(ਸਮਾਜ ਵੀਕਲੀ) ਸੰਦੀਪ ਸਿੰਘ ਬਖੋਪੀਰ:-ਸਕੂਲ ਦੇ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਸੱਤਿਆ ਭਾਰਤੀ ਅਦਾਰਸ ਸਕੂਲ ਝਨੇੜੀ ਵਿਖੇ ਹੋ ਰਹੇ ਜੋਨ ਪੱਧਰੀ ਖੇਡ ਮੁਕਾਬਲਿਆਂ ਵਿੱਚ ਦੀਵਾਨ ਟੋਡਰ ਮੱਲ ਸਕੂਲ ਦੇ ਖਿਡਾਰੀਆਂ ਨੇ 24 ਅਤੇ 25 ਤਰੀਕ ਰੱਸਾਕਸ਼ੀ ਅਤੇ ਕੁਸ਼ਤੀ ਮੁਕਾਬਲਿਆਂ ਵਿੱਚ ਭਾਗ ਲਿਆ, ਕ੍ਰਮ ਅਨੁਸਾਰ 19 ਸਾਲਾ ਲੜਕੀਆਂ ਨੇ 24-7-2026 ਨੂੰ ਖੇਡਦੇ ਹੋਏ ਰੱਸਾਕਸ਼ੀ ਮੁਕਾਬਲੇ ਵਿੱਚੋਂ ਗੋਲਡ ਮੈਡਲ ਹਾਸਲ ਕੀਤਾ, ਅਗਲੇ ਦਿਨ 25 ਤਰੀਕ ਨੂੰ ਖੇਡਦੇ ਹੋਏ 17 ਸਾਲਾਂ ਲੜਕਿਆਂ ਦੀ ਟੀਮ ਨੇ ਵੀ ਰੱਸਾਕਸ਼ੀ ਮੁਕਾਬਲੇ ਵਿੱਚੋਂ ਗੋਲਡ ਮੈਡਲ ਹਾਸਲ ਕੀਤਾ,ਇਸੇ ਦਿਨ ਹੀ ਹੋਏ ਕੁਸ਼ਤੀ ਮੁਕਾਬਲਿਆਂ ਵਿੱਚੋਂ ਸਕੂਲ ਦੇ ਖਿਡਾਰੀ ਗੁਰਰਹਿਮਤ ਸਿੰਘ ਵਜਨ (57) ਕਿਲੋ, ਅਸ਼ਮੀਤ ਸਿੰਘ (97) ਕਿਲੋ ,ਤੇ ਮਨਰੀਤ ਸਿੰਘ ਨੇ (92) ਕਿਲੋ ਵਜ਼ਨ ਵਿੱਚ ਖੇਡਦੇ ਹੋਏ ਜੋਨ ਪੱਧਰ ਤੇ ਗੋਲਡ ਮੈਡਲ ਹਾਸਲ ਕੀਤੇ, ਸਕੂਲ ਪਹੁੰਚਣ ਤੇ ਡੀ.ਪੀ ਅਧਿਆਪਕ ਅਵਤਾਰ ਸਿੰਘ ਤਾਰੀ ਅਤੇ ਮੈਡਮ ਮਨਪ੍ਰੀਤ ਕੌਰ ਜੀ ਦਾ ਬੱਚਿਆਂ ਸਮੇਤ ਨਿੱਘਾ ਸਵਾਗਤ ਕੀਤਾ ਗਿਆ ਸਕੂਲ ਦੇ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ ਮੈਨੇਜਰ ਸਰਦਾਰ ਸਰਬਜੀਤ ਸਿੰਘ ਜੀ, ਪ੍ਰਬੰਧਕ ਡਾਇਰੈਕਟਰ ਡਾ: ਗੁਰਮੀਤ ਸਿੰਘ ਜੀ ਅਤੇ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਵੱਲੋਂ ਇਸ ਮੁਹਿੰਮ ਦੇ ਜੇਤੂ ਖਿਡਾਰੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ ਗਈਆਂ ਅਤੇ ਇਸ ਜੇਤੂ ਮੁਹਿੰਮ ਨੂੰ ਭਵਿੱਖ ਵਿੱਚ ਇਸੇ ਤਰ੍ਹਾਂ ਜਾਰੀ ਰੱਖਣ ਲਈ ਅਸ਼ੀਰਵਾਦ ਦਿੱਤਾ। ਮੌਕੇ ਉੱਤੇ ਪਕੋਆਡੀਨੇਟਰ ਮੈਡਮ ਬਲਜੀਤ ਕੌਰ ਪੰਜਾਬੀ ਅਧਿਆਪਕ ਸੰਦੀਪ ਸਿੰਘ, ਸਨਮੀਤ ਸਿੰਘ, ਪ੍ਰਭਜੋਤ ਸਿੰਘ ਅਤੇ ਹਰਿੰਦਰ ਸਿੰਘ ਮੌਜੂਦ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly






