HOME ਪਿੰਡ ਰਸੂਲਪੁਰ ਵਿਖੇ ਹਲਕਾ ਇੰਚਾਰਜ ਮੈਡਮ ਹਰਜੋਤ ਕੌਰ ਲੋਹਟੀਆ ਨੇ ਰਾਸ਼ਨ ਕਿੱਟਾਂ...

ਪਿੰਡ ਰਸੂਲਪੁਰ ਵਿਖੇ ਹਲਕਾ ਇੰਚਾਰਜ ਮੈਡਮ ਹਰਜੋਤ ਕੌਰ ਲੋਹਟੀਆ ਨੇ ਰਾਸ਼ਨ ਕਿੱਟਾਂ ਵੰਡੀਆਂ

3
ਫਿਲੌਰ/ਅੱਪਰਾ,   (ਸਮਾਜ ਵੀਕਲੀ)   (ਦੀਪਾ)-ਫਿਲੌਰ ਦੇ ਨਜ਼ਦੀਕੀ ਪਿੰਡ ਰਸੂਲਪੁਰ ਵਿਖੇ ਸਰਪੰਚ ਨਰਿੰਦਰ ਕੌਰ ਦੀ ਅਗਵਾਈ ਹੇਠ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਹਲਕਾ ਇੰਚਾਰਜ ਮੈਡਮ ਹਰਜੋਤ ਕੌਰ ਲੋਹਟੀਆ ਵੱਲੋਂ ਪੰਜਾਬ ਸਰਕਾਰ ਵੱਲੋਂ ਚਲਾਈ ਸਕੀਮ “ਮੇਰੀ ਰਸੋਈ” ਤਹਿਤ ਰਾਸ਼ਨ ਕਿੱਟਾਂ ਦੀ ਵੱਡ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਮੈਡਮ ਹਰਜੋਤ ਕੌਰ ਲੋਹਟੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ ਅਤੇ ਉਹ ਪੰਜਾਬ ਦੇ ਪਿੰਡਾਂ ਦੇ ਸ਼ਹਿਰਾਂ ਦੇ ਵਿਕਾਸ ਲਈ ਵਚਨਬੱਧ ਹਨ ਉਨ੍ਹਾਂ ਕਿਹਾ ਕਿ ਪਿੰਡਾਂ ਲਈ ਜਲਦ ਹੀ ਗ੍ਰਾਂਟਾਂ ਆਉਣਗੀਆਂ ਜਿਸ ਨਾਲ ਪਿੰਡਾਂ ਦੀ ਨੁਹਾਰ ਬਦਲੀ ਜਾਵੇਗੀ। ਇਸ ਮੌਕੇ ਸਰਪੰਚ ਨਰਿੰਦਰ ਕੌਰ ਦੇ ਪਤੀ ਡਾਕਟਰ ਪ੍ਰਿੰਸ ਵੱਲੋਂ ਮੈਡਮ ਹਰਜੋਤ ਕੌਰ ਲੋਹਟੀਆ ਅੱਗੇ ਪਿੰਡ ਦੇ ਵਿਕਾਸ ਲਈ ਕਈ  ਮੰਗਾਂ ਰੱਖੀਆਂ ਅਤੇ ਉਨ੍ਹਾਂ ਨੂੰ ਜਲਦ ਪੂਰਾ ਕਰਨ ਦੀ ਅਪੀਲ ਕੀਤੀ। ਜਿਸ ਦੌਰਾਨ ਮੈਡਮ ਹਰਜੋਤ ਕੌਰ ਲੋਹਟੀਆ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ । ਇਸ ਮੌਕੇ ਉਨ੍ਹਾਂ ਆਂਗਨਵਾੜੀ ਅਤੇ ਪੰਚਾਇਤ ਘਰ ਦੀ ਉਸਾਰੀ ਲਈ 8 ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ ਮੌਕੇ ਰੋਸ਼ਨ ਲਾਲ ਰੋਸੀ ਸਾਬਕਾ ਚੈਅਰਮੈਨ ਮਾਰਕੀਟ ਕਮੇਟੀ ਫਿਲੌਰ, ਜਗਤ ਰਾਮ ਭੱਟੀ ਬਲਾਕ ਪ੍ਰਧਾਨ, ਬਨਾਰਸੀ ਲਾਲ ਸਾਬਕਾ ਪੰਚ, ਕੁਲਦੀਪ ਕੁਮਾਰ ਦੀਪਕ ਰਸੂਲਪੁਰੀ ਪੰਚ, ਸਰਬਜੀਤ ਕੁਮਾਰ ਪੰਚ, ਸੁਖਜੀਤ ਸਿੰਘ ਪੰਚ, ਜਸਵੀਰ ਕੌਰ ਪੰਚ, ਰਣਜੀਤ ਕੌਰ ਪੰਚ, ਪੂਜਾ ਪੰਚ, ਮਨਦੀਪ ਸਿੰਘ ਬੈਂਸ, ਹਰਿੰਦਰ ਸਿੰਘ, ਜਸਵਿੰਦਰਪਾਲ ਸਿੰਘ, ਰਸਪਾਲ ਸਿੰਘ੍ ਅਤੇ ਹੋਰ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕਰੱਪਸ਼ਨ ਇਨਫਾਰਮੇਸ਼ਨ ਟੀਮ ਨੇ ਫ਼ਲਦਾਰ ਤੇ ਛਾਂਦਾਰ ਬੂਟੇ ਲਗਾਏ
Next articleਬੀਬਾ ਹਰਸਿਮਰਤ ਕੌਰ ਬਾਦਲ ਨੂੰ ਜਨਮਦਿਨ ਦੀਆਂ ਮੁਬਾਰਕਾਂ: ਡਾ. ਗੁਰਪ੍ਰੀਤ ਕੌਰ ਥਿਆੜਾ ਅਤੇ ਰਮਨਦੀਪ ਸਿੰਘ ਥਿਆੜਾ ਵੱਲੋਂ ਚੰਡੀਗੜ੍ਹ ਪਹੁੰਚ ਕੇ ਦਿੱਤੀਆਂ ਵਧਾਈਆਂ