ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਟੋਲ ਪਲਾਜ਼ਾ ਭਰਥਲਾ ਕੋਲ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਪਤਾ ਚਲਿਆ ਕੇ ਪਿੰਡ ਭਰਥਲਾ ਟੋਲ ਪਲਾਜ਼ਾ ਕੋਲ ਇਕ ਕਾਰ ਦਾ ਐਕਸੀਡੈਂਟ ਹੋ ਗਿਆ ਤਾਂ ਤਰੁੰਤ ਜਾ ਕੇ ਦੇਖਿਆ ਇੱਕ ਜਿਸ ਦਾ ਨੰਬਰ ਐਚ ਪੀ 21 ਸੀ 0325 ਜਿਸ ਨੂੰ ਹਰਸ਼ਿਤ ਕਾਲੀਆ ਸ਼ਰਮਾ ਪੁੱਤਰ ਦੇਵ ਕੁਮਾਰ ਸ਼ਰਮਾ ਹੁਸ਼ਿਆਰਪੁਰ ਚਲਾ ਰਿਹਾ ਸੀ। ਜੋ ਕਿ ਚੰਡੀਗੜ੍ਹ ਤੋਂ ਹੁਸ਼ਿਆਰਪੁਰ ਜਾ ਰਹੇ ਸੀ। ਜਦੋਂ ਇਹ ਕਾਰ ਉਪਰੋਕਤ ਸਥਾਨ ਤੇ ਪਹੁੰਚੀ ਤਾਂ ਅਚਾਨਕ ਕਾਰ ਦਾ ਸਤੁੰਨਲ ਵਿਗੜ ਗਿਆ ਜਿਸ ਨਾਲ ਕਾਰ ਬੈਕਾਬੂ ਹੋ ਕੇ ਡਿਵਾਈਡਰ ਵਿੱਚ ਜਾ ਵੱਜੀ ਜਿਸ ਨਾਲ ਕਾਰ ਦਾ ਐਕਸਲ ਟੁੱਟ ਗਿਆ। ਅਤੇ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਕਾਰ ਚਾਲਕ ਦਾ ਵਾਲ ਵਾਲ ਬਚਾਅ ਹੋ ਗਿਆ ਐਸ ਐਸ ਐਫ ਟੀਮ ਵਲੋਂ ਗੱਡੀ ਨੂੰ ਨੈਸ਼ਨਲ ਹਾਈਵੇ ਅਥਾਰਟੀ ਦੀ ਰਿਕਵਰੀ ਦੀ ਮਦਦ ਨਾਲ ਕਾਰ ਨੂੰ ਸਾਇਡ ਤੇ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਈਆਂ ਤੋ ਸਾਈਡ ਤੇ ਕਰਵਾਇਆ ਗਿਆ। ਹਾਦਸੇ ਸਬੰਧੀ ਕੰਟ੍ਰੋਲਰ ਰੂਮ ਨਵਾਂਸ਼ਹਿਰ ਅਤੇ ਥਾਣਾ ਕਾਠਗੜ੍ਹ ਨੂੰ ਸੂਚਿਤ ਕਰ ਦਿੱਤਾ ਗਿਆ ਹੈ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






