ਨੇ ਆਪਣੇ ਵਿਦਿਆਰਥੀਆਂ ਦੇ ਸਿੱਖਣ ਪ੍ਰਣਾਮ ਉੱਤਮ ਲਿਆਉਣ ਲਈ ਹਮੇਸ਼ਾ ਜੀਅ ਤੋੜ ਮਿਹਨਤ ਕੀਤੀ।

ਗੱਲ ਜੇਕਰ ਸਕੂਲ ਖੇਡਾਂ ਦੀ ਹੋਵੇ ਤਾਂ ਬਲਾਕ ਦੀ ਇਹ ਅਧਿਆਪਕ ਜੋੜੀ ਹਮੇਸ਼ਾਂ ਸਾਡੇ ਸਾਰਿਆਂ ਦੇ ਜ਼ਿਹਨ ਵਿੱਚ ਆ ਜਾਂਦੀ ਹੈ ; ਕਿਉਂ ਜੋ ਇਨ੍ਹਾਂ ਦੋਵਾਂ ਸਰਵਸ੍ਰੇਸ਼ਟ ਅਧਿਆਪਕਾਂ ਨੇ ਜਿੱਥੇ ਹਰ ਪੱਧਰ ‘ਤੇ ਸਕੂਲੀ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਹਮੇਸ਼ਾ ਵਿਸ਼ੇਸ਼ ਤੌਰ ‘ਤੇ ਭਾਗੀਦਾਰੀ ਦਰਜ ਕਰਵਾਈ , ਉੱਥੇ ਹੀ ਆਪਣੇ ਸਕੂਲ ਦੇ ਬੱਚਿਆਂ ਨੂੰ ਖੇਡਾਂ ਪ੍ਰਤੀ ਨਿੱਜੀ ਦਿਲਚਸਪੀ ਤੇ ਜ਼ਿੰਮੇਵਾਰੀ ਲੈਂਦੇ ਹੋਏ ਗਾਈਡ ਕੀਤਾ ਅਤੇ ਆਪਣੇ ਵਿਦਿਆਰਥੀਆਂ ਵਿੱਚ ਹਮੇਸ਼ਾਂ ਸਕਾਰਾਤਮਕਤਾ ਅਤੇ ਉਤਸ਼ਾਹ ਭਰਿਆ ਹੈ। ਜਦੋਂ ਅਜਿਹੇ ਮਿਹਨਤੀ ਅਧਿਆਪਕਾਂ ਦੀ ਚਰਚਾ ਹੁੰਦੀ ਹੈ ਤਾਂ ਇਨ੍ਹਾਂ ਦਾ ਨਾਂ ਬਹੁਤ ਫ਼ਖਰ ਨਾਲ ਲਿਆ ਜਾਂਦਾ ਹੈ।

ਸੱਚਮੁਚ ਅਜਿਹੇ ਅਧਿਆਪਕ ਸਾਡੇ ਸਭ ਦੇ ਲਈ ਪ੍ਰੇਰਣਾ ਸਰੋਤ ਹਨ ਅਤੇ ਉਤਸ਼ਾਹ ਦੇ ਭੰਡਾਰ ਹਨ। ਵਿਦਿਆਰਥੀਆਂ ਪ੍ਰਤੀ ਤਨ – ਮਨ – ਧਨ ਤੋਂ ਸਮਰਪਿਤ ਕੌਮ ਦੇ ਨਿਰਮਾਤਾ ਸ੍ਰੀ ਜੋਗਾ ਸਿੰਘ ਜੀ ਤੇ ਸ੍ਰੀ ਅੰਮ੍ਰਿਤਪਾਲ ਸਿੰਘ ਦਿਓਲ ਜੀ ਨੂੰ ਹਰ ਕੋਈ ਦਿਲੋਂ ਸਲਾਮ ਕਰਦਾ ਹੈ। ਸੱਚਮੁੱਚ ਅਜਿਹੇ ਮਹਾਂਪੁਰਖ ਅਜਿਹੇ ਸੁਹਿਰਦ ਅਧਿਆਪਕ ਸਾਡਾ ਸਭ ਦਾ ਮਾਣ ਹਨ , ਸਾਡੇ ਬਲਾਕ ਦੀ ਸ਼ਾਨ ਹਨ।

ਇਨ੍ਹਾਂ ਦੋਵੇਂ ਅਧਿਆਪਕਾਂ ਦਾ ਕਹਿਣਾ ਹੈ ਕਿ ਨਤੀਜੇ ਭਾਵੇਂ ਕੁਝ ਵੀ ਹੋਣ , ਅਸੀਂ ਵਿਦਿਆਰਥੀਆਂ ਦੀ ਭਲਾਈ ਲਈ ਕਾਰਜ ਕਰਦੇ ਰਹਿਣਾ ਹੈ।
” ਯੇ ਕੈਸੀ ਰੌਸ਼ਨੀ ਹੈ ਕਿ ਅਹਿਸਾਸ ਬੁਝ ਗਯਾ ,
ਹਰ ਆਂਖ ਪੁੂਸ਼ਤੀ ਹੈ ਕਿ ਮੰਜ਼ਰ ਕਹਾਂ ਗਏ। “

ਮਾਸਟਰ ਸੰਜੀਵ ਧਰਮਾਣੀ ( ਸਟੇਟ ਐਵਾਰਡੀ )

 

 

 

 

 

 

ਪ੍ਰਸਿੱਧ ਅੰਤਰਰਾਸ਼ਟਰੀ ਲੇਖਕ ,
ਸ੍ਰੀ ਅਨੰਦਪੁਰ ਸਾਹਿਬ ( ਪੰਜਾਬ )
9478561356

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਆਸੀ ਠੇਕੇਦਾਰਾਂ ਨੇ…..
Next articleਉਘੇ ਬਿਜਨੈਸਮੈਨ ਮਨਜੀਤ ਸਿੰਘ ਲਿੱਟ ਵਲੋਂ ਪ੍ਰੋ ਵਿਰਦੀ ਦੀ ਕੈਂਸਰ ਵਿਰੁੱਧ ਮੁਹਿੰਮ ਨੂੰ ਭਰਵਾਂ ਹੁੰਗਾਰਾ