(ਸਮਾਜ ਵੀਕਲੀ)
ਬਰਸੀ ਤੇ ਵਿਸ਼ੇਸ 22 ਅਕਤੂਬਰ
ਇੰਗਲੈਂਡ ਦੀ ਮਹਾਰਾਣੀ ਐਲੀਜ਼ਾਬੈਥ 2 ਦੀ ਪਿਛਲੇ ਦਿਨੀ 8 ਸਤੰਬਰ 2022 ਨੂੰ 96 ਸਾਲ ਦੀ ਉਮਰ ਭੋਗ ਕੇ ਮੌਤ ਹੋ ਗਈ। ਇਸ ਮੌਤ ਦੇ ਨਾਲ ਸਿੱਖ ਰਾਜ ਦੇ ਆਖਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਕੋਲੋ ਇਕ ਸਮਝੋਤੇ ਤਹਿਤ ਧੋਖੇ ਨਾਲ ਬਾਦਸ਼ਾਹੀ ਖੋਹਣ ਦੇ ਨਾਲ ਨਾਲ ਦੁਨਿਆਂ ਦਾ ਸੱਭ ਤੋ ਬੇਸ਼ਕਮਤੀ ਕੌਹੇਨੂਰ ਹੀਰਾ ਦੀ ਵੀ ਚਰਚਾ ਸ਼ੁਰੂ ਹੋ ਗਈ। 1813 ਵਿੱਚ ਅਹਿਮਦ ਦੁਰਾਨੀ ਦੀ ਵੰਸ਼ ਵਿੱਚੋ ਸ਼ਾਹ ਸ਼ੁਜ਼ਾ ਦੁਰਾਨੀ ਆਪਣੇ ਭਰਾਵਾਂ ਨਾਲ ਝਗੜੇ ਤੋ ਬਚਦਾ ਸਿੱਖ ਸਾਮਰਾਜ ਦੇ ਮਹਾਰਾਜਾ ਰਣਜੀਤ ਸਿੰਘ ਦੀ ਰਾਜਸ਼ੀ ਸ਼ਰਨ ਵਿੱਚ ਆਉਣ ਦੇ ਇਵਜ਼ ਵਿੱਚ ਮਹਾਰਾਜਾ ਨੂੰ ਕੋਹ-ਏ-ਨੂਰ ਹੀਰਾ ਭੇਟ ਕਰਦਾ ਹੈ। ਲਾਰਡ ਡਲਹੌਜ਼ੀ ਲਿਖਦਾ ਹੈ ਕਿ ਸ਼ਾਹ ਸ਼ੁਜਾ ਦੁਰਾਨੀ ਦੀ ਪਤਨੀ ਵੂਫਾ ਦੁਰਾਨੀ ਨੇ ਇਸ ਦੀ ਅਨੁਮਾਨਿਤ ਕੀਮਤ ਬਾਬਤ ਕਿਹਾ ਸੀ ਕਿ ” ਕੋਈ ਤਾਕਤਵਾਰ ਵਿਆਕਤੀ ਚਾਰ ਪੱਥਰ ਪੂਰੀ ਤਾਕਤ ਨਾਲ ਚਾਰ ਦਿਸ਼ਾਵਾਂ ਵੱਲ ਸੁੱਟੇ ਅਤੇ ਪੰਜਵਾਂ ਪੂਰੀ ਤਾਕਤ ਨਾਲ ਉਪਰ ਆਸਮਾਨ ਵੱਲ ਸੁੱਟੇ ਤਾਂ ਇਸ ਘੇਰੇ ਜਾਂ ਥਾਂ ਨੂੰ ਸੋਨੇ ਨਾਲ ਭਰ ਦਿੱਤਾ ਜਾਵੇ ਤਾਂ ਵੀ ਕੋੋਹੇਨੂੰਰ ਹੀਰੇ ਦੀ ਕੀਮਤ ਤੋ ਘੱਟ ਹੋਵੇਗੀ।” ਇਹ ਹੀਰਾ ਖਾਲਸਾ ਦਰਬਾਰ ਦੀ 1849 ਤੱਕ ਰਾਜ ਦੀ ਰਾਜਨੀਤਕ ਅਤੇ ਆਰਥਿਕ ਅਮੀਰ ਤਾਕਤ ਬਣਿਆ ਰਿਹਾ।
1839 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋ ਬਾਆਦ ਸਿੱਖ ਰਾਜ ਦੇ ਤਿੰਨ ਵਾਰਸਾਂ ਦੀ ਜਲਦੀ ਮੌਤ ਹੋਣ ਤੋ ਬਾਆਦ ਪੰਜ ਸਾਲਾ ਮਹਾਰਾਜਾ ਦਲੀਪ ਸਿੰਘ ਰਿਆਸਤ ਦਾ ਮਾਲਕ ਬਣਿਆ। 108 ਕੈਰੇਟ ਕੋਹਿਨੂਰ ਰਤਨ ਮਹਾਰਾਜਾ ਦਲੀਪ ਸਿੰਘ ਨੇ 1849 ਵਿੱਚ ਮਹਾਰਾਣੀ ਵਿਕਟੋਰੀਆ ਨੂੰ ਦਿੱਤਾ ਸੀ। ਜਦੋ ਮਹਾਰਾਜੇ ਰਣਜੀਤ ਸਿੰਘ ਦੀ ਮੌਤ ਤੋ ਬਾਆਦ ਬਾਦਸ਼ਾਹੀ ਲਈ ਆਪਸੀ ਖਾਨਾਜੰਗੀ ਸ਼ੁਰੂ ਹੋਣ ਨਾਲ ਜਿਥੇ ਸਿੱਖ ਰਾਜ ਖਤਮ ਹੋਇਆ ਉਥੇ ਬਾਦਸ਼ਾਹਤ ਦੀਆਂ ਨਿਸ਼ਾਨੀਆਂ ਕੌਹੇਨੂਰ ਹੀਰਾ ਅਤੇ ਸੋਨੇ ਦਾ ਸੰਘਾਸਨ ਅੰਗਰੇਜ਼ ਇੰਗਲੈਂਡ ਲੈ ਆਏ। ਇਸ ਹੀਰੇ ਨੂੰ ਬਰਤਾਨਵੀ ਰਾਜ ਪੀ੍ਵਾਰ ਨੇ ਆਪਣੀ ਜਾਇਦਾਦ ਦੱਸਣ ਲਈ ਐਲੀਜ਼ਾਬੈਥ 2 ਤੋ ਪਹਿਲੀ ਮਹਾਰਾਣੀ ਮਾਂ ਐਲੀਜ਼ਾਬੈਥ ਨੇ ਇਸਨੂੰ 1937 ਵਿੱਚ ਆਪਣੇ ਤਾਜ ਉੱਤੇ ਪਹਿਨਿਆ ਵੀ ਸੀ।
ਸ਼ਾਤਰ ਅੰਗਰੇਜ਼ ਦੁਨਿਆਂ ਵਿੱਚ ਰਾਜ ਕਰਨ ਦੀ ਵਿਧੀ ਨੂੰ ਹਰ ਖਿੱਤੇ ਵਿੱਚ ਜਾ ਕੇ ਲੰਮਾਂ ਸਮਾ ਰਹਿ ਕੇ ਇਕ ਬਿਰਤਾਂਤ ਨੂੰ ਉਥੇ ਦੇ ਲੋਕਾਂ ਵਿੱਚ ਸਿਰਜ਼ ਕੇ ਇਹ ਸਾਬਤ ਕਰਨ ਵਿੱਚ ਕਾਮਯਾਬ ਰਿਹਾ ਕਿ ਇਹ ਹੀ ਰਾਜ ਕਰਨ ਕਾਬਲ ਹਨ। ਅੰਗਰੇਜ਼ ਨੇ ਬਹੁਤ ਪੁਖਤਾ ਰਣਨੀਤੀ ਤਹਿਤ ਬਿਨਾਂ ਨੁਕਸਾਨ ਕਰਵਾਏ ਹਰ ਵੱਡੇ ਖਿੱਤੇ ਜਾਂ ਸਾਮਰਾਜ ਤੇ ਕਬਜ਼ਾ ਕਰ ਲਿਆ। ਇਹੀ ਕੁਝ ਕੂੜ ਚਾਲਾਂ ਨਾਲ ਸਿੱਖ ਰਾਜ ਨੂੰ ਖਤਮ ਕਰਨ ਵਿੱਚ ਕਾਮਯਾਬ ਰਿਹਾ।
173 ਸਾਲ ਬਾਆਦ ਕੋਹੇਨੂਰ ਹੀਰੇ ਉਪਰ ਭਾਰਤ ਵੱਲੋ ਖਾਸ ਕਰ ਹਿੰਦੂਤਵੀ ਸ਼ਕਤੀਆਂ ਵੱਲੋ ਇਕ ਬਿਰਤਾਂਤ ਉਸਾਰਿਆ ਜਾ ਰਿਹਾ ਹੈ। ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹਿੰਦੂ ਰਾਜਨੀਤੀ ਜਾਂ ਪ੍ੰਪਰਾਵਾਂ ਤੇ ਅਧਾਰਤ ਸੀ ਜਾਂ ਭਾਰਤ ਦਾ ਹਿਸਾ ਰਿਹਾ ਸੀ। ਭਾਰਤ ਦੀ ਵਕਤੀ ਸਰਕਾਰ ਦੀ ਅਸਿੱਧੀ ਮੰਗ ਰਾਹੀ ਇਸ ਨੂੰ ਆਪਣੀ ਮਲਕੀਆਤ ਹੋਣ ਦੇ ਦਾਆਵੇ ਪੇਸ਼ ਕਰਨੇ ਸ਼ੁਰੂ ਕਰ ਦਿਤੇ ਹਨ। ਕਿਸੇ ਮੰਦਰ ਦੀ ਦਾਆਵੇਦਾਰੀ ਵੀ ਸਾਹਮਣੇ ਆਈ ਹੈ। ਸ਼ੋਸ਼ਲ ਮੀਡੀਏ ਦੇ ਨਾਲ ਨਾਲ ਹਿੰਦੂਤਵੀ ਵੱਡੀਆਂ ਅਖਬਾਰਾਂ ਨੇ ਵੱਡੇ ਵੱਡੇ ਆਰਟੀਕਲ ਲਿਖ ਕੇ ਭਾਰਤ ਦੀ ਅਖੋਤੀ ਦਾਆਵੇਦਾਰੀ ਨੂੰ ਵੱਡੇ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਮੀਡੀਏ ਨੂੰ ਸਪੱਸ਼ਟ ਕਰਨ ਕੋਸ਼ਿਸ ਕੀਤੀ ਹੈ ਕਿ ਕੌਹੇਨੂਰ ਨੂੰ ਵਾਪਸ ਲਿਆਉਣ ਲਈ ਤਸੱਲੀਬਖਸ਼ ਹੱਲ ਕੱਢਣ ਦੇ ਤਰੀਕਿਆਂ ਦੀ ਖੋਜ਼ ਕੀਤੀ ਜਾ ਰਹੀ ਹੈ। ਮਹਾਰਾਣੀ ਦੀ ਮੌਤ ਤੋ ਬਾਆਦ ਇਕ ਖਾਸ ਵਰਗ ਦੇ ਸਪੌਸਰ ਲੋਕਾਂ ਵੱਲੋ ਟਵਿਟਰ ਤੇ ਇਕ ਵੱਡੀ ਰਾਏ ਖੜੀ ਕਰਨ ਦੇ ਯਤਨ ਵਿੱਚ ਕਾਰਜਸ਼ੀਲ ਨਜ਼ਰ ਆਉਦੀ ਹੈ। ਪਿਛਲੇ ਸਾਲਾਂ ਵਿੱਚ ਇਸ ਦੀ ਯੋਜਨਾਬੰਦ ਤਾਰੀਕੇ ਨਾਲ ਭਾਰਤੀ ਪਾਰਲੀਮੈਂਟ ਵਿੱਚ ਵੀ ਆਵਾਜ ਚੁੱਕਣ ਦੀਆਂ ਕੋਸ਼ਿਸਾਂ ਕੀਤੀਆਂ ਗਈਆ ਹਨ।
ਸਿੱਖਾਂ ਵਿੱਚ ਆਪਣੇ ਖੁਸੇ ਰਾਜ ਦੀ ਚੀਸ ਉਸੇ ਤਰਾਂ ਨਾਲ ਮਹਿਸੂਸ ਕੀਤੀ ਜਾ ਰਹੀ ਹੈ ਜਿਵੇ ਮਹਾਰਾਜਾ ਦਲੀਪ ਸਿੰਘ ਨੇ ਆਪਣੇ ਆਖਰੀ ਸਾਲ ਵਿੱਚ ਰਾਜ ਪਾ੍ਪਤੀ ਲਈ ਕੋਸ਼ਿਸਾਂ ਕੀਤੀਆਂ, ਉੱਸਲ ਵੱਟੇ ਲਏ ਪਰ ਕਾਮਯਾਬ ਨਾ ਹੋ ਸਕਿਆ। ਵੱਡੀ ਗੁਰਬੱਤ, ਨਿਰਾਸ਼ਾ ਅਤੇ ਗੁਮਨਾਮੀ ਦੀ ਹਾਲਤ ਵਿੱਚ ਇਸ ਸੰਸਾਰ ਤੋ ਗਿਆ। ਸਿੱਖਾਂ ਨੇ ਆਪਣਾ ਰਾਜ ਖਤਮ ਹੋਣ ਨੂੰ ਕਦੇ ਮੰਨਿਆ ਹੀ ਨਹੀ। ਰਾਜ ਦੇ ਵਾਪਸ ਲੈਣ ਦੀਆਂ ਵਿਉਂਤਾ ਕਰਦੇ ਰਹੇ, ਹਿੰਮਤਾਂ ਕੀਤੀਆਂ, ਵੱਧ ਚੜਕੇ ਕੁਰਬਾਨੀਆਂ ਕਰਦੇ ਰਹੇ ਪਰ ਆਸ ਮੱਧਮ ਪੈਦੀ ਗਈ, ਰਾਹ ਤੋ ਬੇਰਾਹੇ ਹੋ ਇਕ ਏਸੇ ਰਾਸ਼ਟਰ ਦੇ ਝਾਸਿਆਂ ਵਿੱਚ ਆ ਗਿਆ। ਜਿਸ ਨੇ ਕੌਮ ਨੂੰ ਜ਼ੂੜੇ ਤੋ ਫੜ ਲਿਆ ਜਿਥੇ ਨਾਂ ਸਿਧਾਤਾਂ ਨੂੰ ਮਾਨਤਾਂ, ਨਾ ਹੱਕਾਂ ਨੂੰ ਮਾਨਤਾ ਉਲਟਾ ਹੋਂਦ ਨੂੰ ਖਤਰਾ ਪੈ ਗਿਆ ਹੈ। ਅੱਜ ਸਿੱਖਾਂ ਵਿੱਚ ਰਾਜ ਦੀ ਸੁਰਜੀਤੀ ਲਈ ਵੱਡੇ ਯਤਨ ਕੀਤੇ ਜਾ ਰਹੇ ਹਨ।
ਵੱਡੀ ਚੇਤਨਾਂ ਦਾ ਉਭਾਰ ਹੋ ਰਿਹਾ ਹੈ। ਵਿਦੇਸ਼ਾ ਵਿੱਚ ਸਿੱਖਾਂ ਦਾ ਰਾਜਨੀਤਕ ਉਭਾਰ ਹਕੂਮਤਾਂ ਦੇ ਝੂਠੇ ਪ੍ਪੇਗੰਡੇ ਦੀਆਂ ਫੂਕਾਂ ਕੱਢ ਰਿਹਾ ਹੈ। ਆਏ ਦਿਨ ਮਨੁੱਖੀ ਅਧਿਕਾਰਾਂ ਦੇ ਘਾਣ, ਜਾਤੀਵਾਦ, ਨਫਰਤ, ਅਨਿਆ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਸਿੱਖਾਂ ਵਿੱਚ ਇਹ ਧਾਰਨਾ ਪੱਕੀ ਹੋ ਗਈ ਹੈ ਕਿ ਭਾਰਤ ਵਿੱਚ ਰਹਿ ਕੇ ਧਾਰਮਿਕ, ਰਾਜਨੀਤਕ, ਸਮਾਜਿਕ ਹੋਂਦ ਨੂੰ ਖਤਰਾ ਪੈਦਾ ਹੋ ਗਿਆ ਹੈੈ। ਜਿਸ ਚਾਲ ਨਾਲ ਭਾਰਤ ਦੀ ਸਿਆਸਤ ਦਾ ਮੁੰਹ ਮੁਹਾਂਦਰਾ ਹਿੰਦੂ ਰਾਸ਼ਟਰ ਵੱਲ ਵਧਿਆ ਹੈ। ਹਰ ਘੱਟ ਗਿਣਤੀ ਲਈ ਘਾਤਕ ਸਮਾਂ ਮੰਨਿਆ ਜਾਣ ਲੱਗਾ ਹੈ। ਸਰਕਾਰਾਂ ਵਿੱਚ ਹੋਰ ਧਰਮਾਂ, ਵਰਗਾਂ ਦੀ ਨੁਮਾਇਦਗੀ ਬਿਲਕੁਲ ਨਫਰੀ ਹੋ ਗਈ ਹੈ। ਨਿਆ ਪਾਲਿਕਾ ਦੇ ਫੈਸਲੇ ਇਕ ਪਾਸੜ ਹੋ ਰਹੇ ਹਨ। ਵਿਰੋਧੀ ਧਿਰਾਂ ਦਾ ਰੋਲ ਰਾਜਨੀਤਕ ਤੌਰ ਤੇ ਫੇਲ ਕਰ ਦਿਤਾ ਗਿਆ ਹੈ।
ਜੋ ਆਪਣੀ ਸਾਖ ਬਚਾਉਣ ਵਿੱਚ ਵੀ ਕਾਮਯਾਬ ਨਹੀ ਹੋ ਰਹੀਆਂ। ਸਿੱਖਾਂ ਦੇ ਅਜ਼ਾਦੀ ਲਈ ” ਕੌਹੇਨੂਰ ਹੀਰਾ ਦਾ ਆਪਣੀ ਕੀਮਤ ਤੋ ਵੱਧ ਕੇ ਸਿੱਖਾਂ ਦੇ ਰਾਜ ਦੀ ਹੋਂਦ ਦੀ ” ਪ੍ਭਾਵੀ ਵਿਰਾਸਤ ਅਤੇ ਨਿਸ਼ਾਨੀ ” ਹੈ। ਜਿਸ ਨੂੰ ਸਿੱਖ ਕਦੇ ਵੀ ਆਪਣੇ ਤੋ ਵੱਖ ਕਰਕੇ ਨਹੀ ਦੇਖ ਸਕਦੇ। ਇਸ ਨਾਲ ਇਤਿਹਾਸ ਦੀਆਂ ਤੰਦਾਂ ਬੰਨੀਆਂ ਹੋਈਆਂ ਹਨ। ਖਾਸ ਕਰ ਸਿੱਖ ਆਪਣੀ ਬਾਦਸ਼ਾਹਤ ਦੀ ਆਖਰੀ ਨਿਸ਼ਾਨੀ ਵਜੋ ਵੇਖਦੇ ਹਨ। ਪਰ ਸਿੱਖਾਂ ਵਿੱਚ ਦੁਬਾਰਾ ਰਾਜ ਦੀ ਇਛਾ ਪੈਦਾ ਨਾ ਹੋਵੇ ਇਸ ਸੰਭਾਵੀ ਡਰ ਤੋ ਭਾਰਤ ਵਿਚਲੀ ਹਰ ਤਾਕਤ ਦੀ ਕੋਸ਼ਿਸ ਰਹੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਹਿੰਦੁ ਰਾਜ ਸਿੱਧ ਕੀਤਾ ਜਾ ਸਕੇ। ਇਹੀ ਵਜ਼ਾਹ ਹੈ ਕਿ ਸਿੱਖਾਂ ਨੂੰ ਭਾਰਤ ਦੇ ਸਵਿਧਾਂਨਿਕ ਢਾਚੇ ਨੇ ਹਿੰਦੂ ਲਿਖਿਆਂ ਹੈ ਜੋ ਕਿ ਸਿੱਖਾਂ ਦੀ ਧਾਰਮਿਕ ਅਤੇ ਰਾਜਨੀਤਕ ਵਲੱਖਣਤਾ ਨੂੰ ਖਤਮ ਕਰਨ ਦੀ ਕੋਸ਼ਿਸ ਵਿੱਚ ਹੈ।
ਸੋ ਸਿੱਖਾਂ ਲਈ ਚੇਤਨਾ ਪੱਖੀ ਇੱਕ ਵੱਡੀ ਲੜਾਈ ਦਾ ਸਾਹਮਣਾ ਕਰਨ ਲਈ ਸਾਂਝੀ ਲਹਿਰ ਪੈਦਾ ਕਰਨ ਦੀ ਜਰੂਰਤ ਹੈ। ਦੁਨਿਆ ਵਿੱਚ ਸਿੱਖਾਂ ਵਿਰੁੱਧ ਭਾਰਤ ਵੱਲੋ ਉਸਾਰੇ ਜਾ ਰਹੇ ਬਿਰਤਾਂਤ ਨੂੰ ਤੋੜਣ ਲਈ ਵੱਡੀ ਜਿੰਮੇਵਾਰੀ ਨਿਭਾਉਣ ਦਾ ਵਕਤ ਹੈ। ਸਿੱਖ ਆਪਣੇ ਖੁੱਸੇ ਰਾਜ ਭਾਗ ਦੀ ਵਿਰਾਸਤ ਦੀਆਂ ਨਿਸ਼ਾਨੀਆ, ਇਤਿਹਾਸ ਨੂੰ ਸੰਭਾਲਣ ਦੇ ਯੋਗ ਬਨਣ। ਰਾਹ ਤੋ ਖੁੰਝੇ ਰਾਹੀ ਵਾਂਗ ਬਹੁਤ ਸੰਜ਼ਮ, ਸਿਆਣਪ ਨਾਲ ਰਾਹ ਪੈਣ ਦੀ ਜਰੂਰਤ ਹੈ। ਇਸ ਲਈ ਕੌਹੇਨੂਰ ਹੀਰੇ ਦੇ ਸਬੰਧ ਵਿੱਚ ਸਿੱਖਾਂ ਨੂੰ ਡੱਟ ਕੇ ਆਪਣੀ ਮਾਲਕੀਆਤ ਲਈ ਦਾਆਵੇਦਾਰੀ ਪੇਸ਼ ਕਰਨੀ ਹੋਵੇਗੀ। ਮਹਾਰਾਜਾ ਦਲੀਪ ਸਿੰਘ ਦੇ ਆਪਣੇ ਪੰਜਾਬੀਆਂ, ਸਿੱਖਾਂ ਨੂੰ ਬਹੁਤ ਮੋਹ ਭਰੇ ਸਬਦ ਲਿਖੇ ਸਨ “ਮੈਂ ਹਾਂ ਤੁਹਾਡਾ ਆਪਣਾ ਲਹੂ ਤੇ ਮਾਸ”।
ਸ. ਦਲਵਿੰਦਰ ਸਿੰਘ ਘੁੰਮਣ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly