HOME ਸਾਹਿਤਕ ਕਾਨਫਰੰਸ 2026. ਪੰਜਾਬੀ ਆਰਟ ਐਡ ਲਿਟਰੇਰੀ ਅਕੈਡਮੀ ਯੂ.ਕੇ. ਵੱਲੋਂ ਕਰਵਾਈ ਗਈ।

ਸਾਹਿਤਕ ਕਾਨਫਰੰਸ 2026. ਪੰਜਾਬੀ ਆਰਟ ਐਡ ਲਿਟਰੇਰੀ ਅਕੈਡਮੀ ਯੂ.ਕੇ. ਵੱਲੋਂ ਕਰਵਾਈ ਗਈ।

11

ਸਮਾਜ ਵੀਕਲੀ ਯੂ ਕੇ

ਡਾ: ਹਰੀਸ਼ ਮਲਹੋਤਰਾ, ਪ੍ਰਿੰਸੀਪਲ ਸੁਖਜਿੰਦਰ ਸਿੰਘ ਸੰਘਾ ਅਤੇ ਸਰਦਾਰ ਸੁਖਦੇਵ ਸਿੰਘ ਬਾਂਸਲ ਦੀਆਂ ਪੁਸਤਕਾਂ ਕੀਤੀਆਂ ਗਈਆਂ ਰਲੀਜ।

ਲੈਸਟਰ ( ਇੰਗਲੈਂਡ):-ਐਤਵਾਰ 26 ਜੁਲਾਈ ਨੂੰ ਪਿਛਲੇ ਸਾਲਾਂ ਵਾਂਗ ਇਸ ਸਾਲ ਵੀ “ਪੰਜਾਬੀ ਆਰਟ ਐਡ ਲਿਟਰੇਰੀ ਅਕੈਡਮੀ ਯੂ.ਕੇ.“ ਵੱਲੋਂ ਸ੍ਰ: ਸੁਖਦੇਵ ਸਿੰਘ ਬਾਂਸਲ ਦੀ ਸਰਪ੍ਰਸਤੀ ਹੇਠ ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਸਾਹਿਤਕ ਕਾਨਫਰੰਸ 2026 ਕਰਵਾਈ ਗਈ।

ਅਰੰਭ ਵਿੱਚ ਸ੍ਰ: ਸੁਖਦੇਵ ਸਿੰਘ ਬਾਂਸਲ ਨੇ ਸਾਰੇ ਮਹਿਮਾਨਾਂ ਨੂੰ “ਜੀ ਆਇਆਂ ਨੂੰ” ਆਖਿਆ ਅਤੇ ਇਸ ਕਾਨਫਰੰਸ ਨੂੰ ਤਿੰਨਾਂ ਹਿੱਸਿਆਂ ਵਿੱਚ ਵੰਡਿਆ ਗਿਆ। ਪਹਿਲੇ ਭਾਗ ਵਿੱਚ ਇੰਗਲੈਂਡ ਦੇ ਪ੍ਰਸਿੱਧ ਲਿਖਾਰੀ ਡਾ: ਹਰੀਸ਼ ਮਲਹੋਤਰਾ ਵੱਲੋਂ “ ਧਰਮ ਅਤੇ ਵਿਗਿਆਨ “ ਉੱਪਰ ਲਿਖਿਆ ਪਰਚਾ ਪੜ੍ਹਿਆ ਗਿਆ। ਇਸ ਪਰਚੇ ਵਿੱਚ ਡਾ: ਮਲਹੋਤਰਾ ਨੇ

” ਧਰਮ” ਅਤੇ “ ਵਿਗਿਆਨ “ ਦੀਆਂ ਆਪੋ-ਆਪਣੀਆਂ ਕਿਰਿਆਵਾਂ ਅਤੇ ਪ੍ਰਕਿਰਿਆਵਾਂ ਦਾ ਤੁਲਨਾਤਮਿਕ ਵਿਸ਼ਲੇਸ਼ਣ ਕੀਤਾ ਗਿਆ ਹੈ । ਜਿਸ ਬਾਰੇ ਵੱਖ – ਵੱਖ-ਵੱਖ ਵਿਦਵਾਨਾਂ ਵਲੋਂ ਬੜੀਆਂ ਸਾਰਥਿਕ ਵਿਚਾਰਾਂ / ਚਰਚਾਵਾਂ ਕੀਤੀਆਂ ਗਈਆਂ।

ਇਸ ਪਰਚੇ ਬਾਰੇ ਵਿਚਾਰ-ਚਰਚਾ ਵਿਚ ਪ੍ਰਿੰਸੀਪਲ ਸੁਖਜਿੰਦਰ ਸਿੰਘ ਸੰਘਾ, ਡਾ: ਅਮਰਜੀਤ ਸਿੰਘ ਭੌਰ, ਸ੍ਰ: ਸੁਖਦੇਵ ਸਿੰਘ ਬਾਂਸਲ, ਸ੍ਰ: ਚੰਦਰ ਸ਼ੇਖਰ ਸਿੰਘ ਗੁਰੂ, ਪ੍ਰੋਫੈਸਰ ਉਂਕਾਰ ਸਿੰਘ, ਸ੍ਰ: ਕੁਲਵੰਤ ਸਿੰਘ ਢੇਸੀ, ਸ੍ਰ: ਜਗਜੀਤ ਸਿੰਘ ਸਹੇਤਾ, ਸ੍ਰ: ਸ਼ੀਤਲ ਸਿੰਘ ਗਿੱਲ, ਸ੍ਰ: ਖਰਲਵੀਰ ਸਿੰਘ, ਬੀਬੀ ਹਰਬੰਸ ਕੌਰ ਥਿਆਰਾ ਅਤੇ ਖਾਸ ਤੌਰ ਉਤੇ ਪਾਕਿਸਤਾਨ ਤੋ ਪਹੁੰਚੀ ਵਿਸ਼ੇਸ਼ ਮਹਿਮਾਨ ਪ੍ਰੋਫ਼ੈਸਰ ਬੀਬੀ ਸਤਵੰਤ ਕੌਰ ਜੋ ਕਿ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਦੀ ਜਨਰਲ ਸਕੱਤਰ ਹਨ, ਨੇ ਪਰਚੇ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ।

ਕਾਨਫਰੰਸ ਦੇ ਇਸ ਪਹਿਲੇ ਹਿੱਸੇ ਵਿੱਚ ਡਾ: ਹਰੀਸ਼ ਮਲਹੋਤਰਾ ਦੀ ਪੁਸਤਕ “ ਸ਼ਹੀਦ ਵਿਗਿਆਨੀ “, ਪ੍ਰਿੰਸੀਪਲ ਸੁਖਜਿੰਦਰ ਸਿੰਘ ਸੰਘਾ ਦੀ ਪੁਸਤਕ “ ਵਲੈਤੋ ਦੇਖੀ ਦੁਨੀਆਂ “ ਅਤੇ ਸ੍ਰ: ਸੁਖਦੇਵ ਸਿੰਘ ਬਾਂਸਲ ਦੀ ਪੁਸਤਕ “ ਜੋਤਿ ਸਰੂਪ ਦਾ ਸਫ਼ਰ “ ਰਲੀਜ ਕੀਤਾਆ ਗਈਆ।
ਸਵਾਲ-ਜਵਾਬ ਦੇ ਦੌਰਾਨ ਡਾ: ਮਲਹੋਤਰਾ ਨੇ ਹਾਜ਼ਰ ਸਰੋਤਿਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਇਤਿਹਾਸ, ਤੱਥਾਂ , ਤਿੱਥਾ, ਮਿੱਥਾਂ ਵਿੱਚੋਂ ਵੱਖ- ਵੱਖ ਉਦਾਹਰਣਾਂ ਦੇ ਕੇ ਦਿੱਤੇ।

ਕਾਨਫਰੰਸ ਦੇ ਦੂਸਰੇ ਭਾਗ ਵਿੱਚ ਇੰਗਲੈਂਡ ਭਰ ਤੋਂ ਪਾਹੁੰਚੇ ਕਵੀਆਂ ਅਤੇ ਕਵਿਤਰੀਆਂ ਨੇ ਆਪਣੇ ਗੀਤਾਂ, ਗ਼ਜ਼ਲਾਂ ਅਤੇ ਕਵਿਤਾਵਾਂ ਸੁਣਾ ਕੇ ਜਿੱਥੇ ਸਰੋਤਿਆਂ ਨੂੰ ਕੀਲ ਕੇ ਰੱਖਿਆ, ਉਥੇ ਹੀ ਪੰਜਾਬੀ ਭਾਸ਼ਾ ਪ੍ਰਤੀ ਆਪਣੇ ਸਮਰਪਣ ਨੂੰ ਵੀ ਯਾਦ ਕੀਤਾ। ਇਸ ਭਾਗ ਵਿੱਚ ਕਵਿੱਤਰੀ ਬੀਬੀ ਗੁਰਬਖਸ ਕੌਰ ਦੁਸਾਂਝ, ਸ੍ਰ: ਕੁਲਵੰਤ ਸਿੰਘ ਢੇਸੀ, ਬੀਬੀ ਜਸਵੰਤ ਕੌਰ ਬੈਂਸ, ਸ੍ਰ: ਚੰਦਰ ਸ਼ੇਖਰ ਸਿੰਘ ਗੁਰੂ, ਬੀਬੀ ਹਰਮੀਤ ਕੌਰ ਸਿੰਮੀ, ਸ੍ਰ: ਪਾਲ ਸਿੰਘ, ਸ੍ਰ: ਦਿਲਜੀਤ ਨਿਆਰ, ਸ੍ਰ: ਸੁਰਿੰਦਰਪਾਲ ਸਿੰਘ, ਸ੍ਰ: ਜਗਜੀਤ ਸਿੰਘ ਸਹੋਤਾ ਅਤੇ ਬੀਬੀ ਰਾਜਿੰਦਰ ਕੌਰ ਤਖਰ ਤੋਂ ਬਿਨਾਂ ਹੋਰ ਕਈ ਕਵੀਆਂ ਨੇ ਆਪੋ-ਆਪਣੀਆਂ ਰਚਨਾਵਾਂ ਪੜੀਆਂ। ਕਾਨਫਰੰਸ ਦੇ ਇਸ ਦੂਸਰੇ ਭਾਗ ਦੇ ਅੰਤ ਵਿੱਚ ਸ੍ਰ: ਸੁਖਦੇਵ ਸਿੰਘ ਬਾਂਸਲ ਨੇ ਸਾਰੇ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਤੀਸਰੇ ਪੜਾਅ ਦੀ ਸ਼ੁਰੂਆਤ ਕੀਤੀ।

ਕਾਨਫਰੰਸ ਦੇ ਤੀਸਰੇ ਅਤੇ ਆਖ਼ਰੀ ਪੜਾਅ ਵਿੱਚ ਭਾਰਤ-ਪਾਕਿਸਤਾਨ ਦੇ ਆਪਸੀ ਮੋਹ-ਪਿਆਰ ਦੀਆਂ ਤੰਦਾਂ ਨੂੰ ਸਟੇਜ ਤੇ ਪੇਸ਼ ਕੀਤਾ ਗਿਆ। ਭਾਵੇਂ 1947 ਵਿੱਚ ਜ਼ਮੀਨ – ਖਿਤਿਆ ਦੀ ਵੰਡ ਹੋ ਗਈ, ਪਰ ਦਿਲਾਂ ਦੀਆਂ ਸਾਂਝਾਂ ਅੱਜ ਤੱਕ ਕਾਇਮ ਹਨ, ਦੇ ਦ੍ਰਿਸ਼ਾ ਸਟੇਜ ਤੋਂ ਦਿਖਾਏ ਗਏ।

ਇਸ ਸੈਸ਼ਨ ਵਿੱਚ ਭੰਗੜੇ, ਗਿੱਧੇ ਅਤੇ ਲੋਕ ਗੀਤਾਂ ਦੇ ਰਾਹੀਂ ਪੇਸ਼ਕਾਰੀ ਨੇ ਦਰਸ਼ਕਾਂ ਦਾ ਮਨ ਮੋਹ ਲਿਆ।
ਕਾਨਫਰੰਸ ਦੌਰਾਨ ਪੰਜਾਬੀ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।

“ ਪੰਜਾਬੀ ਆਰਟ ਐਡ ਲਿਟਰੇਰੀ ਅਕੈਡਮੀ ਯੂ.ਕੇ.” ਵੱਲੋਂ ਪਾਕਿਸਤਾਨ ਤੋਂ ਇਸ ਕਾਨਫਰੰਸ ਵਿਚ ਵਿਸ਼ੇਸ਼ ਤੌਰ ਤੇ ਪਾਹੁੰਚੀ ਪ੍ਰੋਫੈਸਰ ਬੀਬੀ ਸਤਵੰਤ ਕੌਰ ਦਾ ਸ੍ਰ: ਸੁਖਦੇਵ ਸਿੰਘ ਬਾਂਸਲ, ਡਾ: ਅਮਰਜੀਤ ਸਿੰਘ ਭੌਰ, ਸ੍ਰ: ਚੰਦਰ ਸ਼ੇਖਰ ਸਿੰਘ ਗੁਰੂ, ਸ੍ਰ: ਜਗਜੀਤ ਸਿੰਘ ਸਹੋਤਾ, ਸ੍ਰ: ਕੁਲਵੰਤ ਸਿੰਘ ਢੇਸੀ ਅਤੇ ਹੋਰ ਵਿਦਵਾਨਾਂ ਵੱਲੋਂ ਸਨਮਾਨ ਕੀਤਾ ਗਿਆ।

ਸਟੇਜ ਦੀ ਜ਼ੁੰਮੇਵਾਰੀ ਸ੍ਰ: ਚੰਦਰ ਸ਼ੇਖਰ ਸਿੰਘ ਗੁਰੂ ਨੇ ਬੜੀ ਬ-ਖ਼ੂਬੀ ਨਿਭਾਈ। ਅੰਤ ਵਿੱਚ ਸ੍ਰ: ਸੁਖਦੇਵ ਸਿੰਘ ਬਾਂਸਲ ਨੇ ਸਾਰੇ ਕਵੀਆਂ, ਵਿਦਵਾਨਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਮਹਿਮਾਨਾਂ ਨੇ ਸਾਰੀ ਕਾਨਫਰੰਸ ਵਿੱਚ ਚਾਹ-ਪਕੌੜੇ- ਮਿਠਾਈ ਅਤੇ ਦੁਪਹਿਰ ਦੇ ਭੋਜਨ ਦਾ ਆਨੰਦ ਮਾਣਿਆ।

Previous articleਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਬੁਮਰਾਹ ਅਤੇ ਪੰਤ ਦੀ ਵਾਪਸੀ; ਸ਼ੁਭਮਨ ਗਿੱਲ ਕਰਨਗੇ ਟੀਮ ਦੀ ਅਗਵਾਈ
Next article“ਸਿਰਜਣਾ ਦੇ ਆਰ-ਪਾਰ” ਵਿੱਚ ਗਿਆਨ, ਨਿਮਰਤਾ ਅਤੇ ਦੂਰਦ੍ਰਿਸ਼ਟੀ ਦਾ ਅਦਭੁੱਤ ਸੰਗਮ