ਰਾਮਾਇਣ ਦੀ ਹਰ ਇਕ ਗੱਲ ਮਨੁੱਖੀ ਜੀਵਨ ਲਈ ਸਾਰਥਕ ਹੈ – ਰਾਜੇਸ਼ ਬੱਗਾ
ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਰਾਸ਼ਟਰੀ ਵਾਲਮੀਕਿ ਸੰਘਰਸ਼ ਮੋਰਚਾ ਦੇ ਵਲੋਂ ਰਾਸ਼ਟਰੀ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ ਦੀ ਅਗਵਾਈ ‘ਚ ਭਗਵਾਨ ਵਾਲਮੀਕਿ ਜੀ ਦਾ ਪ੍ਰਕਾਸ਼ ਦਿਹਾੜਾ ਮੁਹੱਲਾ ਸ਼ਹਿਰੀਆ ‘ਚ ਸ਼ਰਧਾ ਨਾਲ ਮਨਾਇਆ ਗਿਆ।ਇਸ ਦੇ ਤਹਿਤ ਐਤਵਾਰ ਨੂੰ ਵਿਸ਼ਾਲ ਸਤਿਸੰਗ ਕਰਵਾਇਆ ਗਿਆ।ਇਸ ਦੌਰਾਨ ਭਾਰਤੀਯ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਐਸਸੀ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਰਾਜੇਸ਼ ਬੱਗਾ,ਭਾਜਪਾ ਆਗੂ ਤੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਭਗਵਾਨ ਵਾਲਮੀਕਿ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਉਨ੍ਹਾਂਦੇ ਨਾਲ ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਾਸੀ,ਜ਼ਿਲ੍ਹਾ ਮੀਤ ਪ੍ਰਧਾਨ ਤੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਖੋਜੇਵਾਲ,ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ ਯੱਗ ਦੱਤ ਐਰੀ,ਮੈਡੀਕਲ ਸੈੱਲ ਦੇ ਸੂਬਾ ਕਨਵੀਨਰ ਡਾ.ਰਣਵੀਰ ਕੌਸ਼ਲ,ਜ਼ਿਲ੍ਹਾ ਉਪ ਪ੍ਰਧਾਨ ਧਰਮਪਾਲ ਮਹਾਜਨ,ਜ਼ਿਲ੍ਹਾ ਉਪ ਪ੍ਰਧਾਨ ਐਡਵੋਕੇਟ ਪਿਯੂਸ਼ ਮਨਚੰਦਾ,ਐਸਸੀ ਮੋਰਚਾ ਦੇ ਸੂਬਾਈ ਬੁਲਾਰੇ ਕਪੂਰ ਚੰਦ ਥਾਪਰ, ਐਸਸੀ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਨਿਰਮਲ ਸਿੰਘ ਨਾਹਰ,ਮੈਡੀਕਲ ਸੈੱਲ ਦੇ ਮੰਡਲ ਪ੍ਰਧਾਨ ਕਪਿਲ ਧੀਰ,ਯੁਵਾ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਵਿਵੇਕ ਸਿੰਘ ਸੰਨੀ ਬੈਂਸ,ਆਈ.ਟੀ ਸੈੱਲ ਦੇ ਕਨਵੀਨਰ ਵਿੱਕੀ ਗੁਜਰਾਲ,ਮਹਿੰਦਰ ਸਿੰਘ ਬਲੇਰ,ਸਾਬਕਾ ਕੌਂਸਲਰ ਰਜਿੰਦਰ ਸਿੰਘ ਧੰਜਲ,ਲੱਕੀ ਸਰਪੰਚ ਆਦਿ ਹਾਜ਼ਰ ਸਨ।ਇਸ ਦੌਰਾਨ ਰਾਸ਼ਟਰੀ ਵਾਲਮੀਕਿ ਸੰਘਰਸ਼ ਮੋਰਚਾ ਦੇ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ ਨੇ ਆਏ ਹੋਏ ਮਹਿਮਾਨਾਂ ਸਮੇਤ ਸਮੂਹ ਪਤਵੰਤਿਆਂ ਨੂੰ ਸਿਰੋਪਾਓ ਭੇਂਟ ਕਰਕੇ ਧੰਨਵਾਦ ਪ੍ਰਗਟ ਕੀਤਾ।
ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਰਾਜੇਸ਼ ਬੱਗਾ ਨੇ ਇਸ ਤਿਉਹਾਰ ਦੀਆ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਦਾ ਸਮਰ ਸਮਾਜ ਸੇਵਾ ਦੇ ਕਾਰਜ ਕਰਨੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਜੀ ਭਾਰਤ ਦੇ ਪਹਿਲੇ ਸੰਸਕ੍ਰਿਤ ਕਵੀ ਸਨ।ਹਿੰਦੂ ਮਹਾਂਕਾਵਿ ਰਾਮਾਇਣ ਉਨ੍ਹਾਂ ਦੀਆਂ ਮਹਾਨ ਰਚਨਾਵਾਂ ਵਿੱਚੋਂ ਇੱਕ ਹੈ।ਉਨ੍ਹਾਂ ਨੇ ਮਾਤਾ ਸੀਤਾ ਨੂੰ ਆਪਣੇ ਆਸ਼ਰਮ ਵਿੱਚ ਸ਼ਰਨ ਦਿੱਤੀ ਸੀ।ਉੱਥੇ ਹੀ ਮਾਤਾ ਸੀਤਾ ਜੀ ਨੇ ਆਪਣੇ ਪੁੱਤਰਾਂ ਲਵ ਅਤੇ ਕੁਸ਼ ਨੂੰ ਜਨਮ ਦਿੱਤਾ।ਲਵ ਕੁਸ਼ ਨੂੰ ਸਿੱਖਿਆ ਭਗਵਾਨ ਵਾਲਮੀਕਿ ਜੀ ਨੇ ਦਿੱਤੀ।ਉਨ੍ਹਾਂ ਕਿਹਾ ਕਿ ਮਨੁੱਖ ਦੀ ਜੇਕਰ ਇੱਛਾ ਸ਼ਕਤੀ ਉਸ ਦੇ ਨਾਲ ਹੋਵੇ ਤਾਂ ਕੋਈ ਵੀ ਕੰਮ ਬੜੀ ਆਸਾਨੀ ਨਾਲ ਕੀਤਾ ਜਾ ਸਕਦਾ ਹੈ।ਆਪਣੀ ਇੱਛਾ ਸ਼ਕਤੀ ਨਾਲ ਉਹ ਆਪਣੇ ਮਾਰਗ ਤੇ ਅੱਗੇ ਵਧਦਾ ਹੈ।ਰਾਜੇਸ਼ ਬੱਗਾ ਨੇ ਕਿਹਾ ਕਿ ਤ੍ਰਿਕਾਲਦਰਸ਼ੀ ਭਗਵਾਨ ਵਾਲਮੀਕਿ ਜੀ ਦੁਆਰਾ ਪਵਿੱਤਰ ਰਮਾਇਣ ਗ੍ਰੰਥ ਵਿੱਚ ਅੰਕਿਤ ਬਾਣੀ ਮਨੁੱਖ ਜੀਵਨ ਨੂੰ ਸਾਰਥਕ ਬਣਾਉਣ ਲਈ ਮਨੁੱਖ ਦਾ ਮਾਰਗ ਦਰਸ਼ਨ ਕਰਦੀ ਹੈ।
ਇਸ ਦੌਰਾਨ ਕਈ ਕਲਾਕਾਰਾਂ ਵੱਲੋਂ ਅੱਜ ਦਾ ਦਿਨ ਬਹੁਤ ਹੀ ਸ਼ੁਭ ਦਿਹਾੜਾ ਹੈ ਭਗਵਾਨ ਵਾਲਮੀਕਿ ਦਾ ਅਵਤਾਰ ਦਿਵਸ ਹੈ,ਪ੍ਰਗਟ ਦਿਵਸ ਦੀ ਵਧਾਈ ਆਦਿ ਭਜਨਾ ਨਾਲ ਭਗਤੀ ਰਸ ਬਿਖੇਰਿਆ ਗਿਆ।ਇਸ ਦੌਰਾਨ ਭੰਡਾਰੇ ਦਾ ਆਯੋਜਨ ਵੀ ਕੀਤਾ ਗਿਆ।ਇਸ ਮੌਕੇ ਵਾਲਮੀਕਿ ਸੰਘਰਸ਼ ਮੋਰਚਾ ਹਿਮਾਚਲ ਪ੍ਰਦੇਸ਼ ਮਹਿਲਾ ਵਿੰਗ ਦੀ ਪ੍ਰਧਾਨ ਆਸ਼ੂ ਥਾਪਰ,ਹਰਿਆਣਾ ਇਕਾਈ ਦੇ ਪ੍ਰਧਾਨ ਹਰੀ ਕ੍ਰਿਸ਼ਨ ਅਸ਼ਵਨੀ,ਯੂਪੀ ਮੁਰਾਦਾਬਾਦ ਯੂਥ ਵਿੰਗ ਇਕਾਈ ਦੇ ਪ੍ਰਧਾਨ ਸੋਨੂੰ,ਸੂਬਾ ਚੇਅਰਮੈਨ ਸੰਜੇ ਲੂਥਰਾ,ਸੂਬਾ ਪ੍ਰਧਾਨ ਮੋਨੂੰ ਤੇਜੀ,ਸਲਾਹਕਾਰ ਸਰਬਜੀਤ ਅਟਵਾਲ, ਸਰਪ੍ਰਸਤ ਓਮਪ੍ਰਕਾਸ਼ ਅਟਵਾਲ,ਮੀਤ ਪ੍ਰਧਾਨ ਜੀਵਨ ਸੱਭਰਵਾਲ,ਵਿਲੀਅਮ ਸੱਭਰਵਾਲ,ਮਦਨ ਲਾਲ ਘਈ,ਰਣਜੀਤ ਪੱਡਾ,ਪਰਮ,ਦੀਪਕ,ਗੁਰਜੰਟ ਸਿੰਘ,ਬੀਬੀ ਸ਼ਿਲਾ,ਬੀਬੀ ਹਰਪ੍ਰੀਤ ਕੌਰ, ਸੋਨੀਆ,ਪਰਮਜੀਤ ਕੌਰ,ਕੈਲਾਸ਼ੋ,ਸੁਰਜੀਤ,ਸੱਤੋ,ਰਾਜਵਿੰਦਰ ਕੌਰ,ਨਰਿੰਦਰ ਕੌਰ,ਰਣਜੀਤ ਕੌਰ ਤੇ ਹੋਰ ਵੀ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly