ਮਹਿੰਗਾਈ ਦੀ ਮਾਰ ਕਾਰਨ ਰੋਸ਼ਨੀਆਂ ਦੇ ਤਿਓਹਾਰ ਦਿਵਾਲੀ ਦਾ ਰੰਗ ਫਿਕਾ ਪਿਆ

ਸਜਾਵਟੀ ਵਸਤਾਂ ਲੋਕਾਂ ਦੀ ਖਰੀਦ ਤੋਂ ਬਾਹਰ

ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰੰਡਾ)- ਦਿਨੋ ਦਿਨ ਵੱਧਦੀ ਮਹਿੰਗਾਈ ਦੀ ਮਾਰ ਨੇ ਆਮ ਆਦਮੀ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ। ਇਸ ਦਾ ਅਸਰ ਰੋਸ਼ਨੀਆਂ ਦੇ ਤਿਓਹਾਰ ਦਿਵਾਲੀ ਤੇ ਪਿਆ ਸਾਫ ਨਜ਼ਰ ਆ ਰਿਹਾ ਹੈ। ਇਸ ਵਾਰ ਦਿਵਾਲੀ ਦੇ ਤਿਓਹਾਰ ਤੇ ਰੋਸ਼ਨੀਆਂ ਦਾ ਰੰਗ ਫਿਕਾ ਰਹਿਣ ਦੀ ਸੰਭਾਵਨਾ ਜਤਾਈ ਜਾ ਸਕਦੀ ਹੈ ਇਸਦਾ ਕਾਰਨ ਹੈ ਬਜ਼ਾਰ ਵਿਚ ਸੁਜਾਵਟੀ ਵਸਤਾਂ ਦਾ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਣਾ ਜੇਕਰ ਇਕ ਵਰ੍ਹਾ ਪਹਿਲਾਂ ਦੇ ਰੇਟਾਂ ਤੇ ਝਾਤ ਮਾਰੀਏ ਤਾਂ ਇਸ ਵਾਰ ਬਜ਼ਾਰ ਵਿਚ ਵਿਕ ਰਹੀਆਂ ਸੁਜਾਵਟੀ ਲੜੀਆਂ ਦੋ ਗੁਣਾਂ ਵੱਧ ਰੇਟ ਤੇ ਮਿਲ ਰਹੀਆਂ ਹਨ ਪਿਛਲੀ ਦਿਵਾਲੀ ਤੇ 10 ਰੁਪਏ ਵਿਚ ਵਿਕਣ ਵਾਲੀ ਲੜੀ ਇਸ ਵਾਰ 30 ਰੁਪਏ ਦੀ ਮਿਲ ਰਹੀ ਹੈ।

ਇਸੇ ਤਰ੍ਹਾਂ ਦੀਵਿਆਂ ਦੇ ਰੇਟ ਵੀ ਵੱਧੇ ਹੋਏ ਹਨ ਜੇਕਰ ਰੋਸ਼ਨੀ ਵਾਲੀਆਂ ਲੜੀਆਂ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਰੇਟ ਵੀ ਪਿਛਲੇ ਸਾਲ ਨਾਲੋਂ ਦੁਗਣਾ ਵੱਧ ਹਨ ਇਸੇ ਤਰ੍ਹਾਂ ਪਟਾਖਿਆਂ ਦੇ ਰੇਟ ਵੀ ਆਮ ਪਬਲਿਕ ਦੀ ਪਹੁੰਚ ਤੋਂ ਬਾਹਰ ਹਨ ਪਰ ਫਿਰ ਵੀ ਪਟਾਖਿਆਂ ਦੇ ਸ਼ੋਕੀਨ ਘਰ ਫੂਕ ਤਮਾਸ਼ਾ ਦੇਖਣ ਨੂੰ ਉਤਾਵਲੇ ਹਨ ਪਰ ਇਸ ਵਾਰ ਬਜ਼ਾਰ ਵਿਚ ਪਹਿਲਾਂ ਵਰਗੀ ਰੋਣਕ ਨਜ਼ਰ ਨਹੀਂ ਆ ਰਹੀ। ਦੁਕਾਨਦਾਰਾਂ ਮੁਤਾਬਕ ਇਸ ਵਾਰ ਕਰਵਾਚੌਥ, ਦੁਸਹਿਰਾ, ਤੇ ਹੁਣ ਦਿਵਾਲੀ ਤੇ ਗਾਹਕੀ ਜੰਮ ਨਹੀਂ ਰਹੀ ਦੁਕਾਨਦਾਰ ਵੀ ਇਸ ਦਾ ਕਾਰਨ ਮਹਿੰਗਾਈ ਨੂੰ ਮੰਨਦੇ ਹਨ ਉਨ੍ਹਾਂ ਅਨੁਸਾਰ ਮਹਿੰਗਾਈ ਨੇ ਹਰ ਇਨਸਾਨ ਦੀ ਜ਼ੇਬ ਤੇ ਅਸਰ ਕੀਤਾ ਹੈ। ਇਸ ਵਾਰ ਕਾਜੂ , ਬਦਾਮ, ਪਿਸਤਾ, ਦੇ ਰੇਟ ਸੁਣਕੇ ਵੀ ਗਾਹਕ ਨੂੰ ਪਸੀਨਾ ਆ ਰਿਹਾ ਹੈ।

ਉਧਰ ਮਠਿਆਈ ਤੇ ਫਰੂਟ ਦਾ ਸਵਾਦ ਵੀ ਮਹਿੰਗਾਈ ਕਾਰਨ ਫਿਕਾ ਫਿਕਾ ਲਗ ਰਿਹਾ ਹੈ। ਕਿਸਾਨ ਵੀਰਾਂ ਦੀ ਸੁਣੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਾਹਦੀ ਦਿਵਾਲੀ ਵੀਰ ਇਸ ਵਾਰ ਵੀ ਝੋਨੇ ਦਾ ਝਾੜ ਘੱਟ ਨਿਕਲ ਰਿਹਾ ਹੈ ਖੇਤੀ ਦੇ ਖਰਚੇ ਪੂਰੇ ਹੋ ਜਾਣ ਤਾਂ ਬੜੀ ਬਹਾਦਰੀ ਹੈ। ਕੁਝ ਵੀ ਹੋਵੇ ਇਹ ਮੰਨਣਾ ਪਵੇਗਾ ਕਿ ਇਸ ਵਾਰ ਮਹਿੰਗਾਈ ਦਾ ਅਸਰ ਹਰ ਵਰਗ ਤੇ ਪਿਆ ਸਾਫ ਨਜ਼ਰ ਆ ਰਿਹਾ ਹੈ ਤੇ ਮਹਿਗਾਈ ਦੀ ਮਾਰ ਕਾਰਨ ਰੋਸ਼ਨੀਆਂ ਦੇ ਤਿਓਹਾਰ ਦਿਵਾਲੀ ਦਾ ਰੰਗ ਫਿਕਾ ਪਿਆ ਨਜ਼ਰ ਆ ਰਿਹਾ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯਾਦਗਾਰੀ ਹੋ ਨਿਬੜੀਆਂ ਸੈਂਟਰ ਮੁਹੱਬਲੀਪੁਰ ਦੀਆਂ ਦੋ ਰੋਜ਼ਾ 44 ਵੀਆਂ ਮਿੰਨੀ ਪ੍ਰਾਇਮਰੀ ਬਲਾਕ ਪੱਧਰੀ ਖੇਡਾਂ
Next articleਡਾ. ਮੁਲਤਾਨੀ ਵੱਲੋਂ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦਾ ਸੱਦਾ