ਔਕਾਤ

(ਸਮਾਜ ਵੀਕਲੀ)

 

ਤੇਰੀ ਮੇਰੀ ਜਾਤ ਹੈ ਇੱਕੋ , ਔਕਾਤ ਫੇਰ ਕਿਉਂ ਵੱਖੋ-ਵੱਖ
ਹੱਥ ਪੈਰ ਮੂੰਹ ਇੱਕੋ ਜਿਹੇ, ਹਾਲਾਤ ਫੇਰ ਕਿਉਂ ਵੱਖੋ-ਵੱਖ

ਢੰਗ ਮਰਨ ਦਾ ਇੱਕੋ ਹੈ ਸ਼ਮਸ਼ਾਨ ਕਬਰ ਤਾਂ ਇੱਕ ਨਹੀਂ
ਦਿਲ ਜੀਭ ਵੀ ਇੱਕੋ ਨੇ, ਜਜ਼ਬਾਤ ਫੇਰ ਕਿਉਂ ਵੱਖੋ-ਵੱਖ

ਸਭ ਲਈ ਨੇ ਇੱਕੋ ਨਿਹਮਤਾਂ ਤੇ ਇੱਕੋ ਹੀ ਧਰਤ ਅਕਾਸ਼
ਕਿਸਾਨ ‘ਤੇ ਘੁਮਿਆਰ ਦੀ, ਸੌਗਾਤ ਫੇਰ ਕਿਉਂ ਵੱਖੋ ਵੱਖ

ਹਰ ਇਨਸਾਨ ਔਲਾਦ ਹੈ ਰੱਬ ਦੀ , ਭੇਜਣ ਵਾਲਾ ਇੱਕ
ਸਭਨਾਂ ਦੀ ਰੱਬ ਨਾਲ ਹੈ,ਗੱਲਬਾਤ ਫੇਰ ਕਿਉਂ ਵੱਖੋ-ਵੱਖ

ਜਿਸ ਦੀਆਂ ਖੇਡਾਂ ਓਹੀ ਜਾਣੇ, ਤੂੰ ਨਾ “ਇੰਦਰ” ਝੱਲਾ ਹੋ
ਸੂਰਜ ਇੱਕੋ ਇੱਕੋ ਚੰਦਾ, ਪਰ ਰਾਤ ਫੇਰ ਕਿਉਂ ਵੱਖੋ-ਵੱਖ

ਇੰਦਰ ਪਾਲ ਸਿੰਘ ਪਟਿਆਲਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleहरियाणा की राजनीति में महिलाओं की भूमिका – सन् 1966 से सन् 2022 तक: एक पुनर्विलोकन
Next articleਦਿਵਾਲੀ ਤੇ ਪਰਾਲੀ