ਕੀਵ (ਸਮਾਜ ਵੀਕਲੀ) : ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦੀ ਕਾਰ ਅੱਜ ਤੜਕੇ ਕਿਸੇ ਵਾਹਨ ਨਾਲ ਉਦੋਂ ਟਕਰਾ ਗਈ, ਜਦੋਂ ਉਹ ਯੁੱਧ ਖੇਤਰ ਦਾ ਦੌਰਾ ਕਰਕੇ ਰਾਜਧਾਨੀ ਕੀਵ ਪਰਤ ਰਹੇ ਸਨ। ਹਾਦਸੇ ਵਿਚ ਉਨ੍ਹਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ। ਜ਼ੇਲੈਂਸਕੀ ਦੇ ਬੁਲਾਰੇ ਨੇ ਕਿਹਾ ਕਿ ਜ਼ੇਲੈਂਸਕੀ ਖਾਰਕੀਵ ਖੇਤਰ ਤੋਂ ਕੀਵ ਵਾਪਸ ਜਾ ਰਿਹਾ ਰਹੇ ਸਨ। ਉਨ੍ਰਾਂ ਨੂੰ ਐਂਬੂਲੈਂਸ ਨਾਲ ਹਸਪਤਲ ਲਿਜਾਣ ਤੋਂ ਪਹਿਲਾਂ ਮੁੱਢਲੀ ਸਹਾਇਤਾ ਦਿੱਤੀ ਗਈ।