HOME ਹਲਕਾ ਦੱਖਣੀ ਵਿੱਚ ਵਿਦਿਆਰਥੀਆਂ ਵਿੱਚ ਮਠਿਆਈਆਂ ਵੰਡ ਕੇ ਦਿੱਲੀ ਜਿੱਤ ਦੀ ਖ਼ੁਸ਼ੀਆਂ...

ਹਲਕਾ ਦੱਖਣੀ ਵਿੱਚ ਵਿਦਿਆਰਥੀਆਂ ਵਿੱਚ ਮਠਿਆਈਆਂ ਵੰਡ ਕੇ ਦਿੱਲੀ ਜਿੱਤ ਦੀ ਖ਼ੁਸ਼ੀਆਂ ਬਾਵਾ ਨੇ ਸਾਂਝੀਆਂ ਕੀਤੀਆਂ

10

ਦਿੱਲੀ ਜੰਤਰ ਮੰਤਰ ਤੇ ਵਿਦਿਆਰਥੀਆਂ ਨਾਲ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵੱਲੋਂ ਲਏ ਸਟੈਂਡ ਦੀ ਕਾਂਗਰਸੀ ਵਰਕਰਾਂ ਨੇ ਸ਼ਲਾਘਾ ਕੀਤੀ

ਪੰਜਾਬ ਸਰਕਾਰ ਫ਼ਰੀਦਕੋਟ ਫਾਰਮੇਸੀ ਨਕਲ ਕਾਂਡ ਨਾਲ ਸੰਬੰਧਿਤ ਅਤੇ ਬਠਿੰਡਾ ਵਿੱਚ ਗਰੁੱਪ ਬੀ ਦੇ ਪੇਪਰ ਲੀਕ ਨਾਲ ਸੰਬੰਧਿਤ ਮੰਤਰੀਆਂ ਤੋਂ ਅਸਤੀਫਾ ਲਏ- ਬਾਵਾ

ਲੁਧਿਆਣਾ  (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ. ਏ.) ਅੱਜ ਹਲਕਾ ਦੱਖਣੀ ਵਿੱਚ ਸੀ.ਜੇ.ਪੀ ਦੇ ਸੰਘਰਸ਼ ਦੀ ਜਿੱਤ ਅਤੇ ਧਰਮਿੰਦਰ ਪ੍ਰਧਾਨ ਸਿੱਖਿਆ ਮੰਤਰੀ ਦੇ ਅਸਤੀਫ਼ਾ ਦੇਣ ‘ਤੇ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ.ਬੀ.ਸੀ) ਨੇ ਵਿਦਿਆਰਥੀਆਂ ਅਤੇ ਕਾਂਗਰਸੀ ਨੇਤਾਵਾਂ ਹਰਪਾਲ ਸਿੰਘ ਸੈਣੀ, ਅਮਿਤ ਕੁਮਾਰ, ਬੀਬੀ ਮਨਜੀਤ ਕੌਰ ਸਰੋਏ, ਰਿਟਾ. ਕਰਨਲ ਪਰਮਜੀਤ ਸਿੰਘ, ਮਨਜੀਤ ਸਿੰਘ ਸੋਢੀ, ਪਰਮਾਤਮਾ ਤਿਵਾੜੀ, ਅਮਰਜੀਤ ਸਿੰਘ, ਡਾ: ਰਾਜੀਵ ਕੁਮਾਰ, ਹਰਜੀਤ ਸਿੰਘ ਸੈਣੀ ਨੇ ਲੱਡੂ ਵੰਡ ਕੇ ਅਤੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾ ਕੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਉਪਰੋਕਤ ਪ੍ਰਬੰਧ ਹਰਪਾਲ ਸਿੰਘ ਸੈਣੀ ਦੇ ਦਫ਼ਤਰ ਵਿਖੇ ਅਮਿਤ ਕੁਮਾਰ ਦੇ ਸਹਿਯੋਗ ਨਾਲ ਕੀਤੇ ਗਏ।

             ਇਸ ਸਮੇਂ ਬੋਲਦੇ ਸ਼੍ਰੀ ਬਾਵਾ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਬੇਨਿਯਮੀਆਂ ਕਰਕੇ ਭਾਰਤ ਦਾ ਭਵਿੱਖ ਨੌਜਵਾਨ ਵਿਦਿਆਰਥੀਆਂ ਦੇ ਭਵਿੱਖ ਨੂੰ ਧੁੰਦਲਾ ਕਰ ਰਹੀ ਹੈ। ਉਹਨਾਂ ਕਿਹਾ ਕਿ ਭਾਰਤ ਦੇ ਨੌਜਵਾਨ ਵਿਦਿਆਰਥੀਆਂ ਦਾ ਹੌਸਲਾ ਦਲੇਰੀ ਸਟੈਂਡ ਅਤੇ ਭਵਿੱਖ ਪ੍ਰਤੀ ਸੰਜ਼ੀਦਗੀ ਨਾਲ ਚਿੰਤਾ ਨੇ ਜੰਤਰ ਮੰਤਰ ‘ਤੇ ਦਿੱਲੀ ਵਿੱਚ ਜੋ ਸੰਘਰਸ਼ ਦਾ ਝੰਡਾ ਗੱਡਿਆ, ਉਸਨੇ ਕੁਝ ਦਿਨਾਂ ਅੰਦਰ ਹੀ ਹੰਕਾਰੀ ਸਰਕਾਰ ਦੀ ਆਕੜ ਭੰਨ ਦਿੱਤੀ ਅਤੇ ਉਨ੍ਹਾਂ ਨੂੰ ਬੈਕਫੁੱਟ ‘ਤੇ ਜਾਣ ਲਈ ਮਜ਼ਬੂਰ ਕਰ ਦਿੱਤਾ। ਉਹਨਾਂ ਇਸ ਸਮੇਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਜਿੰਮੇਵਾਰਾਨਾ ਰੋਲ ਦੀ ਸ਼ਲਾਘਾ ਕੀਤੀ। ਇਸ ਸਮੇਂ ਫਰੀਦਕੋਟ ਫਾਰਮੇਸੀ ਨਕਲ ਕਾਂਡ ਨਾਲ ਸੰਬੰਧਿਤ ਅਤੇ ਬਠਿੰਡਾ ਵਿੱਚ ਗਰੁੱਪ ਬੀ ਪੇਪਰ ਲੀਕ ਹੋਣ ਨਾਲ ਸੰਬੰਧਿਤ ਮੰਤਰੀਆਂ ਤੋਂ ਅਸਤੀਫੇ ਦੀ ਮੰਗ ਕੀਤੀ ਗਈ।

             ਇਸ ਸਮੇਂ ਹਰਪਾਲ ਸਿੰਘ ਸੈਣੀ ਦੇ ਦਫ਼ਤਰ ਵਿੱਚ ਲੱਗੀ ਭਾਰਤ ਦੇ ਮਰਹੂਮ ਰਾਸ਼ਟਰਪਤੀ ਡਾ: ਅਬਦੁਲ ਕਲਾਮ ਦੀ ਫੋਟੋ ਦੇਖ ਕੇ ਬਾਵਾ ਨੇ ਕਿਹਾ ਕਿ ਜਦੋਂ ਸਵ. ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੇ ਡਾ: ਅਬਦੁਲ ਕਲਾਮ ਨੂੰ ਫੋਨ ਕੀਤਾ ਤਾਂ ਉਹ ਬੱਚਿਆਂ ਨੂੰ ਪੜਾ ਰਹੇ ਸਨ ਤਾਂ ਅਬਦੁਲ ਕਲਾਮ ਨੇ ਕਿਹਾ ਸੀ ਕਿ ਉਹ ਆਪਣਾ ਕਲਾਸ ਦਾ ਸਮਾਂ ਪੂਰਾ ਹੋਣ ਤੇ ਪ੍ਰਧਾਨ ਮੰਤਰੀ ਜੀ ਨਾਲ ਗੱਲ ਕਰਨਗੇ ਤਾਂ ਵਾਜਪਾਈ ਜੀ ਨੇ ਕਿਹਾ ਸੀ ਠੀਕ ਹੈ।  ਬਾਅਦ ਵਿੱਚ ਗੱਲ ਕਰਨ। ਇਹ ਹੈ ਸਿੱਖਿਆ ਦਾ ਸਤਿਕਾਰ ਅਤੇ ਬੱਚਿਆਂ ਦੀ ਭਵਿੱਖ ਪ੍ਰਤੀ ਜਾਗਰੂਕ ਹੋਣਾ ਜੋ ਦੋਨੋਂ ਸ਼ਖ਼ਸ਼ੀਅਤਾਂ ਦੀ ਦੂਰ ਅੰਦੇਸ਼ ਸੋਚ ਸੀ। ਇਸ ਸਮੇਂ ਜਸਵੰਤ ਸਿੰਘ ਮਠਾੜੂ, ਵਿਕਾਸ ਰਾਏ, ਕਨਵ ਰਾਏ, ਰਾਜ ਤਿਵਾੜੀ, ਮਮਤਾ ਰਾਣੀ ਆਦਿ ਹਾਜ਼ਰ ਸਨ। ਅਖੀਰ ਵਿੱਚ ਸਭ ਦਾ ਧੰਨਵਾਦ ਹਰਪਾਲ ਸਿੰਘ ਸੈਣੀ ਅਤੇ ਅਮਿਤ ਕੁਮਾਰ ਨੇ ਕੀਤਾ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਮੇਟਾ ਨੇ ਫੇਸਬੁੱਕ ਤੋਂ ਪ੍ਰਧਾਨ ਮੰਤਰੀ ਮੋਦੀ ਦੇ ਵੀਡੀਓ ਨੂੰ ਹਟਾਏ ਜਾਣ ‘ਤੇ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਇਹ ਇੱਕ ਗਲਤੀ ਸੀ।
Next articleਹਿਮਾਚਲ ਪ੍ਰਦੇਸ਼ ਦੇ ਚੰਬਾ ਵਿੱਚ ਹਾਦਸਾ: ਲਹਾੜ ਪਿੰਡ ਨੇੜੇ ਗੱਡੀ ਡੂੰਘੀ ਖੱਡ ਵਿੱਚ ਡਿੱਗ ਗਈ; 5 ਲੋਕਾਂ ਦੀ ਦਰਦਨਾਕ ਮੌਤ