ਕਵਿਤਾ

(ਸਮਾਜ ਵੀਕਲੀ)

ਮੈਂ ਰੋਇਆ ਧਰਤੀ ਬੰਜ਼ਰ ਦੇਖ ਕੇ,
ਮੈਂ ਰੋਇਆ ਜੱਗ ਦਾ ਮੰਜ਼ਰ ਦੇਖ ਕੇ।
ਧਰਤੀ ਨੂੰ ਨਰਕ ਬਣਾਇਆ ਜਿੰਨ੍ਹਾ,
ਮੈਂ ਰੋਇਆ ਹਾਂ ਕੁਝ ਕੰਜ਼ਰ ਦੇਖ ਕੇ।

ਜਾਤ ਪਾਤ ਦਾ ਬੀਜ ਬੀਜ ਕੇ,
ਫਸਲ ਕਿਹੜੀ ਓ ਵੱਢਣਾ ਚਾਹੁੰਦੇ।
ਕਰ ਗਰੀਬ ਨੂੰ ਹੋਰ ਗਰੀਬ ਜੋ,
ਆਪਣੇ ਮੁਲਕ ਚੋਂ ਕੱਢਣਾ ਚਾਹੁੰਦੇ।
ਸ਼ੈਤਾਨਾਂ ਦੇ ਦਿਲ ਵਿੱਚ ਉਠਦੇ,
ਮੈਂ ਰੋਇਆ ਓ ਵਬੰਡਰ ਦੇਖ ਕੇ।

ਲੁੱਟ ਕੇ ਖਾਹ ਗਏ ਦੇਸ਼ ਨੂੰ ਜਿਹੜੇ,
ਦੁਸ਼ਮਣ ਨੇ ਉਹ ਦੇਸ਼ ਦੇ ਮੇਰੇ।
ਬਣ ਬੈਠੇ ਜੋ ਸਾਧ ਗੱਦੀ ਤੇ,
ਕੱਢੋ ਬਾਹਰ ਓ ਚੋਰ ਲੁਟੇਰੇ।
ਘਾਣ ਕਰਨ ਇੰਨਸਾਨੀ ਦਾ ਜੋ,
ਮੈਂ ਰੋਇਆ ਉਹ ਲਫੰਦਰ ਦੇਖ ਕੇ।

ਵੋਟਾਂ ਦਿੰਦਾ ਰਿਹਾ ਜਿਹਨਾਂ ਨੂੰ,
ਇੱਕ ਦਿਨ ਜਾਂ ਮੈ ਕਿਹਾ ਉਹਨਾਂ ਨੂੰ,
ਮੈਨੂੰ ਕੋਈ ਰੋਜ਼ਗਾਰ ਦੇ ਦਿਓ,
ਮੈਂਨੂੰ ਦੱਸੋ ਮਿਲਾ ਕਿਹਨਾਂ ਨੂੰ।
ਬੱਚੇ ਘਰ ਵਿੱਚ ਭੁੱਖੇ ਬੈਠੇ,
ਮੈਂ ਰੋਇਆ ਖਾਲੀ ਅੰਦਰ ਦੇਖ ਕੇ।

ਰੋਜ਼ੀ ਰੋਟੀ ਖੋਹਣਾ ਚਾਹੁੰਦੇ,
ਧੋਬੀ ਵਾਂਗਰ ਧੋਣਾ ਚਾਹੁੰਦੇ,
ਸਾਡੇ ਮੁਲਕ ਦਾ ਸਾਰਾ ਪੈਸਾ,
ਵਿੱਚ ਵਿਦੇਸ਼ਾਂ ਢੋਣਾ ਚਾਹੁੰਦੇ,
ਰੋਟੀ ਲ਼ੈ ਗਏ ਹੱਥ ਚੋਂ ਖੋਹ ਕੇ,
ਮੈਂ ਰੋਇਆ ਉਹ ਬੰਦਰ ਦੇਖ ਕੇ।

ਕਨੂੰਨ ਵੀ ਤਕੜਿਆਂ ਅੱਗੇ ਭੱਜੇ,
ਰਿਸ਼ਵਤ ਲੈ ਜੋ ਕਦੇ ਨਾ ਰੱਜੇ।
ਘਰ ਚੋਂ ਚੱਕ ਕੇ ਉਸਨੂੰ ਮਾਰਨ,
ਮੂੰਹ ਖੋਲਣ ਜੋ ਇਹਨਾਂ ਦੇ ਅੱਗੇ।
ਬਣ ਬੈਠਾ ਜੋ ਖੁਦ ਹਰਨਾਕਸ਼,
ਮੈਂ ਰੋਇਆ ਉਹ ਪਤੰਦਰ ਦੇਖ ਕੇ।

ਸਾਡਾ ਬਣ ਜ਼ਿੰਨਾਂ ਲੁੱਟਿਆ ਸਾਨੂੰ,
ਮਾਰ ਕੇ ਧੁੱਪੇ ਸੁੱਟਿਆ ਸਾਨੂੰ,
ਦਵਿੰਦਰਾ ਕਾਫ਼ਰ ਕਹਿ ਕੇ ਦੇਸ਼ ਦੇ ,
ਬੇਰਹਿਮੀ ਨਾਲ ਕੁੱਟਿਆ ਸਾਨੂੰ।
ਪਿੱਠ ਤੇ ਕਦ ਉਹ ਵਾਰ ਕਰਨਗੇ,
ਮੈਂ ਰੋਇਆ ਉਹ ਖ਼ੰਜਰ ਦੇਖ ਕੇ।

 ਕੈਪਟਨ ਦਵਿੰਦਰ ਸਿੰਘ ਜੱਸਲ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡਾਂ ਸ਼ਹਿਰਾਂ ਦੇ ਵਿਰਾਸਤੀ ਮੇਲੇ
Next articleਨਿਰਾਸ਼ਾ ਜ਼ਿੰਦਗੀ ਦਾ ਅੰਤ ਨਹੀਂ…