(ਸਮਾਜ ਵੀਕਲੀ)
ਦੋ ਸਾਲ ਹੋ ਗਏ ਸੀ ਰਾਜ ਦਾ ਵਿਆਹ ਹੋਇਆਂ। ਪਹਿਲੀਵਾਰ ਉਮੀਦਵਾਰੀ ਦੇ ਸ਼ੁਰੂ ਦੇ ਦਿਨਾਂ *ਚ ਹੀ ਉਸ ਦੀ ਸੱਸ ਨੇ ਉਸ ਨੂੰ ਸੁਣੌਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਹ ਚਾਹੁੰਦੀ ਹੈ ਕਿ ਛੇਤੀ ਛੇਤੀ ਪੋਤੇ ਦਾ ਮੂੰਹ ਵਿਖਾਵੇ ਉਸਦੀ ਨੂੰਹ। ਰਾਜ ਕਹਿਣ ਲੱਗੀ ੌਮਾਂਜੀ ਇਹ ਕਿਹੜਾ ਬੰਦੇ ਦੇ ਆਪਣੇ ਵੱਸ *ਚ ਹੈ ਰੱਬ ਦੇ ਹੱਥ ਹੈ ਜਿਹੜੇ ਜੀਅ ਨੇ ਆਉਣਾ ਹੈ ਉਸੇ ਨੇ ਹੀ ਆਉਣਾ ਹੈ ੌ। ੌਫੇਰ ਵੀ ਮੈਨੂੰ ਤਾਂ ਕਿਵੇਂ ਹੋਵੇ ਬੱਸ ਪੋਤਾ ਹੀ ਚਾਹੀਦਾ ਹੈ ੌ ਵਿਦਿਆ ਵੰਤੀ ਨੇ ਕਿਹਾ।
ਪੂਰੇ ਦਿਨਾਂ ਤੇ ਰਾਜ ਨੇ ਇਕ ਪਰੀ ਵਰਗੀ ਧੀ ਨੂੰ ਜਨਮ ਦਿੱਤਾ। ਸੱਸ ਦੇ ਮੱਥੇ *ਤੇ ਤਿਊੜੀਆਂ ਪੈ ਗਈਆਂ।ਉਤਲੇ ਮਨੋਂ ਗੁਆਂਢਣਾ ਦੇ ਪੁੱਛਣ *ਤੇ ਕਹਿੰਦੀ ਪੂਰੇ ਦਿਨਾਂ ੌ ਜਿਵੇਂ ਕਹਿੰਦੇ ਹੈ ਨਾ ਉਹੀਓ ਨਾਰ ਸੁਲੱਖਣੀ ਜਿਸ ਪਹਿਲੋ ਜਾਈ ਲੱਛਮੀ ੌ ਪਰ ਅੰਦਰ ਬਾਹਰ ਉਹਦਾ ਰਲਦਾ ਨਹੀਂ ਸੀ ।ਅਜੇ ਪਹਿਲੀ ਬੱਚੀ ਸਾਲ ਕੁ ਦੀ ਸੀ ਜਦੋਂ ਫੇਰ ਰਾਜ ਦਾ ਪੈਰ ਭਾਰੀ ਹੋ ਗਿਆ।ਵਿਦਿਆ ਵੰਤੀ ਨੂੰ ਇਸ ਵਾਰ ਵੀ ਉਹੀ ਉਮੀਦ ਸੀ। ੌ ਚੱਲ ਐਂਤਕੀ ਤਾਂ ਰੱਬ ਭੁੱਲੂਗਾ ਹੀ ੌ ਪਰ ਅੰਦਰੋ ਉਹੀ ਡਰ ਉਸਨੂੰ ਖਾ ਰਿਹਾ ਸੀ।
ਦੂਜੇ ਕੁ ਮਹੀਨੇ ਉਸਨੇ ਆਪਣੇ ਬੇਟੇ ਸੁਰੇਸ਼ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਰਾਜ ਦਾ ਚੈੱਕਅੱਪ ਕਰਵਾਵੇ ਜੇਕਰ ਫਿਰ ਉਹੀ ਪੱਥਰ ਹੋਵੇ ਤਾਂ ਛੁਟਕਾਰਾ ਪਾਵੇ ਉਹਤੋਂ। ਸੁਰੇਸ਼ ਨੇ ਰਾਜ ਨਾਲ ਗੱਲ ਕੀਤੀ ਉਹ ਬਿਲਕੱੁਲ ਤਿਆਰ ਨਹੀਂ ਸੀ। ਸੁਰੇਸ਼ ਨੇ ਮਾਂ ਨੂੰ ਦੱਸਿਆ ਕਿ ਉਹ ਆਪ ਵੀ ਇਸ ਪਾਪ ਲਈ ਤਿਆਰ ਨਹੀਂ ਸੀ।
ਵਿਦਿਆਵੰਤੀ ਨੇ ਘਰੇ ਕਲੇਸ਼ ਪਾਈ ਰੱਖਿਆ ,ਸਾਰਾ ਟੱਬਰ ਸੂਲੀ ਟੰਗ ਦਿੱਤਾ ਅਤੇ ਇਕ ਦਿਨ ਉਸਨੇ ਸੁਰੇਸ਼ ਨੂੰ ਸਿਰੇ ਦੀ ਧਮਕੀ ਦਿੱਤੀ ਕਿ ਜੇ ਉਸ ਦੀ ਗੱਲ ਨਾ ਮੰਨੀ ਗਈ ਤਾਂ ਉਹ ਕੁਝ ਖਾਕੇ ਮਰਜੂ।ਉਸਨੇ ਸੁਰੇਸ਼ ਨੂੰ ਕੋਲ ਬੁਲਾਕੇ ਕਿਹਾ ਮੇਰੀ ਗੱਲ ਸੁਣਲਾ ਪੁੱਤ ਛੇਤੀ ਛੇਤੀ ਚੈਕ ਕਰਾਕੇ ਜੇ ਕੋਈ ਚੰਗੀ ਖ਼ਬਰ ਨਾ ਹੋਵੇ ਤਾਂ ਫਾਹਾ ਵੱਡ। ਫੇਰ ਦੇਰ ਹੋਜੂ ਮੁੜਕੇ ਅਸ਼ਟਮੀ ਨੂੰ ਕੰਜਕਾਂ ਵੀ ਖਵਾਉਣੀਆਂ ਐਂ।
ਪ੍ਰੋ: ਬੀ ਡੀ ਸ਼ਰਮਾ
ਡਿਪਟੀ ਡਾਇਰੈਕਟਰ ਗੁਰੱਪ ਆਫ ਇੰਸਟੀਚਿਊਸ਼ਨਜ਼ ,ਦਿਉਣ,ਬਠਿੰਡਾ
9501115015
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly