ਮਹਿਤਪੁਰ ਟੀਮ ਨੇ ਸ਼ਰਕਪੁਰ ਨੂੰ ਹਰਾ ਕੇ ਜਿੱਤਿਆ ਫਾਇਨਲ ਮੈਚ
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਖੇਡ ਪ੍ਰੇਮੀ ਨੌਂਂਜਾਵਨ ਖਿਡਾਰੀ ਕਾਲੀ ਬੋਪਾਰਾਮਾ ਦੀ ਯਾਦ ਨੂੰ ਸਮਰਪਿਤ ਮਹਿਤਪੁਰ ਦੀ ਦੁਸਹਿਰਾ ਗਰਾਊਡ ਵਿੱਚ ਕ੍ਰਿਕਟ ਦਾ ਮਹਾਕੁੰਭ ਟੁਰਨਾਮੈਟਂ ਕਰਵਾਇਆ ਗਿਆ ਜਿਸ ਵਿੱਚ ਪੂਰੇ ਪੰਜਾਬ ਵਿੱਚੋ 37 ਟੀਮਾਂ ਨੇ ਭਾਗ ਲਿਆ ਅਤੇ ਮਹਿਤਪੁਰ ਦੀ ਕ੍ਰਿਕਟ ਟੀਮ ਨੇ ਸ਼ਰਕਪੁਰ ਦੀ ਕ੍ਰਿਕਟ ਟੀਮ ਨੂੰ ਹਰਾ ਕੇ ਫਾਇਨਲ ਜਿੱਤਿਆ ਅਤੇ ਜੇਤੂ ਕੱਪ ਤੇ ਕਬਜਾ ਕੀਤਾ ।
ਫਾਇਨਲ ਮੈਚ ਵਿੱਚ ਮੈਨ ਆਫ ਦੀ ਮੈਚ ਸਾਹਿਲ ਨਕੋਦਰ ਨੂੰ ਚੁਣਿਆ ਗਿਆ । ਇਹ ਕ੍ਰਿਕਟ ਦਾ ਮਹਾਂਕੁੰਭ ਤਿੰਨ ਦਿੱਨ ਚੱਲਿਆ ਟੂਰਨਾਂਮੈਟਂ ਦੀ ਸ਼ੁਰੂਆਤ ਸ੍ਰੀਮਾਨ ਸੰਤ ਗੁਰਦਿਤਾ ਗਿੱਰ ਜੀ ਮਹਿਤਪੁਰ ਵਾਲਿਆ ਵੱਲੋ ਅਰਦਾਸ ਬੇਨਤੀ ਕਰਕੇ ਕੀਤੀ ਗਈ ਅਤੇ ਟੂਰਨਾਂਮੈਟਂ ਦੇ ਅਖਰੀਲੇ ਦਿੱਨ ਕਾਲੀ ਬੋਪਾਰਾਏ ਦੇ ਜਨਮ ਦਿੱਨ ਤੇ ਕੇਟ ਕੱਟਿਆ ਗਿਆ ਅਤੇ ਬਾਅਦ ਵਿੱਚ ਫਾਇਨਲ ਮੈਚ ਕਰਵਾਇਆ ਗਿਆ । ਇਸ ਟੂਰਨਾਮੈਟ ਵਿੱਚ ਨਗਰ ਪੰਚਾਇਤ ਦੇ ਉਪ ਪ੍ਰਧਾਨ ਮਹਿੰਦਰ ਪਾਲ ਸਿੰਘ ਟੁਰਨਾਂ,ਸਮਾਜ ਸੇਵੀ ਪ੍ਰਸੋਤਮ ਲਾਲ,ਨਬੰਰਦਾਰ ਕਸ਼ਮੀਰੀ ਲਾਲ ਵਿਸੈਸ਼ ਰੂਪ ਵਿੱਚ ਪਹੰੁਚੇ । ਜਿਕਰਯੋਗ ਹੈ ਸਾਲ 2021 ਵਿੱਚ ਖੇਡ ਪ੍ਰੇਮੀ ਨੌਂਂਜਾਵਨ ਖਿਡਾਰੀ ਕਾਲੀ ਬੋਪਾਰਾਮੀਆ ਵਿਦੇਸ਼ ਇਟਲੀ ਦੀ ਧਰਤੀ ਸਦੀਵੀ ਵਿਛੋੜਿਆ ਦੇ ਗਿਆ ਸੀ । ਉਸ ਨੇ ਛੋਟੀ ਉਮਰੇ ਖੇਡਾ ਵਿੱਚ ਆਪਣਾ ਵੱਡਮੁਲਾ ਯੋਗਦਾਨ ਪਾਇਆ ਹੈ ਇਲਾਕੇ ਦੇ ਸਿੱਰਕੱਢਵੇ ਖਿਡਾਰੀਆ ਵਿੱਚ ਆਪਣਾ ਨਾਮ ਬਣਾਇਆ ਸੀ । ਵਿਦੇਸ਼ ਵਿੱਚ ਰਹਿ ਕੇ ਖੇਡਾ ਨਾਲ ਜੁੜਿਆ ਰਿਹਾ ਹੈ ਅਤੇ ਖਿਡਾਰੀਆ ਦੀ ਸਪੋਰਟ ਕਰਦਾ ਰਿਹਾ ।
ਇਸ ਮੌਕੇ ਕਾਲੀ ਬੋਪਾਰਾਮੀਆ ਦੇ ਮਾਤਾ ਪਿਤਾ ਬਲਜੀਤ ਨੰਗਲ ਅੰਬੀਆ ਨੂੰ ਵਿਸ਼ੈਸ ਸਨਮਾਨਿਤ ਕੀਤਾ ਅਤੇ ਪ੍ਰਸਿਧ ਕੁਮੈਟਟਰ ਪ੍ਰਭ ਚਾਚੋਵਾਲ ਨੂੰ ਵੀ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਕਾਲੀ ਬੋਪਾਰਾਏ ਦੇ ਪਿਤਾ ਜਸਪਾਲ ਨੇ ਸਮੂਹ ਕਮੇਟੀ ਅਤੇ ਆਏ ਹੋਏ ਮਹਿਮਾਨਾ ਅਤੇ ਦਰਸ਼ਕਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੈ ਮਹਿਤਪੁਰ ਦੀ ਕ੍ਰਿਕਟ ਕਮੇਟੀ ਦਾ ਤਹਿ ਦਿਲੋ ਧੰਨਵਾਦ ਕਰਦਾ ਹਾਂ ਜਿਹਨਾਂ ਨੇ ਮੇਰੇ ਪੁੱਤ ਨੂੰ ਦੀ ਯਾਦ ਨੂੰ ਮਾਨਸਤਿਕਾਰ ਦਿੰਦੇ ਹੋਏ ਉਸ ਦੇ ਜਨਮ ਦਿੱਨ ਅਤੇ ਉਸ ਨੂੰ ਸਮਰਪਿਤ ਕ੍ਰਿਕਟ ਦਾ ਮਹਾਂਕੁੰਭ ਟੂਰਨਾਮੈਟਂ ਕਰਵਾਇਆ ਹੈ ।ਇਸ ਮੌਕੇ ਚੈਰੀ,ਪ੍ਰਿੰਸ,ਉਕਾਰ ਚੌਹਾਨ,ਅਜੈ ਚੌਹਾਨ,ਕੰਵਲ ਚੌਹਾਨ,ਸੋਨੂੰ ਚੌਹਾਨ,ਦਲਜੀਤ ਭਾਰੂਵਾਲ,ਰਜਿੰਦਰ ਕੁਮਾਰ ਸੈਕਟਰੀ,ਜਗਦੀਸ਼ ਚੰਦਰ,ਮਨਦੀਪ ਸਿੰਘ ਸਲੈਚਾਂ,ਸਰਬਜੀਤ,ਬਾਬਾ ਲਖਵਿੰਦਰ ਸਿੰਘ ਜਰਮਨ ਵਾਲੇ,ਰਜਿੰਦਰ ਚੌਹਾਨ,ਰਾਜੇਸ਼ ਸੂਦ,ਬਾਬਾ ਪਲਵਿੰਦਰ ਸਿੰਘ,ਅਮਨ ਆਦਿ ਹਾਜਰ ਸਨ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly