(ਸਮਾਜ ਵੀਕਲੀ)
ਜ਼ਿੰਦਗੀ ਆਸ਼ਾ ਤੇ ਨਿਰਾਸ਼ਾ , ਸਫ਼ਲਤਾ ਅਤੇ ਅਸਫ਼ਲਤਾ , ਖ਼ੁਸ਼ੀਆਂ ਤੇ ਗ਼ਮੀਆਂ , ਦੁੱਖਾਂ ਅਤੇ ਸੁੱਖਾਂ , ਹਾਸੇ ਅਤੇ ਵੈਣਾਂ ਦਾ ਸੁਮੇਲ ਹੈ। ਪਰ ਕੋਈ ਵੀ ਚੀਜ਼ ਸਥਾਈ ਤੌਰ ‘ਤੇ ਜ਼ਿੰਦਗੀ ਵਿੱਚ ਨਹੀਂ ਰਹਿੰਦੀ। ਸਮੇਂ ਦਾ ਚੱਕਰ ਚੱਲਦਾ ਰਹਿੰਦਾ ਹੈ। ਹਰ ਖ਼ੁਸ਼ੀ ਤੋਂ ਬਾਅਦ ਗਮੀ , ਦੁੱਖ ਤੋਂ ਬਾਅਦ ਸੁੱਖ ਅਤੇ ਹਨ੍ਹੇਰੀ ਰਾਤ ਤੋਂ ਬਾਅਦ ਚਾਨਣ ਜ਼ਰੂਰ ਹੁੰਦਾ ਹੈ। ਕਈ ਇਨਸਾਨ ਜ਼ਿੰਦਗੀ ਵਿੱਚ ਥੋੜ੍ਹੀ ਜਿਹੀ ਅਸਫ਼ਲਤਾ ਮਿਲ ਜਾਣ ‘ਤੇ ਜਾਂ ਕਿਸੇ ਦੁਰਘਟਨਾ ਦੇ ਵਾਪਰ ਜਾਣ ‘ਤੇ ਨਿਰਾਸ਼ ਹੋ ਜਾਂਦੇ ਹਨ ਅਤੇ ਨਿਰਾਸ਼ਾ ਦੇ ਆਲਮ ਵਿੱਚ ਅਜਿਹਾ ਡੁੱਬ ਜਾਂਦੇ ਹਨ ਕਿ ਉਨ੍ਹਾਂ ਨੂੰ ਸਮੁੱਚਾ ਜੀਵਨ ਹੀ ਦੁੱਖਾਂ ਦਾ ਦਰਿਆ ਨਜ਼ਰ ਆਉਂਦਾ ਹੈ।
ਉਹ ਇੰਜ ਸਮਝਣ ਲੱਗ ਪੈਂਦੇ ਹਨ ਕਿ ਜ਼ਿੰਦਗੀ ਵਿੱਚ ਹੁਣ ਕੁਝ ਵੀ ਨਹੀਂ ਬਚਿਆ। ਜ਼ਿੰਦਗੀ ਖ਼ਤਮ ਹੋ ਗਈ ਹੈ। ਜਦੋਂ ਕਿ ਨਿਰਾਸ਼ਾ ਵੀ ਸਥਾਈ ਨਹੀਂ ਹੁੰਦੀ। ਇਸਨੇ ਵੀ ਇੱਕ ਦਿਨ ਖ਼ਤਮ ਹੋ ਜਾਣਾ ਹੁੰਦਾ ਹੈ ਅਤੇ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਨਿਰੰਤਰ ਆਸ਼ਾਵਾਦੀ ਸੋਚ ਰੱਖਦਾ ਹੋਇਆ ਆਪਣੇ ਕਰਮ ਕਰਦਾ ਰਹੇ ਅਤੇ ਅੱਗੇ ਵਧਦਾ ਰਹੇ। ਫਿਰ ਸਫਲਤਾ ਵੀ ਜ਼ਰੂਰ ਪ੍ਰਾਪਤ ਹੋ ਜਾਂਦੀ ਹੈ ਅਤੇ ਮਨੁੱਖ ਜ਼ਿੰਦਗੀ ਵਿੱਚ ਹਰ ਖ਼ੁਸ਼ੀ ਦੇ ਨੇਡ਼ੇ ਵੀ ਹੋ ਜਾਂਦਾ ਹੈ।
ਜ਼ਰੂਰਤ ਹੁੰਦੀ ਹੈ ਅਸਫਲ ਹੋਣ ਤੋਂ ਬਾਅਦ ਮੁੜ ਉੱਠ ਖੜ੍ਹਾ ਹੋਣ ਦੀ। ਜ਼ਰੂਰਤ ਹੁੰਦੀ ਹੈ ਆਸ਼ਾ ਵਿਚੋਂ ਬਾਹਰ ਨਿਕਲ ਜਾਣ ਦੀ। ਸੋ ਸਾਨੂੰ ਚਾਹੀਦਾ ਹੈ ਕਿ ਨਿਰਾਸ਼ਾ ਨੂੰ ਕਦੀ ਵੀ ਆਪਣੇ ਜੀਵਨ ਵਿੱਚ ਹਾਵੀ ਨਾ ਹੋਣ ਦੇਈਏ ; ਕਿਉਂਕਿ ਆਸ ਹੀ ਜੀਵਨ ਹੈ। ਉਸ ਤੋਂ ਬਿਨਾਂ ਜੀਵਨ ਦੀ ਕੋਈ ਬੁਨਿਆਦ ਨਹੀਂ। ਆਸ ਨਾਲ ਹੀ ਜ਼ਿੰਦਗੀ ਚਲਦੀ ਹੈ।ਸੋ ਸਾਨੂੰ ਜੀਵਨ ਵਿੱਚ ਕਦੇ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ…
ਮੈਡਮ ਰਜਨੀ ਧਰਮਾਣੀ
ਸ਼੍ਰੀ ਅਨੰਦਪੁਰ ਸਾਹਿਬ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly