ਪੰਜਾਬੀ

(ਸਮਾਜ ਵੀਕਲੀ)

ਇਹ ਪੰਜਾਬੀ ਸ਼ੇਰ ਨੇ,
ਨਾਂ ਪਿੱਛੇ ਹਟਦੇ ਡਰ ਕੇ।
ਇਹ ਅਮਰ ਸ਼ਹੀਦੀ ਪਾ ਜਾਂਦੇ,
ਅਣਖ਼ ਦੀ ਖ਼ਾਤਰ ਮਰ ਕੇ।
ਇਹ ਪੰਜਾਬੀ…….
ਇਨ੍ਹਾਂ ਦੀ ਇੱਕੋ ਦਹਾੜ੍ਹ ਹੀ,
ਭਾਜੜ ਪਾ ਦਿੰਦੀ ਹੈ ਹਿਰਨਾਂ ਨੂੰ।
ਇਹ ਰੋਕ ਲੈਂਦੇ ਨੇ ਅੱਖਾਂ ਨਾਲ,
ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ।
ਇਹ ਮਰਨੋਂ ਮੂਲ਼ ਨਾਂ ਡਰਦੇ,
ਰੱਖਦੇ ਸਿਰ ਹਥੇਲੀ ਤੇ ਧਰ ਕੇ।
ਇਹ ਪੰਜਾਬੀ………
ਇਹ ਵਾਧੂ ਕੁੱਝ ਵੀ ਲੈਂਦੇ ਨਹੀਂ,
ਪਰ ਆਪਣਾ ਹੱਕ ਵੀ ਛੱਡਦੇ ਨਹੀਂ।
ਖੜ੍ਹ ਜਾਂਦੇ ਤਣ ਕੇ ਛਾਤੀਆਂ,
ਕਦੇ ਪਿੱਠ ਦਿਖਾ ਕੇ ਭੱਜਦੇ ਨਹੀਂ।
ਇਹ ਜੇਤੂ ਕੌਮ ਕਹਾਉਂਦੀ ਐ,
ਨਾਂ ਵਾਪਸ ਆਉਂਦੇ ਹਰ ਕੇ।
ਇਹ ਪੰਜਾਬੀ……
ਇਹ ਜਾਣੇ ਜਾਂਦੇ ਦੁਨੀਆਂ ਵਿੱਚ,
ਆਪਣੀ ਬਹਾਦਰੀ ਤੇ ਨੇਕੀ ਲਈ।
ਇਹ ਜਿਉਂਦੇ ਮਰਦੇ ਟੌਹਰ ਨਾਲ਼,
ਕੁੱਝ ਜਾਣੇ ਜਾਂਦੇ ਸ਼ੇਖੀ ਲਈ।
ਇਹ ਪੁਲਾ਼ਂ ਦੇ ਮੁਹਤਾਜ਼ ਨਹੀਂ,
ਲੰਘ ਜਾਂਦੇ ਦਰਿਆਵਾਂ ਨੂੰ ਤਰ ਕੇ।
ਇਹ ਪੰਜਾਬੀ…….
ਇਹ ਵਸਦੇ ਵਿੱਚ ਪਰਦੇਸੀਂ ਵੀ,
ਦਿਲਾਂ ਵਿੱਚ ਰੱਖਦੇ ਪੰਜਾਬ ਨੂੰ।
ਇਹ ਮਾਂ ਬੋਲੀ ਨੂੰ ਸਾਂਭਦੇ,
ਜਿਵੇਂ ਸਿਰ ਤੇ ਰੱਖੀਏ ਤਾਜ ਨੂੰ।
ਇਹ ਪਿਆਰ ਮੁੱਹਬਤਾਂ ਰੱਖਦੇ,
ਵਿੱਚ ਗਾਗਰ ਦੇ ਸਾਗਰ ਭਰਕੇ।
ਇਹ ਪੰਜਾਬੀ ਸ਼ੇਰ ਨੇ,
ਨਾਂ ਪਿੱਛੇ ਹੱਟਦੇ ਡਰ ਕੇ।
ਇਹ ਅਮਰ ਸ਼ਹੀਦੀ ਪਾ ਜਾਂਦੇ,
ਅਣਖ ਦੀ ਖ਼ਾਤਰ ਮਰ ਕੇ।

ਮਨਜੀਤ ਕੌਰ ਧੀਮਾਨ,
ਪਤਨੀ ਸ਼੍ਰੀ ਨਰੇਸ਼ ਕੁਮਾਰ ਧੀਮਾਨ
ਮਕਾਨ ਨੰ:576,ਬਲਾਕ 30,
ਨੇੜੇ ਦਰਸ਼ਨ ਫਾਊਂਡਰੀ,
ਸਪਰਿੰਗ ਡੇਲ ਲੇਨ ਨੰ:5
ਸ਼ੇਰਪੁਰ, ਲੁਧਿਆਣਾ।
ਪਿੰਨ:141010
ਸੰ:9464633059

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਕੰਡੇ, ਮੁਸੀਬਤਾਂ ਅਤੇ ਰਾਹ ਦੇ ਰੋੜੇ ਸੱਚੇ ਸਾਥੀ