(ਸਮਾਜ ਵੀਕਲੀ)
ਮੈਂ ਤੈਨੂੰ ਯਾਦਾਂ ਵਿਚ ਗ੍ਰਿਫਤਾਰ ਕਰ ਚੁੱਕਾ ਹਾਂ।
ਰੂਹ ਤੋਂ ਸੱਚਾ ਪਿਆਰ ਕਰ ਚੁੱਕਾ ਹਾਂ।
ਤੂੰ ਤਾਂ ਇੱਕ ਵਾਰ ਵੀ ਨਹੀਂ ਕੀਤਾ ਸੰਗਦਿਲ ,
ਮੈਂ ਤਾਂ ਕਈ ਵਾਰ ਇਜ਼ਹਾਰ ਕਰ ਚੁੱਕਾ ਹਾਂ।
ਪਤਾ ਨਹੀਂ ਦੇਖ ਪਾਵਾਂਗਾ ਵੀ ਕਿ ਨਹੀਂ ਤੈਨੂੰ ,
ਮੁਹੱਬਤ ਚੋਂ ਖੁਦਾ ਦਾ ਦੀਦਾਰ ਕਰ ਚੁੱਕਾ ਹਾਂ।
ਮੰਗ ਕੇ ਤਾਂ ਵੇਖ ਜ਼ਿੰਦ ਵੀ ਤਾਂ ਤੇਰੀ ਹੀ ਹੈ ,
ਤੇਰੇ ਨਾਲ ਮੁਹੱਬਤ ਬੇਸ਼ੁਮਾਰ ਕਰ ਚੁੱਕਾ ਹਾਂ।
ਘਬਰਾ ਨਾ, ਤੂੰ ਹੀ ਜਿਤੇਂਗੀ ਬਾਜ਼ੀ ਇਸ਼ਕ ਦੀ,
ਮੈਂ ਤਾਂ ਪਹਿਲਾਂ ਹੀ ਕਬੂਲ ਹਾਰ ਕਰ ਚੁੱਕਾ ਹਾਂ।
“ਮਜਬੂਰ”ਐਵੇਂ ਫੱਸੀ ਬੈਠੀ ਏਂ ਝਿੱਜਕਾਂ ਮਾਰੀ ਤੂੰ ,
ਸੱਜਣਾਂ ਤੇਰੇ ਤੋਂ ਜਾਨ ਨਿਸਾਰ ਕਰ ਚੁੱਕਾ ਹਾਂ।
ਜਸਵੰਤ ਸਿੰਘ ਮਜਬੂਰ
ਫੋਨ ਨੰਬਰ 98722 28500
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly